ਮੁਹਾਲੀ: ਜੋ ਲੋਕ ਅੱਜ ਮੋਹਾਲੀ ਨਗਰ ਨਿਗਮ ਵਿੱਚ ਸ਼ਾਮਲ ਕੀਤੇ ਜਾ ਰਹੇ ਪਿੰਡਾਂ ਸੈਕਟਰਾਂ ਬਾਰੇ ਵਿਰੋਧ ਕਰ ਰਹੇ ਨੇ ਜਾਂ ਕੋਟ ਗਰਕ ਜਾਣ ਦੀ ਗੱਲਾਂ ਕਰ ਰਹੇ ਹਨ ਉਨ੍ਹਾਂ ਤੋਂ ਆਉਣ ਵਾਲੇ ਟਾਈਮ ਵਿਚ ਲੋਕ ਹੀ ਹਿਸਾਬ ਮੰਗਣਗੇ ਇਸ ਗੱਲ ਦਾ ਪ੍ਰਗਟਾਵਾ ਮੋਹਾਲੀ ਨਗਰ ਨਿਗਮ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਤੋਂ ਮੇਅਰ ਦਾ ਅਹੁਦਾ ਸੰਭਾਲਿਆ ਹੈ। ਉਦੋਂ ਤੋਂ ਹੀ ਲਗਾਤਾਰ ਮੁਹਾਲੀ ਵਿੱਚ ਵਿਕਾਸ ਦਾ ਕੰਮ ਕਰਾਉਂਦੇ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਸਮੇਂ ‘ਚ ਸ਼ਹਿਰ ਦੇ ਇੱਕ ਵੀ ਹਿੱਸੇ ਵਿੱਚ ਪਾਣੀ ਜਮਾ ਨਹੀਂ ਹੋਣ ਦਿੱਤਾ ਜਾਵੇਗਾ। ਜਿਸ ਲਈ ਮੁਹਾਲੀ ਨਗਰ ਨਿਗਮ ਵੱਲੋਂ ਇਸ ਦੇ ਲਈ ਪੂਰੇ ਇਤਜ਼ਾਮ ਕੀਤੇ ਗਏ ਹਨ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਬਕਾਏ ਦੇ ਤੌਰ ‘ਤੇ ਸਰਕਾਰ ਤੋਂ ਪੰਜ ਕਰੋੜ ਰੁਪਿਆ ਲਿਆਇਆ ਗਿਆ ਹੈ, ਤੇ ਬਾਕੀ ਦਾ ਫੰਡ ਲਿਆਉਣ ਲਈ ਉਨ੍ਹਾਂ ਦੀਆਂ ਸਰਕਾਰ ਕੋਲੋ ਕੋਸ਼ਿਸ਼ਾ ਜਾਰੀ ਹਨ। ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ‘ਤੇ ਵੀ ਨਿਸ਼ਾਨੇ ਸਾਧੇ, ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਮੁਹਾਲੀ ਵਿੱਚ ਵਿਕਾਸ ਨਹੀਂ ਹੋਣ ਦੇਣਾ ਚਾਹੁੰਦੇ।
ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਵੀ ਕੀਮਤ ‘ਤੇ ਮੁਹਾਲੀ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਰੋਕਣ ਨਹੀਂ ਦੇਵੇਗਾ। ਇਸ ਲਈ ਭਾਵੇ ਮੈਨੂੰ ਜਾ ਮੇਰੇ ਪਰਿਵਾਰ ਨੂੰ ਕੋਈ ਵੀ ਕੁਰਬਾਨੀ ਦੇਣੀ ਪੈ ਜਾਵੇ। ਜਿਸ ਲਈ ਮੈਂ ਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ:ਮਿਲਕਫੈਡ ਵੱਲੋਂ 1 ਜੁਲਾਈ ਤੋਂ ਦੁੱਧ ਦੇ ਖਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ