ਮੋਹਾਲੀ: ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਇੰਡੀਆ ਸ਼੍ਰੀਲੰਕਾ ਵਿਚਕਾਰ 5 ਦਿਨ ਦੀ ਟੈਸਟ ਮੈਚ ਦੀ ਸ਼ੁਰੂਆਤ ਹੋਈ ਹੈ। ਇਸ ਸੀਰੀਜ਼ ਦੇ ਵਿੱਚ ਵਿਰਾਟ ਕੋਹਲੀ ਆਪਣਾ 100ਵਾਂ ਮੈਚ ਖੇਡ ਰਹੇ ਸਨ ਤੇ ਉਨ੍ਹਾਂ ਦੀ ਇਸ ਸੀਰੀਜ਼ ਨੂੰ ਵੇਖਣ ਦੇ ਲਈ ਪੰਜਾਬ ,ਹਰਿਆਣਾ ਅਤੇ ਹਿਮਾਚਲ ਤੋਂ ਲੋਕੀਂ ਪਹੁੰਚੇ ਹੋਏ ਸੀ।
ਬੀਸੀਸੀਆਈ ਵੱਲੋਂ ਕੋਰੋਨਾ ਨੂੰ ਵੇਖਦੇ ਹੋਏ ਕੋਵਿਡ ਗਾਈਡਲਾਈਨਜ਼ ਜਾਰੀ ਕੀਤੀ ਗਈ ਸੀ ਕਿ ਜਿਸ ਕਰਕੇ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਇੰਡੀਆ ਸ਼੍ਰੀਲੰਕਾ ਵਿਚਕਾਰ ਮੈਚ ਦੇਖਣ ਲਈ ਮਾਸਕ ਲਗਾ ਕੇ ਐਂਟਰੀ ਕਾਰਵਾਈ ਗਈ ਅਤੇ ਇਸ ਦੇ ਨਾਲ ਹੀ 26 ਹਜ਼ਾਰ ਕਪੈਸਟੀ ਵਾਲੇ ਸਟੇਡੀਅਮ ਦੇ ਵਿੱਚ 50 ਪ੍ਰਤੀਸ਼ਤ ਕਪੈਸਿਟੀ ਨੂੰ ਮੈਚ ਵੇਖ ਸਕਦੇ ਨੇ। ਮੈਚ ਨੂੰ ਵੇਖਦੇ ਹੋਏ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਵਿਰਾਟ ਕੋਹਲੀ ਦਾ 100ਵਾਂ ਮੈਚ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਪੀਸੀਏ ਸਟੇਡੀਅਮ ਵਿੱਚ ਬੀਸੀਆਈ ਵੱਲੋਂ ਸਨਮਾਨਿਤ ਕੀਤਾ ਗਿਆ, ਕਿਉਂਕਿ ਇਹ ਉਨ੍ਹਾਂ ਦਾ 100 ਵਾਂ ਮੈਚ ਸੀ ਅਤੇ ਜੇਕਰ 38 ਰਨ ਬਣਾ ਲੈਂਦੇ ਹਨ ਤੇ ਉਨ੍ਹਾਂ ਦੇ 8 ਹਜ਼ਾਰ ਰਨ ਪੂਰੇ ਹੋ ਜਾਣਗੇ।
12ਵੇਂ ਭਾਰਤੀ ਖਿਡਾਰੀ ਬਣੇ ਵਿਰਾਟ ਕੋਹਲੀ
ਮੋਹਾਲੀ ਵਿੱਚ ਵਿਰਾਟ ਕੋਹਲੀ ਭਾਰਤ ਦੇ 12ਵੇਂ ਭਾਰਤੀ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ 100 ਟੈਸਟ ਮੈਚ ਖੇਡੇ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ ,ਰਾਹੁਲ ਦਰਾਵਿੜ ,ਵੀਵੀਐਸ ਲਕਸ਼ਮਣ, ਅਨਿਲ ਕੁੰਬਲੇ, ਕਪਿਲ ਦੇਵ ,ਸੁਨੀਲ ਗਾਵਸਕਰ, ਦਿਲੀਪ ਵੇਂਗਸਰਕਰ, ਸੌਰਵ ਗਾਂਗੁਲੀ, ਇਸ਼ਾਂਤ ਸ਼ਰਮਾ, ਹਰਭਜਨ ਸਿੰਘ ਅਤੇ ਵੀਰੇਂਦਰ ਸਹਿਵਾਗ ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡ ਚੁੱਕੇ ਹਨ। ਵਿਰਾਟ ਕੋਹਲੀ ਅੱਜ ਆਪਣੀ ਸੋਵੀਅਤ ਟੈਸਟ ਮੁਕਾਬਲੇ ਤੋਂ ਬਾਅਦ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਦੇਣਗੇ ਤੇ ਅਜ਼ਹਰੂਦੀਨ ਨੇ 99 ਟੈਸਟ ਮੈਚ ਦੇਸ਼ ਲਈ ਖੇਡੇ ਸੀ।
ਇਹ ਵੀ ਪੜੋ:- IND vs SL: ਭਾਰਤ ਅਤੇ ਸ਼੍ਰੀਲੰਕਾ ਦਾ ਪਹਿਲਾਂ ਟੈਸਟ ਮੈਚ, ਜਾਣੋ ਮੌਸਮ ਦਾ ਹਾਲ