ETV Bharat / state

ਮੋਹਾਲੀ ਦੇ ਸਿਵਲ ਸਰਜਨ ਨੇ ਕਵਿਤਾ ਰਾਹੀਂ ਦਿੱਤਾ ਨਰੋਏ ਪੰਜਾਬ ਦਾ ਸੰਦੇਸ਼ - ਨਵੇਂ ਸਾਲ ਦਾ ਸੁਨੇਹਾ

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਾਲ 2020 ਦੀ ਆਮਦ ਮੌਕੇ ਅਪਣੀ ਕਵਿਤਾ ਰਾਹੀਂ 'ਸਿਹਤਮੰਦ ਪੰਜਾਬ' ਦੀ ਸਿਰਜਣਾ ਕਰਨ ਦਾ ਹੋਕਾ ਦਿਤਾ ਹੈ।

poem on healthy punjab,mohali, Doctor Manjit Singh, happy new year
ਸਿਵਲ ਸਰਜਨ ਡਾ. ਮਨਜੀਤ ਸਿੰਘ
author img

By

Published : Dec 30, 2019, 7:21 PM IST

ਮੋਹਾਲੀ: ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਮੋਹਾਲੀ ਦੇ ਡਾਕਟਰ ਨੇ ਨਵੀਂ ਕਵਿਤਾ ਪੇਸ਼ ਕੀਤੀ ਹੈ ਜਿਸ ਰਾਹੀਂ ਉਨ੍ਹਾਂ ਨੇ ਨਵੇਂ ਤੇ ਸਿਹਤਮੰਦ ਪੰਜਾਬ ਦੀ ਕਾਮਨਾ ਕੀਤੀ। ਡਾਕਟਰ ਮਨਜੀਤ ਸਿੰਘ ਨੇ ਅਪਣੇ ਕਵਿਤਾ ਰਾਹੀਂ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਅਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਅਤੇ ਬਚਾਅ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਦੀ ਨਿਵੇਕਲੀ ਕੋਸ਼ਿਸ਼ ਕੀਤੀ ਹੈ।

ਵੇਖੋ ਵੀਡੀਓ

ਡਾ. ਮਨਜੀਤ ਸਿੰਘ ਨੇ ਕਿਹਾ, 'ਨਵੇਂ ਸਾਲ ਮੌਕੇ ਸਾਨੂੰ ਸਾਰਿਆਂ ਨੂੰ ਅਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਪਰਪੱਕਤਾ ਅਤੇ ਊਰਜਾ ਨਾਲ ਨਿਭਾਉਣ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਵਿਤਾ ਰਾਹੀਂ ਜਿੱਥੇ ਲੋਕਾਂ ਨੂੰ ਸਿਹਤ ਯੋਜਨਾਵਾਂ ਦਾ ਲਾਭ ਲੈਣ ਲਈ ਜਾਗਰੂਕ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ, ਸਿਹਤ ਕਾਮਿਆਂ ਨੂੰ ਵੀ ਨਵੇਂ ਸਾਲ ਵਿੱਚ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।'

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮੈਡੀਕਲ ਕੈਂਪਾਂ, ਰੈਲੀਆਂ, ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਮੀਡੀਆਂ ਸਰਗਰਮੀਆਂ ਜ਼ਰੀਏ ਲੋਕਾਂ ਦੀ ਸਿਹਤ ਸਹੂਲਤਾਂ ਤਕ ਪਹੁੰਚ ਹੋਰ ਸੁਖਾਲੀ ਬਣਾਉਣ ਹਿੱਤ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ। ਕਵਿਤਾ ਵੀ ਇਕ ਤਰ੍ਹਾਂ ਨਾਲ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਜ਼ਰੀਆ ਹੈ ਕਿ ਉਹ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਹਾ ਕਿਵੇਂ ਲੈ ਸਕਦੇ ਹਨ ਅਤੇ ਡੇਂਗੂ, ਸਵਾਈਨ ਫਲੂ, ਤੰਬਾਕੂਨੋਸ਼ੀ, ਕੈਂਸਰ, ਹੈਪੇਟਾਇਟਸ, ਏਡਜ਼ ਜਿਹੀਆਂ ਜਾਨਲੇਵਾ ਬੀਮਾਰੀਆਂ ਤੋਂ ਕਿਵੇਂ ਬਚ ਸਕਦੇ ਹਨ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਵਿਤਾ ਵਿੱਚ ਸਿਹਤ ਵਿਭਾਗ ਦੇ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਹੈ ਤਾਂ ਕਿ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਸਮੁੱਚੇ ਸਿਹਤ ਅਮਲੇ ਨੂੰ ਹੋਰ ਤਨਦੇਹੀ, ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦਿਆਂ ਲੋਕਾਂ ਨੂੰ ਮਿਆਰੀ ਅਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹੱਲਾਸ਼ੇਰੀ ਦਿੱਤੀ ਹੈ।

ਨਵੇਂ ਸਾਲ ਦਾ ਸੁਨੇਹਾ

ਨਵਾਂ ਸਾਲ ਮਨਾਈਏ, ਪੰਜਾਬ ਨੂੰ ਸਿਹਤਮੰਦ ਬਣਾਈਏ
ਆਓ ਪੰਜਾਬੀਓ! ਨਵਾਂ ਸਾਲ ਮਨਾਈਏ,
ਸਭ ਨੂੰ ਰਲ ਮਿਲ ਸਿਹਤਮੰਦ ਬਣਾਈਏ।
ਮਾਈਆਂ ਦਾਈਆਂ ਦਾ ਪਿੱਛਾ ਛੱਡ ਕੇ,
ਜਣੇਪਾ ਹਸਪਤਾਲਾਂ ਵਿਚ ਕਰਾਈਏ।
ਚਾਹੁੰਦੇ ਹੋ ਜੇ ਬੱਚਾ ਰਖਣਾ ਨਿਰੋਆ,
ਨਵਜੰਮੇ ਨੂੰ ਦੁੱਧ ਮਾਂ ਦਾ ਹੀ ਪਿਲਾਈਏ।
ਬੱਚੇ ਦੇ ਪਹਿਲੇ ਸਾਲ ਸਾਰੇ ਟੀਕੇ ਲਗਵਾਕੇ,
ਜਾਨਲੇਵਾ ਬੀਮਾਰੀਆਂ ਤੋਂ ਬਚਾਈਏ।
ਲਿੰਗ ਟੈਸਟ ਕਰਨ ਵਾਲਿਆਂ ਨੂੰ ਫੜਵਾ ਕੇ,
ਲੜਕਾ ਲੜਕੀ ਦਾ ਅੰਤਰ ਮਿਟਾਈਏ।
ਕੂਲਰ ਗਮਲੇ ਹਰ ਸ਼ੁਕਰਵਾਰ ਸੁਕਾ ਕੇ,
ਡੇਂਗੂ ਬੁਖ਼ਾਰ ਦਾ ਖ਼ਤਰਾ ਮੁਕਾਈਏ।
ਬੱਚਿਆਂ ਬੁੱਢਿਆਂ ਸਵਾਦ ਹੈ ਜੇ ਚਖਣਾ,
ਸਮੇਂ ਸਮੇਂ ਦੰਦਾਂ ਦੀ ਜਾਂਚ ਕਰਾਈਏ।
ਅੰਨ੍ਹਿਆਂ ਨੂੰ ਵੀ ਜਗ ਵਿਖਾਉਣ ਖ਼ਾਤਰ,
ਅੱਖ ਦਾਨ ਮੁਹਿੰਮ ਸਾਰੇ ਅਪਣਾਈਏ।
ਗੁਰੂਆਂ ਪੀਰਾਂ ਦੀ ਬਾਣੀ ਦੇ ਲੜ ਲੱਗ ਕੇ,
ਸਮਾਜੋਂ ਨਸ਼ਿਆਂ ਨੂੰ ਦੂਰ ਭਜਾਈਏ।
ਕੈਂਸਰ, ਹੈਪੇਟਾਇਟਸ, ਏਡਜ਼ ਦੇ ਰੋਗੀ,
ਮੁਫ਼ਤ ਸਰਕਾਰੀ ਇਲਾਜ ਕਰਾਈਏ।
ਪੈਸੇ ਬਾਝੋਂ ਕੋਈ ਬੇਇਲਾਜ ਨਾ ਰਹਿਜੇ,
ਸਿਹਤ ਬੀਮਾ ਯੋਜਨਾ ਦਾ ਲਾਭ ਉਠਾਈਏ।
ਤੰਬਾਕੂ ਰਹਿਤ ਸਮਾਜ ਦੀ ਸਿਰਜਣਾ ਕਰ ਕੇ
ਕਈ ਕੈਂਸਰਾਂ ਤੋਂ ਛੁਟਕਾਰਾ ਪਾਈਏ।
ਸਿਹਤ ਕਾਮਿਓ, ਨਵੇਂ ਸਾਲ 'ਚ ਹੋਰ ਡਟ ਕੇ,
ਪੰਜਾਬ ਨੂੰ ਸਭ ਤੋਂ ਉਪਰ ਲਿਜਾਈਏ।
ਮਨਜੀਤ, ਇਹ ਸੁਪਨਾ ਹਕੀਕਤ ਬਣਜੂ,
ਘਰ ਘਰ ਜੇ ਇਹ ਸੰਦੇਸ਼ ਪਹੁੰਚਾਈਏ।

-ਡਾ. ਮਨਜੀਤ ਸਿੰਘ, ਸਿਵਲ ਸਰਜਨ ਮੋਹਾਲੀ

Intro:ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਾਲ 2020 ਦੀ ਆਮਦ ਮੌਕੇ ਅਪਣੀ ਕਵਿਤਾ ਰਾਹੀਂ 'ਸਿਹਤਮੰਦ ਪੰਜਾਬ' ਦੀ ਸਿਰਜਣਾ ਕਰਨ ਦਾ ਹੋਕਾ ਦਿਤਾ ਹੈ। ਅੱਖਾਂ ਦੇ ਮਾਹਰ ਡਾਕਟਰ ਨੇ ਅਪਣੇ ਕਵੀ ਮਨ ਰਾਹੀਂ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਅਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਅਤੇ ਬਚਾਅ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਦੀ ਨਿਵੇਕਲੀ ਕੋਸ਼ਿਸ਼ ਕੀਤੀ ਹੈ।Body:ਡਾ. ਮਨਜੀਤ ਸਿੰਘ ਨੇ ਕਿਹਾ, 'ਨਵੇਂ ਸਾਲ ਮੌਕੇ ਸਾਨੂੰ ਸਾਰਿਆਂ ਨੂੰ ਅਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਪਰਪੱਕਤਾ ਅਤੇ ਊਰਜਾ ਨਾਲ ਨਿਭਾਉਣ ਦਾ ਅਹਿਦ ਲੈਣਾ ਚਾਹੀਦਾ ਹੈ। ਮੈਂ ਕਵਿਤਾ ਰਾਹੀਂ ਜਿਥੇ ਲੋਕਾਂ ਨੂੰ ਸਿਹਤ ਯੋਜਨਾਵਾਂ ਦਾ ਲਾਭ ਲੈਣ ਲਈ ਜਾਗਰੂਕ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ, ਉਥੇ ਸਿਹਤ ਕਾਮਿਆਂ ਨੂੰ ਵੀ ਨਵੇਂ ਸਾਲ ਵਿਚ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।' ਉਨ•ਾਂ ਕਿਹਾ ਕਿ ਸਿਹਤ ਵਿਭਾਗ ਮੈਡੀਕਲ ਕੈਂਪਾਂ, ਰੈਲੀਆਂ, ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਮੀਡੀਆ ਸਰਗਰਮੀਆਂ ਜ਼ਰੀਏ ਲੋਕਾਂ ਦੀ ਸਿਹਤ ਸਹੂਲਤਾਂ ਤਕ ਪਹੁੰਚ ਹੋਰ ਸੁਖਾਲੀ ਬਣਾਉਣ ਹਿੱਤ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ। ਕਵਿਤਾ ਵੀ ਇਕ ਤਰ•ਾਂ ਨਾਲ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਜ਼ਰੀਆ ਹੈ ਕਿ ਉਹ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਹਾ ਕਿਵੇਂ ਲੈ ਸਕਦੇ ਹਨ ਅਤੇ ਡੇਂਗੂ, ਸਵਾਈਨ ਫ਼ਲੂ, ਤੰਬਾਕੂਨੋਸ਼ੀ, ਕੈਂਸਰ, ਹੈਪੇਟਾਇਟਸ, ਏਡਜ਼ ਜਿਹੀਆਂ ਜਾਨਲੇਵਾ ਬੀਮਾਰੀਆਂ ਤੋਂ ਕਿਵੇਂ ਬਚ ਸਕਦੇ ਹਨ। ਸਿਵਲ ਸਰਜਨ ਨੇ ਕਿਹਾ ਕਿ ਉਨ•ਾਂ ਅਪਣੀ ਕਵਿਤਾ ਵਿਚ ਸਿਹਤ ਵਿਭਾਗ ਦੇ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਹੈ ਤਾਕਿ ਲੋਕਾਂ ਨੂੰ ਇਨ•ਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਸਮੁੱਚੇ ਸਿਹਤ ਅਮਲੇ ਨੂੰ ਹੋਰ ਤਨਦੇਹੀ, ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦਿਆਂ ਲੋਕਾਂ ਨੂੰ ਮਿਆਰੀ ਅਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹੱਲਾਸ਼ੇਰੀ ਦਿਤੀ ਹੈ।
ਨਵੇਂ ਸਾਲ ਦਾ ਸੁਨੇਹਾ
ਨਵਾਂ ਸਾਲ ਮਨਾਈਏ, ਪੰਜਾਬ ਨੂੰ ਸਿਹਤਮੰਦ ਬਣਾਈਏ
ਆਓ ਪੰਜਾਬੀਓ! ਨਵਾਂ ਸਾਲ ਮਨਾਈਏ,
ਸਭ ਨੂੰ ਰਲ ਮਿਲ ਸਿਹਤਮੰਦ ਬਣਾਈਏ।
ਮਾਈਆਂ ਦਾਈਆਂ ਦਾ ਪਿੱਛਾ ਛੱਡ ਕੇ,
ਜਣੇਪਾ ਹਸਪਤਾਲਾਂ ਵਿਚ ਕਰਾਈਏ।
ਚਾਹੁੰਦੇ ਹੋ ਜੇ ਬੱਚਾ ਰਖਣਾ ਨਿਰੋਆ,
ਨਵਜੰਮੇ ਨੂੰ ਦੁੱਧ ਮਾਂ ਦਾ ਹੀ ਪਿਲਾਈਏ।
ਬੱਚੇ ਦੇ ਪਹਿਲੇ ਸਾਲ ਸਾਰੇ ਟੀਕੇ ਲਗਵਾਕੇ,
ਜਾਨਲੇਵਾ ਬੀਮਾਰੀਆਂ ਤੋਂ ਬਚਾਈਏ।

ਲਿੰਗ ਟੈਸਟ ਕਰਨ ਵਾਲਿਆਂ ਨੂੰ ਫੜਵਾ ਕੇ,
ਲੜਕਾ ਲੜਕੀ ਦਾ ਅੰਤਰ ਮਿਟਾਈਏ।
ਕੂਲਰ ਗਮਲੇ ਹਰ ਸ਼ੁਕਰਵਾਰ ਸੁਕਾ ਕੇ,
ਡੇਂਗੂ ਬੁਖ਼ਾਰ ਦਾ ਖ਼ਤਰਾ ਮੁਕਾਈਏ।
ਬੱਚਿਆਂ ਬੁੱਢਿਆਂ ਸਵਾਦ ਹੈ ਜੇ ਚਖਣਾ,
ਸਮੇਂ ਸਮੇਂ ਦੰਦਾਂ ਦੀ ਜਾਂਚ ਕਰਾਈਏ।
ਅੰਨਿ••ਆਂ ਨੂੰ ਵੀ ਜਗ ਵਿਖਾਉਣ ਖ਼ਾਤਰ,
ਅੱਖ ਦਾਨ ਮੁਹਿੰਮ ਸਾਰੇ ਅਪਣਾਈਏ।
ਗੁਰੂਆਂ ਪੀਰਾਂ ਦੀ ਬਾਣੀ ਦੇ ਲੜ ਲੱਗ ਕੇ,
ਸਮਾਜੋਂ ਨਸ਼ਿਆਂ ਨੂੰ ਦੂਰ ਭਜਾਈਏ।
ਕੈਂਸਰ, ਹੈਪੇਟਾਇਟਸ, ਏਡਜ਼ ਦੇ ਰੋਗੀ,
ਮੁਫ਼ਤ ਸਰਕਾਰੀ ਇਲਾਜ ਕਰਾਈਏ।
ਪੈਸੇ ਬਾਝੋਂ ਕੋਈ ਬੇਇਲਾਜ ਨਾ ਰਹਿਜੇ,
ਸਿਹਤ ਬੀਮਾ ਯੋਜਨਾ ਦਾ ਲਾਭ ਉਠਾਈਏ।
ਤੰਬਾਕੂ ਰਹਿਤ ਸਮਾਜ ਦੀ ਸਿਰਜਣਾ ਕਰ ਕੇ
ਕਈ ਕੈਂਸਰਾਂ ਤੋਂ ਛੁਟਕਾਰਾ ਪਾਈਏ।
ਸਿਹਤ ਕਾਮਿਓ, ਨਵੇਂ ਸਾਲ 'ਚ ਹੋਰ ਡਟ ਕੇ,
ਪੰਜਾਬ ਨੂੰ ਸਭ ਤੋਂ ਉਪਰ ਲਿਜਾਈਏ।
ਮਨਜੀਤ, ਇਹ ਸੁਪਨਾ ਹਕੀਕਤ ਬਣਜੂ,
ਘਰ ਘਰ ਜੇ ਇਹ ਸੰਦੇਸ਼ ਪਹੁੰਚਾਈਏ।
-ਡਾ. ਮਨਜੀਤ ਸਿੰਘ, ਸਿਵਲ ਸਰਜਨ ਮੋਹਾਲੀ
ਫ਼ੋਟੋ ਕੈਪਸ਼ਨ : ਕਵਿਤਾ ਰਾਹੀਂ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਸਿਵਲ ਸਰਜਨ ਡਾ. ਮਨਜੀਤ ਸਿੰਘ। Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.