ਮੋਹਾਲੀ: ਬਲਵਿੰਦਰ ਸਿੰਘ ਸੰਧੂ ਦੇ ਕਤਲ ਕਾਂਡ ਵਿੱਚ NIA ਨੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। NIA ਨੇ ਦੋਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਹੈ ਅਤੇ ਅਦਾਲਤ (Court) ਨੇ 4 ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਹੈ। NIA ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਹਰਵਿੰਦਰ ਸਿੰਘ ਉਰਫ ਢਿੱਲੋਂ ਨਿਵਾਸੀ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੇ ਨਵਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਗਿਆ ਹੈ। ਦੋਵਾਂ 'ਤੇ ਇਲਜ਼ਾਮ ਸੀ ਕਿ ਉਹ ਇਸ ਮਾਮਲੇ 'ਚ ਗ੍ਰਿਫ਼ਤਾਰ ਤੇ ਚਾਰਜਸ਼ੀਟ ਕੀਤੇ ਗਏ ਮੁਲਜ਼ਮ ਇੰਦਰ ਦੇ ਸਾਥੀ ਸੀ।
ਦੋਵੇਂ ਸਾਜਿਸ਼ ਵਿੱਚ ਸ਼ਾਮਲ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਬਲਵਿੰਦਰ ਸਿੰਘ ਦੇ ਕਤਲ ਦੀ ਸਾਜਿਸ਼ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ। ਕਤਲ ਤੋਂ ਬਾਅਦ ਜਦੋਂ ਜਾਂਚ ਏਜੰਸੀਆਂ ਨੂੰ ਇਨ੍ਹਾਂ ਬਾਰੇ ਪਤਾ ਲੱਗਿਆ ਤਾਂ ਇਹ ਦੋਵੇਂ ਲੁਕ ਕੇ ਬਚ ਨਿਕਲੇ ਅਤੇ ਹੁਣ ਵੀ ਲੁੱਕਦੇ ਘੁੰਮ ਰਹੇ ਸੀ। ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਇਸ਼ਾਰੇ 'ਤੇ ਇਹ ਕਤਲ 16 ਅਕਤੂਬਰ 2020 ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ।NIA ਦੀ ਚਾਰਜਸ਼ੀਟ ਮੁਤਾਬਕ ਇਸ ਕੇਸ ਦੀ ਜਾਂਚ ਸਾਲ 2021 ਵਿੱਚ ਐਨਆਈਏ ਨੂੰ ਮਿਲੀ।ਜਿਸ ਤੋਂ ਬਾਅਦ NIA ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੇ ਕਤਲ ਦੀ ਯੋਜਨਾ ਵੀ ਪਾਕਿਸਤਾਨ ਵਿੱਚ ਬਣੀ ਸੀ ਅਤੇ ਖਾਲਿਸਤਾਨ ਲਿਬਰੇਸ਼ਨ ਫਰੰਟ ਦਾ ਕਥਿਤ ਕਮਾਂਡਰ ਲਖਬੀਰ ਸਿੰਘ ਰੋਡੇ ਵੀ ਇਸ ਸਾਜਿਸ਼ ਵਿੱਚ ਸ਼ਾਮਲ ਸੀ। ਇਸ ਕਤਲ ਨੂੰ ਅੰਜਾਮ ਦੇਣ ਲਈ ਸਰਹੱਦ ਪਾਰੋਂ ਹਥਿਆਰ ਅਤੇ ਪੈਸੇ ਵੀ ਭੇਜੇ ਗਏ ਸੀ।ਇਨ੍ਹਾਂ ਪੈਸਿਆਂ ਅਤੇ ਹਥਿਆਰਾਂ ਨੂੰ ਪੰਜਾਬ ਭੇਜਣ ਲਈ ਅੱਤਵਾਦੀਆਂ ਨੇ ਨਸ਼ਿਆਂ ਦੇ ਅਪਰਾਧ ਨਾਲ ਜੁੜੇ ਨੈੱਟਵਰਕ ਦਾ ਸਹਾਰਾ ਲਿਆ ਸੀ।
NIA ਨੂੰ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਇਸ ਸਾਜਿਸ਼ ਤਹਿਤ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਲਿਬਰੇਸ਼ਨ ਫਰੰਟ ਦੀ ਅਗਵਾਈ ਹੇਠ ਪੰਜਾਬ ਦੇ ਇੱਕ ਸਥਾਨਕ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿੱਕਰਵਾਲ ਕੋਲ ਪਹੁੰਚ ਕੀਤੀ। ਉਸ ਨੂੰ ਆਪਣੇ ਸਾਥੀਆਂ ਰਾਹੀਂ ਕਮਾਂਡਰ ਬਲਵਿੰਦਰ ਸਿੰਘ ਨੂੰ ਮਾਰਨ ਲਈ ਕਿਹਾ। ਫਿਲਹਾਲ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਇਹ ਵੀ ਪੜੋ:Punjab Congress Conflict: ਕੈਪਟਨ ਦੇ OSD ਨੇ ਹਾਈਕਮਾਂਡ ਨੂੰ ਝਾੜ ਪਾਉਣ ਵਾਲੀ ਪੋਸਟ ਕੀਤੀ ਰੀ-ਐਡੀਟ