ਮੋਹਾਲੀ: ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਘਰ-ਘਰ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮਾਰਟਫੋਨ ਹੋਵੇ ਚਾਹੇ ਹੋਰ ਕੋਈ ਵੀ ਵਾਅਦਾ ਹੋਵੇ, ਅਜੇ ਤਾਂ ਸਰਕਾਰ ਦੇ ਸਿਰਫ ਢਾਈ ਸਾਲ ਹੀ ਬੀਤੇ ਹਨ, ਬਾਕੀ ਦੇ ਢਾਈ ਸਾਲ ਵਿੱਚ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਉੱਤੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਦਿੰਦਾ ਹੈ ਜਾਂ ਨਹੀਂ ਦਿੰਦਾ, ਪਰ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਦੇਣਾ ਨਾ ਦੇਣਾ ਉਹ ਵੱਖਰੀ ਗੱਲ ਹੈ। ਇਸ ਗੱਲ ਦਾ ਫ਼ੈਸਲਾ ਕਾਨੂੰਨ ਕਰੇਗਾ, ਫਿਰ ਚਾਹੇ ਛੱਡੇ ਜਾਂ ਸਜ਼ਾ ਦੇਵੇ।
ਹੜ੍ਹਾਂ ਬਾਰੇ ਆਪਣੇ ਵਿਭਾਗ ਵੱਲੋਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ 140 ਟੀਮਾਂ ਲਗਾਈਆਂ ਗਈਆਂ ਸਨ ਅਤੇ ਹੁਣ ਵੀ ਕੁੱਝ ਟੀਮਾਂ ਉਨ੍ਹਾਂ ਦੇ ਵਿੱਚੋਂ ਕੰਮ ਕਰ ਰਹੀਆਂ ਹਨ। ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਕਿਤੇ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਲੋਕਾਂ ਦੀ ਏਕਤਾ ਬਹੁਤ ਜ਼ਿਆਦਾ ਕੰਮ ਆਈ।
ਇਹ ਵੀ ਪੜ੍ਹੋ: ਜਬਰ ਜਨਾਹ ਮਾਮਲੇ ਵਿੱਚ ਭਾਜਪਾ ਨੇਤਾ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ
ਉਨ੍ਹਾਂ ਨੇ ਰਿਟਾਇਰ ਡਾਕਟਰਾਂ ਦੀ ਭਰਤੀ ਉੱਪਰ ਬੋਲਦੇ ਕਿਹਾ ਕਿ ਸ਼ੁਕਰਵਾਰ ਸ਼ਾਮ ਤੱਕ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ ਸ਼ਨੀਵਾਰ ਤੋਂ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ।