ਮੁਹਾਲੀ: ਮੁਹਾਲੀ ਪੁਲਿਸ ਨੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਚਲਾਏ ਜਾ ਰਹੇ ਵਿਸ਼ੇਸ਼ ਸਰਚ ਅਭਿਆਨ ਦੌਰਾਨ ਬੱਬਰ ਖਾਲਸਾ ਦੇ ਅੱਤਵਾਦੀ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਹਨ। ਜਿਸ ਸਬੰਧੀ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਚਲਿਆ ਹੈ ਕਿ ਉਨ੍ਹਾਂ ਵੱਲੋਂ ਮੁਹਾਲੀ ਵਿੱਚ ਇੱਕ ਸੁਨਿਆਰੇ ਦੀ ਰੇਕੀ ਕੀਤੀ ਜਾ ਰਹੀ ਸੀ ਅਤੇ ਲੁਧਿਆਣਾ ਦੇ ਇੱਕ ਕਾਰੋਬਾਰੀ ਤੋਂ ਲੁੱਟ ਕਰਨ ਦੀ ਤਿਆਰੀ ਸੀ।
ਗਿਰਫਤਾਰੀ ਦੌਰਾਨ ਆਰੋਪੀਆਂ ਤੋਂ ਅਸਲਾ ਬਰਾਮਦ:- ਐਸਐਸਪੀ ਮੁਹਾਲੀ ਡਾ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਗੁੱਡੂ (ਬੀ.ਕੇ.ਆਈ. ਗੁੜਗਾ), ਨਰਿੰਦਰ ਸਿੰਘ ਉਰਫ਼ ਨਿੰਦੀ ਵਾਸੀ ਪਿੰਡ ਮਾਨਖੇੜੀ ਜ਼ਿਲ੍ਹਾ ਰੂਪਨਗਰ, ਅਮਰਿੰਦਰ ਸਿੰਘ ਉਰਫ਼ ਕੈਪਟਨ ਵਾਸੀ ਚੰਡੀਗੜ੍ਹ ਸੈਕਟਰ-37, ਲਵੀਸ਼ ਕੁਮਾਰ ਉਰਫ਼ ਲਵੀ ਵਾਸੀ ਪ੍ਰੀਤ ਨਗਰ, ਲੁਧਿਆਣਾ ਵਜੋਂ ਹੋਈ ਹੈ। ਪਰਮ ਪ੍ਰਤਾਪ ਸਿੰਘ, ਵਾਸੀ ਜੰਮੂ ਬਸਤੀ, ਅਬੋਹਰ ਵੱਜੋਂ ਹੋਈ ਹੈ। ਗਿਰਫਤਾਰੀ ਦੌਰਾਨ ਆਰੋਪੀਆਂ ਤੋਂ 2 ਪਿਸਤੋਲਾਂ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗਏ ਆਰੋਪੀ ਨਰਿੰਦਰ ਸਿੰਘ ਉਰਫ ਨਿੰਦੀ ਤੇ ਅੱਠ ਤੋਂ 10 ਮੁਕੱਦਮੇ ਦਰਜ ਹਨ। ਕੁਲਵੰਤ ਸਿੰਘ 'ਤੇ ਰੋਪੜ ਜ਼ਿਲ੍ਹੇ ਵਿੱਚ ਬੱਬਰ ਖਾਲਸਾ ਗਰੁੱਪ ਨਾਲ ਮਿਲ ਕੇ ਅੱਤਵਾਦੀ ਸਾਜ਼ਿਸ਼ਾਂ 'ਚ ਨਾਮ ਸ਼ਾਮਿਲ ਹੈ।
ਪੁਲਿਸ ਨੇ ਸੂਚਨਾ ਅਧਾਰ 'ਤੇ ਕੀਤੀ ਕਾਰਵਾਈ:- ਐਸਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ 28 ਜੁਲਾਈ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਰਿੰਦਰ ਸਿੰਘ ਉਰਫ਼ ਨਿੰਦੀ ਕੋਲ ਨਾਜਾਇਜ਼ ਪਿਸਤੌਲ ਹੈ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ’ਤੇ ਇੰਸਪੈਕਟਰ ਅਭਿਸ਼ੇਕ ਸ਼ਰਮਾ ਵੱਲੋਂ ਮੁਹਾਲੀ ਫੇਜ਼-1 ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਨਰਿੰਦਰ ਸਿੰਘ ਉਰਫ਼ ਨਿੰਦੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਨਿੰਦੀ ਨੇ ਦੱਸਿਆ ਕਿ ਉਸ ਨੇ ਇਹ ਪਿਸਤੌਲ ਯੂਪੀ ਦੇ ਮੁਜ਼ਰ ਤੋਂ 10 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਇਲਾਵਾ ਉਸ ਨੇ ਕੁਲਵੰਤ ਸਿੰਘ ਕੋਲੋਂ ਇਕ ਹੋਰ ਪਿਸਤੌਲ ਵੀ ਖੋਹ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕੁਲਵੰਤ ਸਿੰਘ ਦਾ ਨਾਂ ਲੈ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੌਕੇ 'ਤੇ ਪੁਲਿਸ ਨੇ ਇਕ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ।
- ਲੋਕ ਸਭਾ 'ਚ ਬੋਲੇ ਸੁਸ਼ੀਲ ਰਿੰਕੂ, ਕਿਹਾ - ਦਿੱਲੀ ਸੇਵਾ ਬਿੱਲ ਪਾਸ ਹੋਣ 'ਤੇ ਲੋਕਤੰਤਰ ਖ਼ਤਰੇ 'ਚ ਪਵੇਗਾ
- Flats in Ludhiana: ਲੁਧਿਆਣਾ 'ਚ ਲੋੜਵੰਦਾਂ ਲਈ ਬਣਨਗੇ 25 ਹਜ਼ਾਰ ਫਲੈਟ, ਜ਼ਮੀਨ ਦੀ ਹੋਈ ਚੋਣ
- ਹਰਿਆਣਾ ਹਿੰਸਾ 'ਚ ਮਾਨਸਾ ਦੀ ਗੱਡੀ ਦਿਖਾਈ ਦੇਣ ਦਾ ਮਾਮਲਾ, ਗੱਡੀ ਸਬੰਧੀ ਪਰਿਵਾਰ ਦਾ ਦਾਅਵਾ, ਕਿਹਾ- ਐਕਸੀਡੈਂਟ ਮਗਰੋਂ ਵੇਚ ਦਿੱਤੀ ਸੀ ਗੱਡੀ
ਬੱਬਰ ਖਾਲਸਾ ਨਾਲ ਸਬੰਧ: ਪੁਲਿਸ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕੁਲਵੰਤ ਸਿੰਘ ਦੇ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਸਬੰਧ ਹਨ। ਇਸ ਕੋਲੋਂ ਜੋ ਪਿਸਤੌਲ ਬਰਾਮਦ ਹੋਈ ਹੈ, ਉਹ ਉਸ ਨੇ ਅਮਰਿੰਦਰ ਸਿੰਘ ਉਰਫ ਕੈਪਟਨ ਕੋਲੋਂ ਲਿਆ ਸੀ। ਇਸ ਦਾ ਹੋਰ ਸਾਥੀਆਂ ਨਾਲ ਮਿਲ ਕੇ ਵਪਾਰੀ ਤੋਂ ਵੱਡੀ ਲੁੱਟ ਦਾ ਇਰਾਦਾ ਸੀ।
ਲਵੀਸ਼ ਅਤੇ ਨਰਿੰਦਰ ਦੀ ਰੇਕੀ : ਇਹਨਾਂ ਮੁਲਜ਼ਮਾਂ ਨੇ ਦੱਸਿਆ ਕਿ ਉਹ ਸਾਥੀਆਂ ਨਾਲ ਮਿਲ ਕੇ ਵਪਾਰੀ ਦੀ ਰੇਕੀ ਕਰ ਰਹੇ ਸਨ।ਜਿਸ ਮੌਕੇ ਪੁਲਿਸ ਵੱਲੋਂ ਦਾਬਿਸ਼ ਦੇਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪੁਲਿਸ ਨੇ ਮੁਸਤੈਦੀ ਨਾਲ ਅਸਫਲ ਕੀਤਾ ਅਤੇ ਸਾਰੇ ਮੁਲਜ਼ਮ ਕਾਬੂ ਕੀਤੇ।
ਇੰਦੌਰ ਤੋਂ ਪਿਸਤੌਲ ਤੇ ਕਾਰਤੂਸ ਖਰੀਦੇ: ਪੁਲਿਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਅਮਰਿੰਦਰ ਸਿੰਘ ਉਰਫ ਕੈਪਟਨ ਨੇ ਮੰਨਿਆ ਕਿ ਉਹ ਸਾਲ 2021 'ਚ 55-55 ਹਜ਼ਾਰ ਰੁਪਏ 'ਚ ਇੰਦੌਰ ਤੋਂ 2 ਪਿਸਤੌਲ ਅਤੇ 9 ਕਾਰਤੂਸ ਲੈ ਕੇ ਆਇਆ ਸੀ। ਇਨ੍ਹਾਂ ਵਿੱਚੋਂ ਉਸ ਨੇ ਇੱਕ ਪਿਸਤੌਲ ਅਤੇ ਦੋ ਕਾਰਤੂਸ ਕੁਲਵੰਤ ਸਿੰਘ ਨੂੰ ਅਤੇ ਇੱਕ ਪਿਸਤੌਲ ਸਮੇਤ ਸੱਤ ਕਾਰਤੂਸ ਯਾਦਵਿੰਦਰ ਸਿੰਘ ਵਾਸੀ ਕਰਨਾਲ ਨੂੰ ਦਿੱਤੇ। ਪੁਲਿਸ ਨੇ ਦਰਜ ਕੇਸ ਵਿੱਚ ਯਾਦਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਪਰ ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।