ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਧਰਨਾ ਦੇ ਰਹੇ ਪੀ.ਟੈੱਟ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਚਾਨਕ ਨਾਲ ਦੇ ਟਰੈਫਿਕ ਚੌਂਕ 'ਤੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਜਦੋਂ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਉਥੋਂ ਅਧਿਆਪਕ ਵਾਪਸ ਆਪਣੇ ਧਰਨੇ ਵੱਲ ਨੂੰ ਮੁੜ ਗਏ। ਹਾਲਾਂਕਿ ਇਸ ਤੋਂ ਪਹਿਲਾਂ ਦੋ ਚਾਰ ਮਿੰਟ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬਕਾਇਦਾ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਸੜਕ 'ਤੇ ਲੇਟ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਸੀ। ਪਰ ਜਦੋਂ ਮੌਕੇ 'ਤੇ ਫੇਜ਼ 8 ਦੇ ਐਸ.ਐਚ.ਓ ਪਹੁੰਚੇ ਤਾਂ ਟੀਚਰਾਂ ਨੇ ਧਰਨਾ ਉਥੋਂ ਹਟਾ ਕੇ ਆਪਣੀ ਧਰਨਾ ਸਥਲ ਵੱਲ ਨੂੰ ਚੱਲ ਪਏ।
ਆਖਿਰ, ਬੇਰੁਜ਼ਗਾਰ ਅਧਿਆਪਕ ਪੁਲਿਸ ਨੂੰ ਵੇਖ ਕਿਉਂ ਪਰਤੇ ਵਾਪਸ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ.ਟੈੱਟ ਮੈਰਿਟ ਹੋਲਡਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਮੈਡਮ ਇੰਦਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਨਾ ਕਦੇ ਪਹਿਲਾਂ ਪੁਲਿਸ ਤੋਂ ਡਰੇ ਅਤੇ ਨਾ ਡਰਨਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 70 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਸਿੱਖਿਆ ਸੈਕਟਰੀ ਉਨ੍ਹਾਂ ਨਾਲ ਕੋਈ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲਤੀ ਸਰਕਾਰ ਦੀ ਹੈ। ਜਿਸ ਨੇ ਘੱਟ ਮੈਰਿਟ ਵਾਲਿਆਂ ਨੂੰ ਨੌਕਰੀ ਦੇ ਦਿੱਤੀ। ਉਸ ਤੋਂ ਵੱਧ ਮੈਰਿਟ ਹੋਲਡਰਾਂ ਨੂੰ ਨੌਕਰੀ ਨਹੀਂ ਦਿੱਤੀ। ਇਸ ਕਰਕੇ ਉਹ ਧਰਨੇ 'ਤੇ ਬੈਠੇ ਹਨ ਅਤੇ ਕਿਸੇ ਕੀਮਤ 'ਤੇ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਬਾਕੀ ਅਧਿਆਪਕਾਂ ਨੇ ਵੀ ਕਿਹਾ ਕਿ ਉਹ ਆਪਣੇ ਬੱਚੇ ਘਰੇ ਛੱਡ ਕੇ ਜਿਸ ਤਰ੍ਹਾਂ ਸੜਕਾਂ ਤੇ ਰੁਲ ਰਹੇ ਹਨ। ਇਕ ਦਿਨ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਹੀ ਪਵੇਗਾ। ਉਨ੍ਹਾਂ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਆਉਣ ਵਾਲੀਆਂ 2022 ਚੋਣਾਂ ਵਿੱਚ ਅਸੀਂ ਵੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਹੀ ਇਸ ਦਾ ਜਵਾਬ ਦੇਵਾਂਗੇ।
ਇਹ ਵੀ ਪੜ੍ਹੋ:- ਅੰਦੋਲਨਕਾਰੀ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੀ ਪ੍ਰਵਾਨਗੀ