ETV Bharat / state

5 ਡਿਗਰੀਆਂ ਵਾਲੀ ਹਰਜੀ ਢਿੱਲੋਂ ਵੇਚ ਰਹੀ ਹੈ ਕੜ੍ਹੀ-ਚਾਵਲ

author img

By

Published : Aug 9, 2020, 7:09 AM IST

ਹਰਜੀ ਢਿੱਲੋਂ ਨਾਂਅ ਦੀ ਇਹ ਔਰਤ ਜੋ ਕਿ ਬੀਏ, ਬੀਐੱਡ, ਐੱਮਏ, ਐੱਮਐੱਡ, ਐੱਮਫਿਲ ਪੰਜ ਡਿਗਰੀਆਂ ਹਾਸਲ ਕਰ ਚੁੱਕੀ ਹੈ, ਜੋ ਕਿ ਮੋਹਾਲੀ ਦੇ ਖਰੜ ਲਾਗੇ ਪੈਂਦੇ ਸੰਨੀ ਇਨਕਲੇਵ ਵਿਖੇ ਇੱਕ ਛੋਟੀ ਜਿਹੀ ਸਟਾਲ ਉੱਤੇ ਕੜੀ-ਚਾਵਲ ਵੇਚਦੀ ਹੈ।

5 ਡਿਗਰੀਆਂ ਵਾਲੀ ਹਰਜੀ ਢਿੱਲੋਂ ਵੇਚ ਰਹੀ ਹੈ ਕੜ੍ਹੀ-ਚਾਵਲ
5 ਡਿਗਰੀਆਂ ਵਾਲੀ ਹਰਜੀ ਢਿੱਲੋਂ ਵੇਚ ਰਹੀ ਹੈ ਕੜ੍ਹੀ-ਚਾਵਲ

ਖਰੜ: ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਖਰੜ ਦੀ ਰਹਿਣ ਵਾਲੀ ਹਰਜੀ ਢਿੱਲੋਂ ਨੇ।

ਹਰਜੀ ਢਿੱਲੋਂ ਨਾਂਅ ਦੀ ਇਹ ਔਰਤ ਜੋ ਕਿ ਬੀਏ, ਬੀਐੱਡ, ਐੱਮਏ, ਐੱਮਐੱਡ, ਐੱਮਫਿਲ ਪੰਜ ਡਿਗਰੀਆਂ ਹਾਸਲ ਕਰ ਚੁੱਕੀ ਹੈ। ਜੋ ਕਿ ਮੋਹਾਲੀ ਦੇ ਖਰੜ ਲਾਗੇ ਪੈਂਦੇ ਸੰਨੀ ਇਨਕਲੇਵ ਵਿਖੇ ਇੱਕ ਛੋਟੀ ਜਿਹੀ ਸਟਾਲ ਉੱਤੇ ਕੜੀ-ਚਾਵਲ ਵੇਚਦੀ ਹੈ।

ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।

ਨਿੱਜੀ ਜ਼ਿੰਦਗੀ ਬਾਰੇ ਵਿਸਥਾਰ

ਹਰਜੀ ਢਿੱਲੋਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦਾ ਵਿਆਹ ਸਕਾਟਲੈਂਡ ਦੇ ਇੱਕ ਉੱਘੇ ਵਪਾਰੀ ਨਾਲ ਹੋਇਆ ਸੀ, ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਹੋਣ ਕਰ ਕੇ ਉਸ ਦੇ ਪਤੀ ਦੀ ਮੌਤ ਹੋ ਗਈ।

ਕੰਮ ਕੋਈ ਵੀ ਛੋਟਾ ਵੱਡਾ ਨਹੀਂ

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਉਸ ਨੇ ਹੌਂਸਲਾ ਨਹੀਂ ਛੱਡਿਆ ਅਤੇ ਹਾਲਾਤਾਂ ਨਾਲ ਲੜਾਈ ਜਾਰੀ ਰੱਖੀ। ਉਸ ਨੇ ਕੁੱਝ ਛੋਟਾ ਜਿਹਾ ਕੰਮ ਕਰਨ ਦੀ ਸੋਚੀ ਅਤੇ ਕੜੀ-ਚਾਵਲ ਦਾ ਸਟਾਲ ਲਾ ਲਿਆ। ਉਸ ਨੇ ਦੱਸਿਆ ਕਿ ਅੱਜ ਇਸੇ ਕੜੀ-ਚਾਵਲ ਦੀ ਛੋਟੀ ਜਿਹੀ ਸਟਾਲ ਦੇ ਬਲ ਨਾਲ ਉਸ ਨੂੰ ਪੂਰਾ ਪੰਜਾਬ ਜਾਨਣ ਲੱਗ ਪਿਆ ਹੈ ਅਤੇ ਦੂਰੋਂ-ਦੂਰੋਂ ਲੋਕੀ ਉਸ ਕੋਲ ਕੜੀ-ਚਾਵਲ ਖਾਣ ਦੇ ਲਈ ਆਉਂਦੇ ਹਨ। ਇਸ ਕਰ ਕੇ ਹੀ ਉਸ ਨੂੰ ਸਾਰੇ ਢਿੱਲੋਂ ਸਾਬ੍ਹ ਕਹਿ ਕੇ ਪੁਕਾਰਦੇ ਹਨ।

ਸ਼ੁਰੂਆਤ 'ਚ ਤਾਂ ਰੇਟ ਵੀ ਨਹੀਂ ਪਤਾ ਸੀ

ਹਰਜੀ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਨੂੰ ਬਿਲਕੁਲ ਵੀ ਨਫੇ-ਨੁਕਸਾਨ ਦਾ ਤਾਂ ਪਤਾ ਹੀ ਨਹੀਂ ਸੀ ਅਤੇ ਨਾ ਹੀ ਉਸ ਨੇ ਕਦੇ ਪਲੇਟ ਦੀ ਕੀਮਤ ਬਾਰੇ ਸੋਚਿਆ ਸੀ। ਸਗੋਂ ਗਾਹਕ ਜਦੋਂ ਉਸ ਨੂੰ ਪੁੱਛਦੇ ਕਿ ਪਲੇਟ ਕਿੰਨੇ ਦੀ ਹੈ ਤਾਂ ਉਹ ਕਹਿ ਦਿੰਦੀ ਸੀ ਕਿ ਮੈਨੂੰ ਤਾਂ ਖ਼ੁਦ ਨੂੰ ਹੀ ਨਹੀਂ ਪਤਾ। ਫ਼ਿਰ ਇੱਕ ਵਾਰ ਇੱਕ ਗਾਹਕ ਉਸ ਨੂੰ ਇੱਕ ਪਲੇਟ ਦੇ 50 ਰੁਪਏ ਦੇ ਕੇ ਗਿਆ ਅਤੇ ਇਸ ਪਲੇਟ ਦੀ ਕੀਮਤ 50 ਰੁਪਏ ਰੱਖਣ ਲਈ ਕਿਹਾ। ਜਿਸ ਤੋਂ ਬਾਅਦ ਅੱਜ ਇਹ ਪਲੇਟ 70 ਰੁਪਏ ਦੀ ਹੈ ਅਤੇ ਲੋਕ ਬੜੇ ਹੀ ਪਿਆਰ ਨਾਲ ਇਹ ਕੜੀ-ਚਾਵਲ ਖਾਂਦੇ ਹਨ।

ਪਤੀ ਸੀ ਹੋਟਲਾਂ ਦਾ ਉੱਘਾ ਵਪਾਰੀ

ਢਿੱਲੋਂ ਆਪਣੇ ਬੀਤੇ ਸਮੇਂ ਬਾਰੇ ਯਾਦ ਕਰਦਿਆਂ ਥੋੜਾ ਭਾਵੁਕ ਵੀ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਸਕਾਟਲੈਂਡ ਦੇ ਵਿੱਚ ਬਹੁਤ ਵੱਡੀ ਹੋਟਲਾਂ ਦੀ ਲੜੀ ਸੀ। ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਭਾਰਤ ਵਾਪਸ ਆ ਗਈ ਅਤੇ ਉਸ ਦੇ ਪਤੀ ਦੇ ਸਾਥੀਆਂ ਨੇ ਸਾਰੇ ਕੰਮਕਾਜ਼ ਉੱਤੇ ਕਬਜ਼ਾ ਕਰ ਲਿਆ।

ਔਰਤਾਂ ਅਤੇ ਨੌਜਵਾਨਾਂ ਨੂੰ ਸੰਦੇਸ਼

ਹਰਜੀ ਢਿੱਲੋਂ ਨੇ ਅੰਤ ਵਿੱਚ ਨੌਜਵਾਨਾਂ ਅਤੇ ਔਰਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਮਾਂ ਚੰਗਾ ਮਾੜਾ ਤਾਂ ਚੱਲਦਾ ਰਹਿੰਦਾ ਹੈ। ਇਹ ਸਭ ਰੱਬ ਦੀਆਂ ਦਾਤਾਂ ਹਨ ਕਦੇ ਅਰਸ਼ ਉੱਤੇ ਅਤੇ ਕਦੇ ਫ਼ਰਸ਼ ਉੱਤੇ, ਪਰ ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਛੱਡਣੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਆਤਮ-ਹੱਤਿਆ ਦੇ ਰਾਹ ਉੱਤੇ ਜਾਂਦੇ ਹਨ, ਉਹ ਬਿਲਕੁਲ ਹੀ ਗਲਤ ਹੈ, ਸਗੋਂ ਰੱਬ ਵੱਲੋਂ ਦਿੱਤੇ ਇਸ ਮਨੁੱਖਾ ਦੇਹੀ ਨੂੰ ਅਜਾਈ ਨਹੀਂ ਕਰਨਾ ਚਾਹੀਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.