ਸ੍ਰੀ ਅਨੰਦਪੁਰ ਸਾਹਿਬ: ਪਿੰਡ ਨਕਿਆ ਵਿੱਚ ਟ੍ਰੇਨ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਭਾਖੜਾ ਨਹਿਰ ਤੋਂ ਸਤਲੁਜ ਦਰਿਆ ਵੱਲ ਜਾਂਦੇ ਹੋਏ ਪਾਣੀ 'ਚ ਸਟੰਟ ਕਰਨ ਲਈ ਰੇਲਵੇ ਪੁੱਲ 'ਤੇ ਚੜ੍ਹੇ ਸਨ।
ਇਸ ਦੌਰਾਨ ਦੋਹਾਂ ਨੌਜਵਾਨਾਂ ਨੇ ਕੰਨਾਂ ਵਿੱਚ ਹੈੱਡਫ਼ੋਨ ਲਾਏ ਹੋਏ ਸਨ, ਜਿਸ ਕਰਕੇ ਉਨ੍ਹਾਂ ਨੂੰ ਰੇਲ ਦੀ ਅਵਾਜ਼ ਨਹੀਂ ਸੁਣੀ ਤੇ ਅੰਬਾਲਾ ਜਾਣ ਵਾਲੀ ਪੈਸੇਂਜਰ ਟ੍ਰੇਨ ਹੇਠਾਂ ਆਉਣ ਕਾਰਨ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉੱਥੇ ਹੀ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਦੋਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।