ਰੂਪਨਗਰ: ਦੇਸ਼ ਅਤੇ ਦੁਨੀਆਂ ਦੇ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਅਰਥ ਢਾਂਚਾ, ਵਪਾਰ ਕਾਰੋਬਾਰ ਨੌਕਰੀਆਂ ਇਨ੍ਹਾਂ ਸਾਰਿਆਂ 'ਤੇ ਅਸਰ ਪਿਆ ਹੈ। ਉੱਥੇ ਹੀ ਪੰਜਾਬ 'ਚ ਬੇਰੁਜ਼ਗਾਰੀ ਵੀ ਦਿਨੋਂ ਦਿਨ ਵੱਧ ਰਹੀ ਹੈ। ਕੋਰੋਨਾ ਦੇ ਚੱਲਦੇ ਰੂਪਨਗਰ ਜ਼ਿਲ੍ਹੇ ਦੇ ਵਿੱਚ 7000 ਤੋਂ ਵੀ ਵੱਧ ਇਸ ਦੌਰਾਨ ਨੌਜਵਾਨ ਬੇਰੁਜ਼ਗਾਰ ਹੋਏ ਹਨ।
ਈਟੀਵੀ ਭਾਰਤ ਰੂਪਨਗਰ ਦੀ ਟੀਮ ਨੇ ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਦੇ ਡਿਪਟੀ ਡਾਇਰੈਕਟਰ ਜੀਐੱਸ ਮੱਕੜ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਮੱਕੜ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੇ ਚੱਲਦੇ ਬੇਰੁਜ਼ਗਾਰੀ ਵਧੀ ਹੈ। ਅਜਿਹੇ ਦੇ ਵਿੱਚ ਸਾਡੇ ਨੌਜਵਾਨ ਤੇ ਕਿਸਾਨਾਂ ਵਾਸਤੇ ਮਧੂ ਮੱਖੀ ਪਾਲਣ ਦਾ ਧੰਦਾ ਬਹੁਤ ਹੀ ਲਾਹੇਵੰਦ ਹੈ।
ਇਸ ਬਾਰੇ ਰੂਪਨਗਰ ਦੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਧੂ ਮੱਖੀ ਪਾਲਣ ਬਾਰੇ ਸਾਰੀ ਜਾਣਕਾਰੀ ਅਤੇ ਟਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਧੂ ਮੱਖੀ ਪਾਲਣ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ। ਇਸ 'ਚ ਸਿਰਫ਼ ਇੱਕ ਵਾਰ ਪੈਸੇ ਇਨਵੈਸਟ ਕਰਨੇ ਪੈਂਦੇ ਹਨ ਜਦਕਿ ਬਾਕੀ ਦੂਸਰੇ ਧੰਦੇ ਜਿਵੇਂ ਪੋਲਟਰੀ ਫ਼ਰਮ ਤੇ ਡੇਅਰੀ ਦੇ ਵਿੱਚ ਕਈ ਖਰਚੇ ਹੁੰਦੇ ਹਨ ਪਰ ਮਧੂ ਮੱਖੀ ਪਾਲਣ ਦੇ ਵਿੱਚ ਇੱਕ ਵਾਰ ਹੀ ਪੈਸੇ ਇਨਵੈਸਟ ਕਰਨੇ ਪੈਂਦੇ ਹਨ ਤੇ ਇਸ ਧੰਦੇ ਦੇ ਵਿੱਚ ਕੰਮ ਕਰਨ ਵਾਲੇ ਨੂੰ ਚੰਗਾ ਮੁਨਾਫ਼ਾ ਵੀ ਆਉਂਦਾ ਹੈ।