ਰੋਪੜ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਤਿਆਰ ਕਣਕ ਦੇ ਬੀਜ ਸਬਸਿਡੀ 'ਤੇ ਉਪਲੱਬਧ ਹਨ।
ਕਣਕ ਦੀਆਂ ਸੁਧਰੀਆਂ ਕਿਸਮਾਂ ਜਿਵੇਂ ਉਨੱਤ ਪੀਬੀ ਡਬਲਯੂ 343, ਉਨੱਤ ਪੀਬੀ ਡਬਲਯੂ 550, ਪੀਬੀ ਡਬਲਯੂ 725, ਅਤੇ ਪੀਬੀ ਡਬਲਯੂ 1 ਜਿੰਕ ਦਾ ਸਰਟੀਫਾਈਡ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਉਪਲੱਬਧ ਹੈ।
ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 22.5 ਤੋਂ 23.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮਾਂ ਪੀਲੀ ਕੁੰਗੀ ਅਤੇ ਹੋਰ ਰੋਗਾਂ ਦਾ ਟਾਕਰਾ ਕਰਨ ਵਿੱਚ ਦੂਜੀਆਂ ਪ੍ਰਚਲਤ ਕਿਸਮਾਂ ਨਾਲੋਂ ਜਿਆਦਾ ਸਮਰੱਥ ਹਨ। ਉਨੱਤ ਪੀਬੀ ਡਬਲਯੂ 343, ਪੀਬੀ ਡਬਲਯੂ 725 ਅਤੇ ਪੀਬੀ ਡਬਲਯੂ 1 ਜਿੰਕ ਦੇ ਬੀਜ ਦੀ ਕੀਮਤ 1200 ਰੁਪਏ ਪ੍ਰਤੀ 40 ਕਿੱਲੋ ਹੈ, ਜਦਕਿ ਉਨੱਤ ਪੀਬੀ ਡਬਲਯੂ 550 ਦੇ ਬੀਜ ਦੀ ਕੀਮਤ 1350 ਰੁਪਏ ਪ੍ਰਤੀ 45 ਕਿੱਲੋ ਹੈ। ਇਹ ਸਾਰੇ ਬੀਜ ਪੰਜਾਬ ਸਰਕਾਰ ਦੁਆਰਾ ਦਿੱਤੇ ਜਾ ਰਹੇ ਹਨ ਅਤੇ ਸਬਸਿਡੀ 'ਤੇ ਵੀ ਉਪਲੱਬਧ ਹਨ।
ਇਹ ਵੀ ਪੜੋ: ਜੰਮੂ-ਕਸ਼ਮੀਰ: ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ, 1 ਜਵਾਨ ਸ਼ਹੀਦ
ਕਿਸਾਨ ਵੀਰ ਹਫਤੇ ਦੇ ਸਾਰੇ ਦਿਨ ਇਨ੍ਹਾਂ ਕੇਂਦਰਾਂ ਤੋਂ ਬੀਜ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਬੀਜਾਂ ਬਾਬਤ ਵਧੇਰੇ ਜਾਣਕਾਰੀ ਲਈ 9463025285, 01881220460, 9888460091 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।