ETV Bharat / state

ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਕੰਟਰੋਲ 'ਚ - ਮੌਨਸੂਨ ਨਾਲ ਹੜ੍ਹ ਦੇ ਆਉਣ ਦਾ ਖ਼ਦਸ਼ਾ

ਰੂਪਨਗਰ ਵਿੱਚ ਪੈਂਦੇ ਸਤਲੁਜ ਦਰਿਆ ਅਤੇ ਭਾਖੜਾ ਦੇ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਜਲ ਸਰੋਤ ਵਿਭਾਗ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹੜ੍ਹਾਂ ਤੋਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1598.29 ਫੁੱਟ

author img

By

Published : Jul 15, 2020, 2:21 PM IST

ਰੂਪਨਗਰ: ਮੌਨਸੂਨ ਨਾਲ ਜਿੱਥੇ ਲੋਕਾਂ ਨੂੰ ਗਰਮੀ ਨਾਲ ਰਾਹਤ ਮਿਲਦੀ ਹੈ, ਉੱਥੇ ਹੀ ਮੌਨਸੂਨ ਨਾਲ ਹੜ੍ਹ ਦੇ ਆਉਣ ਦਾ ਖ਼ਦਸ਼ਾ ਹੁੰਦਾ ਹੈ। ਮੌਨਸੂਨ ਨਾਲ ਲਗਾਤਾਰ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਕੀ ਪੱਧਰ ਹੈ ਤੇ ਹੜ੍ਹ ਦੇ ਕੀ ਆਸਾਰ ਹਨ। ਇਸ ਸਬੰਧੀ ਰੂਪਨਗਰ ਦੇ ਜਲ ਸਰੋਤ ਵਿਭਾਗ ਦੇ ਜੂਨੀਅਰ ਇੰਜੀਨੀਅਰ ਜਸਪ੍ਰੀਤ ਸਿੰਘ ਨੇ ਪਾਣੀ ਦੇ ਪੱਧਰ ਦੀ ਜਾਣਕਾਰੀ ਦਿੱਤੀ।

ਜਲ ਸਰੋਤ ਵਿਭਾਗ ਦੇ ਜੂਨੀਅਰ ਇੰਜੀਨੀਅਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1598.29 ਫੁੱਟ ਹੈ ਜਿਸ ਤੋਂ ਬਾਅਦ ਸਤਲੁਜ ਦਰਿਆ ਵਿੱਚ ਇਸ ਵੇਲੇ ਪਾਣੀ ਦਾ ਪੱਧਰ 13605 ਕਿਊਸਿਕ ਹੈ।

ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸਤਲੁਜ ਦਰਿਆ ਤੋਂ ਕ੍ਰਮਵਾਰ 2 ਨਹਿਰਾਂ ਨਿਕਲਦੀਆਂ ਹਨ ਸਰਹੱਦ ਅਤੇ ਬਿਸਤ ਦੁਆਬ ਨਹਿਰ। ਇਸ ਵੇਲੇ ਸਰਹਿੰਦ ਨਹਿਰ ਵਿੱਚ 6000 ਕਿਊਸਿਕ ਪਾਣੀ ਹੈ ਅਤੇ ਬਿਸਤ ਦੁਆਬ ਨਹਿਰ ਦੇ ਵਿੱਚ 1450 ਕਿਊਸਿਕ ਪਾਣੀ ਹੈ।

ਉਨ੍ਹਾਂ ਕਿਹਾ ਕਿ ਮੌਨਸੂਨ ਨਾਲ ਆਉਣ ਵਾਲੇ ਹੜ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੜ੍ਹਾਂ ਨੂੰ ਲੈ ਕੇ ਅਜੇ ਤੱਕ ਸਾਰੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਆਮ ਜਨਤਾ ਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦਾ ਜਲ ਸਰੋਤ ਮਹਿਕਮਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ 24 ਘੰਟੇ ਸੰਪਰਕ ਦੇ ਵਿੱਚ ਹੈ।

ਇਹ ਵੀ ਪੜ੍ਹੋ: ਤੋਪਖਾਨਾ ਮੋੜ ਦੇ ਵਸਨੀਕਾਂ ਨੇ ਸੂਬਾ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ, ਕਿਹਾ ਸਰਕਾਰ ਕਰ ਰਹੀ ਹੈ ਧੱਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.