ਰੂਪਨਗਰ: ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ 26 ਫ਼ੁੱਟ ਨੀਵਾਂ ਹੈ ਇਸ ਕਰਕੇ ਲੋਕਾਂ ਨੂੰ ਹੜ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਇਸ ਦਾ ਪ੍ਰਗਟਾਵਾ ਜਲ ਸਰੋਤ ਮਹਿਕਮੇ ਦੇ ਅਧਿਕਾਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕੀਤਾ।
ਰੂਪਨਗਰ ਜਲ ਸਰੋਤ ਮਹਿਕਮੇ ਦੇ ਐਸਡੀਓ ਕੁਲਵਿੰਦਰ ਸਿੰਘ ਨੇ ਦੱਸਿਆ ਭਾਖੜਾ ਦੇ ਵਿੱਚ ਅੱਜ ਪਾਣੀ ਦਾ ਪੱਧਰ 1613.50 ਫੁੱਟ ਚੱਲ ਰਿਹਾ ਹੈ, ਜਦਕਿ ਪਿਛਲੇ ਸਾਲ ਇਹ 1639.92 ਫੁੱਟ ਸੀ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 26 ਫੁੱਟ ਘੱਟ ਹੈ। ਉਧਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ 11295 ਕਿਊਸਿਕ ਆ ਰਿਹਾ ਹੈ ਜਿਸ ਵਿੱਚੋਂ 5395 ਕਿਊਸਿਕ ਸਤਲੁਜ ਦਰਿਆ 1450 ਕਿਊਸਿਕ ਬਿਸਤ ਦੁਆਬ ਨਹਿਰ ਅਤੇ 4450 ਕਿਊਸਿਕ ਸਰਹਿੰਦ ਨਹਿਰ ਦੇ ਵਿੱਚ ਛੱਡਿਆ ਜਾ ਰਿਹਾ ਹੈ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਹੜ੍ਹਾਂ ਨੂੰ ਲੈ ਕੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਚੱਲ ਰਿਹਾ ਹੈ।