ਰੂਪਨਗਰ : ਪੰਜਾਬ 'ਚ ਹੋਲਾ ਮਹੱਲਾ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਵਾਰ ਹੋਲਾ ਮਹੱਲਾ 3 ਮਾਰਚ ਤੋਂ ਲੈ ਕੇ 8 ਮਾਰਚ ਤੱਕ ਮਨਾਇਆ ਜਾਵੇਗਾ। ਇਸ ਬਾਰ ਜਿੱਥੇ ਸ਼ਰਧਾਲੂ ਹੋਲੇ-ਮਹੱਲੇ ਦਾ ਆਨੰਦ ਲੈਣਗੇ ਉੱਥੇ ਬੋਟਿੰਗ ਦਾ ਨਜ਼ਾਰਾ ਵੇਖ ਕੇ ਵੀ ਉਨ੍ਹਾਂ ਦੀ ਰੂਹ ਖੁਸ਼ ਹੋ ਜਾਵੇਗੀ। ਸ਼ਰਧਾਲੂਆਂ ਨੂੰ ਖੁਸ਼ ਕਰਨ ਲਈ ਅਤੇ ਸੈਲਾਨੀਆਂ ਨੂੰ ਇਸ ਥਾਂ ਲਈ ਉਤਸ਼ਾਹਿਤ ਕਰਨ ਵਾਸਤੇ ਰੂਪਨਗਰ ਦੇ ਪ੍ਰਸਾਸ਼ਨ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ। ਇਸੇ ਨੂੰ ਲੈ ਕੇ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਅਸੀਂ ਬੋਟਿੰਗ ਨੂੰ ਸੈਰ ਸਪਾਟੇ ਵੱਜੋਂ ਉਤਸ਼ਾਹ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਰੂਪਨਗਰ ਜਿਲ੍ਹੇ ਦੀਆਂ ਖੂਬੀਆਂ ਦੀ ਤਾਰੀਫ਼ ਕਰਦੇ ਹੋਏ ਡੀਸੀ ਨੇ ਆਖਿਆ ਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਜਾਣ ਵਾਲੇ ਲੋਕ ਅਤੇ ਭਾਰਤੀ ਤੇ ਵਿਦੇਸ਼ੀ ਸੈਲਾਨੀ ਇਸੇ ਇਲਾਕੇ ਚੋਂ ਗੁਜ਼ਰ ਕੇ ਜਾਂਦੇ ਹਨ। ਇਸੇ ਕਾਰਨ ਵਾਟਰ ਟੂਰਿਜ਼ਮ ਅਤੇ ਅਡਵੈਂਚਰ ਟੂਰਜ਼ਿਮ ਨੂੰ ਵਿਕਸਿਤ ਕਰਕੇ ਇਸ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ।
ਇਸ ਨਾਲ ਇਸ ਥਾਂ ਦੇ ਧਾਰਮਿਕ ਇਤਿਹਾਸ ਬਾਰੇ ਵੀ ਲੋਕਾਂ 'ਚ ਹੋਰ ਜਾਗਰੂਕਤਾ ਆਵੇਗੀ। ਇਸ ਤੋਂ ਇਲਾਵਾ ਡੀਸੀ ਨੇ ਆਖਿਆ ਕਿ ਜੇਕਰ ਕੁਦਰਤੀ ਨਜ਼ਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਤਰ ਭਾਰਤ ਵਿੱਚ ਜ਼ਿਲ੍ਹਾ ਰੂਪ ਨਗਰ ਦਾ ਕੋਈ ਵੀ ਮੁਕਾਲਬਾ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਵਾਰ ਕੇਵਲ ਇੱਕ ਹਫ਼ਤੇ ਲਈ ਹੀ ਬਟਿੰਗ ਦੀ ਸੁਵਿਧਾ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਪਰ ਜਲਦ ਹੀ ਇਸ ਨੂੰ ਪੱਕੇ ਤੌਰ ਉੱਪਰ ਵੀ ਸ਼ੁਰੂ ਕੀਤਾ ਜਾਵੇਗਾ। ਪ੍ਰੀਤੀ ਯਾਦਵ ਵੱਲੋਂ ਆਖਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਨਵੈਸਟ ਪੰਜਾਬ ਵਿਖੇ ਪੰਜਾਬ ਵਾਟਰ ਟੂਰਿਜ਼ਮ ਪਾਲਿਸੀ-2023 ਅਤੇ ਪੰਜਾਬ ਅਡਵੈਂਚਰ ਟੂਰਜ਼ਿਮ ਪਾਲਿਸੀ-2023 ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੀ ਕੁਦਰਤੀ ਨਜ਼ਾਰਿਆਂ ਵਾਲੀ ਖੂਬਸੂਰਤ ਧਰਤੀ ਨਾਲ ਸੈਲਾਨੀ ਜਾਣ ਹੋ ਸਕਣ। ਜੇਕਰ ਇਸ ਬੋਟਿੰਗ ਟਿਕਟ ਦੀ ਗੱਲ ਕਰੀਏ ਤਾਂ 100 ਰੁਪਏ ਰੱਖੀ ਗਈ ਹੈ।
ਲੋਕਾਂ ਦੀ ਸੁਰੱਖਿਆ ਦੇ ਇੰਤਜ਼ਾਮ : ਇੱਕ ਪਾਸੇ ਲੋਕਾਂ ਲਈ ਬੋਟਿੰਗ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਹਨ। ਇਸੇ ਨੂੰ ਲੈ ਕੇ ਐੱਨ ਡੀ.ਆਰ.ਐੱਫ਼ ਅਧਿਕਾਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਬੋਟਿੰਗ ਮੌਕੇ ਐਨ.ਡੀ.ਆਰ.ਐੱਫ਼. ਦੀ ਟੀਮ ਮੌਜੂਦ ਰਹੇਗੀ। ਹਰ ਵੋਟ ਵਿੱਚ 2 ਐੱਨ.ਡੀ.ਆਰ.ਐੱਫ਼. ਦੇ ਜਵਾਨ ਨਾਲ ਰਹਿਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕੀਤਾ ਜਵੇਗਾ ਅਤੇ ਪਾਣੀ ਦੇ ਪੱਧਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ੳੇੁਨ੍ਹਾਂ ਆਖਿਆ ਅਸੀਂ ਇੱਥੇ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ: Womes Day Special: ਜਾਣੋ, ਕਮਲਦੀਪ ਕੌਰ ਦੇ ਘਰ ਦੀ ਰਸੋਈ ਤੋਂ ਲੈ ਕੇ ਭਾਰਤ ਦੀ ਬੈਸਟ ਸ਼ੈਫ ਹੋਣ ਤੱਕ ਦਾ ਸਫ਼ਰ...