ETV Bharat / state

Anurag Thakur on Rahul Gandhi: ‘ਲਗਾਤਾਰ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਨੂੰ ਕਰ ਰਹੇ ਨੇ ਬਦਨਾਮ’ - Anurag Thakur News

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਰੂਪਨਗਰ ਪਹੁੰਚੇ, ਜਿੱਥੇ ਉਨ੍ਹਾਂ ਨੇ ਯੁਵਕ ਮੇਲੇ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ, ਉੱਥੇ ਹੀ ਰਾਹੁਲ ਗਾਂਧੀ ਅਤੇ ਕਾਂਗਰਸ ਉੱਤੇ ਵੀ ਨਿਸ਼ਾਨੇ ਸਾਧੇ ਹਨ।

Anurag Thakur on Rahul Gandhi, Anurag Thakur, Rupnagar
Union Minister Anurag Thakur
author img

By

Published : Mar 5, 2023, 8:16 AM IST

Updated : Mar 5, 2023, 8:58 AM IST

Anurag Thakur on Rahul Gandhi: ‘ਲਗਾਤਾਰ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਨੂੰ ਕਰ ਰਹੇ ਨੇ ਬਦਨਾਮ’

ਰੂਪਨਗਰ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਰੂਪਨਗਰ ਪਹੁੰਚੇ। ਉਨ੍ਹਾਂ ਨੇ ਅੰਮ੍ਰਿਤ ਮਹੋਤਸਵ ਤਹਿਤ ਆਈਆਈਟੀ ਰੋਪੜ ਵਿਖੇ ਯੁਵਕ ਮੇਲੇ ਦਾ ਉਦਘਾਟਨ ਕੀਤਾ। ਇਹ ਮੇਲਾ ਦੇਸ਼ ਦੇ 7024 ਜ਼ਿਲ੍ਹਿਆਂ ਵਿੱਚ ਚੱਲੇਗਾ। ਅਨੁਰਾਗ ਠਾਕੁਰ ਨੇ ਕਿਹਾ ਕਿ ਉਹ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਦੇਖਣਾ ਚਾਹੁੰਦੇ ਹਨ। ਆਈਆਈਟੀ ਦੀ ਕੁਦਰਤੀ ਸੁੰਦਰਤਾ ਦੀ ਵੀ ਤਾਰੀਫ ਕੀਤੀ।

ਪੰਜਾਬ ਦੀ ਕਾਨੂੰਨੀ ਵਿਵਸਥਾ 'ਤੇ ਸਵਾਲ: ਅਨੁਰਾਗ ਠਾਕੁਰ ਨੇ ਕਿਹਾ ਕਿ ਸਾਨੂੰ ਨਸ਼ਿਆਂ ਵਿਰੁੱਧ ਲੜਨਾ ਪਵੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਦਾ ਪ੍ਰਣ ਕਰਦੇ ਹੋਏ ਭਾਰਤ ਮਾਤਾ ਦੀ ਜੈ ਅਤੇ ਜੋ ਬੋਲੇ ​​ਸੋ ਨਿਹਾਲ ਦੇ ਨਾਅਰੇ ਲਾਏ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਦੀ ਤਰਫੋਂ ਪੰਜਾਬ ਦੀ ਕਾਨੂੰਨੀ ਵਿਵਸਥਾ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੋ ਕੱਲ੍ਹ ਵੱਡੀਆਂ-ਵੱਡੀਆਂ ਗੱਲਾਂ ਕਰਕੇ ਸੱਤਾ ਵਿੱਚ ਆਏ ਸਨ, ਉਹ ਹੁਣ ਹੱਥ ਉੱਤੇ ਹੱਥ ਧਰ ਕੇ ਬੈਠ ਗਏ ਹਨ। ਪੰਜਾਬ ਵਿੱਚ ਵਿੱਚ ਨਸ਼ੇ ਦੀ ਕੀ ਸਥਿਤੀ ਹੈ, ਪੰਜਾਬ ਵਿੱਚ ਸਿੱਖਿਆ ਪੱਧਰ ਦੀ ਹਾਲਤ ਖਰਾਬ ਹੋ ਗਈ ਹੈ ਅਚੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਕੀ ਹਾਲਤ ਹੈ। ਇਹ ਸਵਾਲ ਖੜੇ ਹੁੰਦੇ ਹਨ। ਉਨ੍ਹਾਂ ਕਿ ਸਵਿੰਧਾਨਿਕ ਸੰਸਥਾਵਾਂ ਨੂੰ ਜਾਣਬੂਝ ਕੇ ਵਿਰੋਧੀ ਪਾਰਟੀਆਂ ਟਾਰਗੇਟ ਕਰਦੀਆਂ ਹਨ।

ਪੰਜਾਬ ਪੁਲਿਸ ਦੀ ਹਾਲਤ ਖਰਾਬ ਕੀਤੀ: ਅਨੁਰਾਗ ਠਾਕੁਰ ਨੇ ਕਿਹਾ ਜੋ ਪੰਜਾਬ ਵਿੱਚ ਚੱਲ ਰਿਹਾ ਹੈ, ਉਹ ਬੇਹਦ ਖਰਾਬ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਪੁਲਿਸ ਦੀ ਕਦੇ ਇੰਨੀ ਤਰੀਫ ਹੁੰਦੀ ਸੀ, ਪਰ ਅੱਜ ਸਰਕਾਰ ਨੇ ਉਸ ਪੰਜਾਬ ਪੁਲਿਸ ਦੀ ਕੀ ਹਾਲਤ ਬਣਾ ਦਿੱਤੀ ਹੈ। ਸਰਕਾਰ ਨੂੰ ਨੀਂਦ ਤੋਂ ਜਾਗਣ ਦੀ ਲੋੜ ਹੈ। ਉੱਥੇ ਹੀ, ਅਨੁਰਾਗ ਠਾਕੁਰ ਨੇ ਅੰਮ੍ਰਿਤਪਾਲ ਦੇ ਮੁੱਦੇ ਉੱਤੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

ਰਾਹੁਲ ਗਾਂਧੀ ਦੇਸ਼ ਵਿੱਚ ਮੂੰਹ ਨਹੀਂ ਵਿਖਾ ਸਕਦੇ ...: ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕਰਕੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ, ਉਹ ਲੋਕ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਦੂਜੇ ਪਾਸੇ, ਭਾਰਤ ਦੀ ਸਾਰੇ ਤਰੀਫ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ, ਉਹ ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਵਿੱਚ ਚਿਹਰਾ ਨਾ ਦਿਖਾ ਕੇ ਵਿਦੇਸ਼ ਜਾ ਕੇ ਹਰ ਮੁੱਦੇ ਉੱਤੇ ਸਵਾਲ ਖੜਾ ਕਰਕੇ ਦੇਸ਼ ਨੂੰ ਬਦਨਾਮ ਕਰਨ ਦਾ ਮੌਕਾਂ ਨਹੀਂ ਛੱਡ ਰਹੇ।

ਭਾਰਤ ਨੇ ਖੇਤੀ ਨਿਰਯਾਤ ਵਿੱਚ ਵਿਕਾਸ ਹਾਸਿਲ ਕੀਤਾ: ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਬਾਜਰੇ (ਮੋਟੇ ਅਨਾਜ) ਦੇ ਪਕਵਾਨਾਂ ਦਾ ਸਮਾਂ ਹੈ। ਬਾਜਰੇ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਇਸ ਦਾ ਫਾਇਦਾ ਹੋਵੇਗਾ। ਰਾਜ ਅਤੇ ਰਾਸ਼ਟਰੀ ਪੱਧਰ 'ਤੇ ਨਕਦ ਇਨਾਮ ਵੀ ਦਿੱਤੇ ਜਾਣਗੇ। ਸਰਟੀਫਿਕੇਟ ਜ਼ਿਲ੍ਹਾ ਪੱਧਰ 'ਤੇ ਦਿੱਤੇ ਜਾਣਗੇ। ਭਾਰਤ ਜੋ ਕੁਦਰਤੀ ਆਫ਼ਤ ਵੇਲੇ ਮਦਦ ਮੰਗਦਾ ਸੀ, ਅੱਜ ਮਦਦ ਦੇਣ ਵਾਲਾ ਬਣ ਗਿਆ ਹੈ। ਜਦੋਂ ਸੀਰੀਆ ਵਿੱਚ ਆਫ਼ਤ ਆਈ ਤਾਂ ਭਾਰਤ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਿਆ ਅਤੇ ਹੋਰ ਦੇਸ਼ ਅਜੇ ਵੀ ਰਾਹ ਵਿੱਚ ਸਨ। ਭਾਰਤ ਨੇ ਖੇਤੀ ਨਿਰਯਾਤ ਵਿੱਚ ਵਿਕਾਸ ਸਥਾਪਿਤ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੋਕਾਂ ਦੀ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਖੇਤਰ ਵਿੱਚ ਯੋਗਦਾਨ ਪਾਉਣਾ ਹੀ ਪਵੇਗਾ, ਤਾਂ ਜੋ ਦੇਸ਼ ਅਤੇ ਇਲਾਕੇ ਦੀ ਭਲਾਈ ਹੋਵੇ। ਅਸੀਂ ਸਾਰੇ ਬਦਲਾਅ ਚਾਹੁੰਦੇ ਹਾਂ ਅਤੇ ਇਹ ਬਦਲਾਅ ਉਦੋਂ ਹੀ ਸੰਭਵ ਹੈ, ਜਦੋਂ ਅਸੀਂ ਇਸ ਦਾ ਹਿੱਸਾ ਬਣਾਂਗੇ। 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਨੂੰ ਯੋਗਾ (Yoga) ਦਿੱਤਾ ਸੀ।

ਸਟਾਰਟਅੱਪ ਈਕੋ ਸਿਸਟਮ ਵਿੱਚ ਭਾਰਤ ਸ਼ਾਮਲ: ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡਾ ਦੇਸ਼ ਮੋਬਾਈਲ ਫ਼ੋਨਾਂ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਸੀ ਅਤੇ ਹੁਣ ਮੋਬਾਈਲ ਫ਼ੋਨਾਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਹੈ। 30 ਸਭ ਤੋਂ ਵੱਡੇ ਸਟਾਰਟਅੱਪ ਈਕੋ ਸਿਸਟਮ ਵਿੱਚ ਭਾਰਤ ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਚੁਣੌਤੀਆਂ ਤੋਂ ਬਹੁਤ ਜਲਦੀ ਪਰੇਸ਼ਾਨ ਹੋਣ ਲੱਗਦੇ ਹਨ, ਪਰ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣਾ ਚਾਹੀਦਾ ਹੈ। ਸਮੱਸਿਆਵਾਂ ਤੋਂ ਭੱਜਣ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ: Sania Mirza Last Match In Hyderabad: ਸਾਨੀਆ ਮਿਰਜ਼ਾ ਅੱਜ ਖੇਡੇਗੀ ਆਪਣਾ ਵਿਦਾਈ ਮੈਚ, ਰੋਹਨ ਬੋਪੰਨਾ ਵੀ ਹੋਣਗੇ ਨਾਲ

Last Updated : Mar 5, 2023, 8:58 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.