ਰੂਪਨਗਰ: ਰਾਹਗੀਰ ਟਰੱਕ ਚਾਲਕ ਨਾਲ ਲੁੱਟ ਖੋਹ ਕਰਨ ਵਾਲੇ 2 ਕੈਂਟਰ ਚੋਰਾਂ ਉੱਪ ਕਪਤਾਨ ਪੁਲਿਸ ਸਬ ਡਵੀਜਨ ਤਰਲੋਚਨ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਵਿਕਾਸ ਕੁਮਾਰ ਵਾਸੀ ਵਾਰਡ ਨੰ 8 ਸੰਜੇ ਕਲੋਨੀ ਚੀਕਾ ਜ਼ਿਲ੍ਹਾ ਕੈਂਥਲ ਹਰਿਆਣਾ ਆਪਣੇ ਕੈਂਟਰ ਨੰਬਰ ਐੱਚ ਆਰ 54 7835 ਤੇ ਊਨਾ ਹਿਮਾਚਲ ਪ੍ਰਦੇਸ਼ ਤੋਂ ਆਲੂ ਲੋਡ ਕਰਕੇ ਵਾਪਸ ਜਾ ਰਿਹਾ ਸੀ, ਤਾਂ ਜਦੋਂ ਭੱਠਾ ਸਾਹਿਬ ਚੌਂਕ ਪਾਸ ਪੁੱਜਾ ਤਾਂ ਮੋਰਿੰਡਾ ਸਾਇਡ ਵੱਲ ਨੂੰ ਜਾਣ ਵਾਸਤੇ ਇਕ ਬਲੈਰੋ ਪਿਕਅਪ ਗੱਡੀ ਆਈ। ਇਸ ਵਿੱਚ ਦੋ ਵਿਅਕਤੀ ਸਵਾਰ ਸੀ ਤੋਂ ਰਸਤਾ ਪੁੱਛਿਆ।
ਉਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਉਹ ਵੀ ਮੋਰਿੰਡਾ ਵੱਲ ਨੂੰ ਜਾ ਰਹੇ ਹਨ ਤੇ ਵਿਕਾਸ ਕੁਮਾਰ ਨੂੰ ਉਨ੍ਹਾਂ ਨੇ ਆਪਣੀ ਗੱਡੀ ਦੇ ਮਗਰ ਤੌਰ ਲਿਆ। ਉਕਤ ਬਲੈਰੋ ਪਿਕਅਪ ਵਾਲਿਆਂ ਨੇ ਵਿਕਾਸ ਕੁਮਾਰ ਨੂੰ ਰੈਲੋਂ ਨਦੀ ਪਾਰ ਕਰਕੇ ਪਿੰਡ ਬਾੜਾ ਸਲੋਰਾ ਵੱਲ ਲੈ ਗਏ। ਉੱਥੇ ਉਸ ਦੇ ਕੈਂਟਰ ਨੂੰ ਰੋਕ ਲਿਆ ਤੇ ਕੈਂਟਰ ਦੀ ਚਾਬੀ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਮੂੰਹ ਨੂੰ ਟੇਪ ਲਗਾ ਕੇ ਉਸ ਨੂੰ ਦਰਖ਼ਤ ਨਾਲ ਰੱਸੀਆਂ ਨਾਲ ਬੰਨ ਕੇ ਉਸ ਦੇ ਪੈਸੇ ਅਤੇ ਉਸ ਦਾ ਕੈਂਟਰ ਖੋਹ ਕੇ ਫ਼ਰਾਰ ਹੋ ਗਏ ਸਨ।
ਡੀਐਸਪੀ ਤਿਰਲੋਚਨ ਸਿੰਘ ਵਲੋਂ ਇਨ੍ਹਾਂ ਮੁਲਜ਼ਮਾਂ ਉੱਤੇ ਮੁਕੱਦਮਾਂ ਨੰਬਰ 86 ਅ ਧ 341 382 34 ਆਈਪੀਸੀ ਥਾਣਾ ਸਿੰਘ ਭਗਵੰਤਪੁਰ ਦਰਜ ਵਿਖੇ ਰਜਿਸਟਰ ਕਰ ਕੇ ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਅਤੇ ਪ੍ਰਭਾਵੀ ਢੰਗ ਨਾਲ ਨਾਕਾਬੰਦੀ ਅਤੇ ਪੈਟਰੋਲਿੰਗ ਕਰਵਾਈ ਗਈ ਜਿਸ ਨੂੰ ਦੇਖਦਿਆਂ ਮੁਲਜ਼ਮ ਡਰਦੇ ਹੋਏ ਖੋਹੇ ਗਏ ਕੈਂਟਰ ਨੂੰ ਹੋਲੀ ਫ਼ੈਮਿਲੀ ਸਕੂਲ ਪਾਸ ਖੜਾ ਕਰਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਦੀ ਨਿਰੰਤਰ ਭਾਲ ਕੀਤੀ ਜਾ ਰਹੀ ਸੀ।
ਥਾਣਾ ਸਿੰਘ ਭਗਵੰਤਪੁਰ ਦੀ ਪੁਲਿਸ ਪਾਰਟੀ ਵੱਲੋਂ ਟੀ ਪੁਆਇੰਟ ਖੁਆਸਪੁਰਾ ਪਾਸ ਨਾਕਾਬੰਦੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਸਿਤਾਰ ਅਲੀ ਵਾਸੀ ਪਿੰਡ ਥੇਰਮਪੁਰ ਲਾਡਲ ਥਾਣਾ ਅੰਦਰ ਰੂਪਨਗਰ ਅਤੇ ਬਿੱਟੂ ਵਾਸੀ ਵਾਲਮਿਕ ਮੁਹੱਲਾ ਨੇੜੇ ਪੁਰਾਣਾ ਸਿਵਲ ਹਸਪਤਾਲ ਨੂਰਪੁਰ ਬੇਦੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਵਾਰਦਾਤ ਵਿਚ ਵਰਤੀ ਗਈ ਗੱਡੀ ਮਹਿੰਦਰਾ ਬਲੈਰੋ ਪਿਕ ਅਪ ਨੰਬਰ ਪੀ ਬੀ 12 ਵਾਈ 4896 ਅਤੇ ਵਾਰਦਾਤ ਵਿਚ ਵਰਤਿਆ ਡੰਡਾ ਅਤੇ ਟੇਪ ਰੋਲ ਬਰਾਮਦ ਕੀਤੀ ਗਈ। ਮੁਲਾਜ਼ਮ ਵੱਲੋਂ ਕੈਂਟਰ ਵਿੱਚੋਂ ਖੋਹ ਕੀਤੀਆਂ 65 ਆਲੂਆਂ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਪਾਕਿ ਵਿੱਚੋਂ ਤਸਕਰੀ ਜਾਰੀ, ਸਰਹੱਦ ਉੱਤੇ 3 ਵਾਰ ਦੇਖਿਆ ਡਰੋਨ, ਨਸ਼ਾ ਤੇ ਡਰੋਨ ਬਰਾਮਦ