ਰੂਪਨਗਰ: ਦੀ ਨੰਗਲ ਕੋਅਪਰੇਟਿਵ ਟਰੱਕ ਅਪਰੇਟਰ ਸੁਸਾਇਟੀ ਨਾਲ ਜੁੜੇ ਟਰੱਕ ਅਪਰੇਟਰਜ਼ ਵੱਲੋਂ ਸ਼ਹਿਰ ਦੀ ਪ੍ਰਮੁੱਖ ਉਦਯੋਗਿਕ ਇਕਾਈ ਦੇ ਨਿੱਜੀਕਰਨ ਤੋਂ ਬਾਅਦ ਢੋਆ-ਢੁਆਈ ਦਾ ਕੰਮ ਮਿਲਣਾ ਬੰਦ ਹੋ ਗਿਆ ਜਾਂ ਬਹੁਤ ਘੱਟ ਮਿਲਣ ਲੱਗਾ ਜਿਸ ਦੇ ਵਿਰੋਧ ਵਿੱਚ ਤੇ ਟਰੱਕ ਅਪਰੇਟਰਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪੈ ਜਾਣ ਦੇ ਚੱਲਦੇ ਰੋਸ ਵਜੋਂ ਭੀਖ ਮੰਗਣ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਟਰੱਕ ਅਪਰੇਟਰਾਂ ਨੇ ਟਰੱਕ ਜੂਨੀਅਨ ਪ੍ਰਧਾਨ ਨਾਲ ਗਰਮਾ ਗਰਮ ਬਹਿਸ ਹੋਈ ਅਤੇ ਜੂਨੀਅਰ ਪ੍ਰੋਗਰਾਮ ਨੂੰ ਤਿਆਗ ਪੱਤਰ ਦੇ ਕੇ ਸੰਘਰਸ਼ 'ਚ ਸ਼ਾਮਿਲ ਹੋਣ ਲਈ ਕਿਹਾ।
ਟਰੱਕ ਅਪਰੇਟਰਾਂ ਦਾ ਮੰਨਣਾ ਹੈ ਕਿ ਪੀ ਏ ਸੀ ਐਲ ਫੈਕਟਰੀ ਮਨੇਜਮੈਂਟ ਵੱਲੋਂ ਟਰੱਕ ਯੂਨੀਅਨ ਨੂੰ ਆਪਣੀਆਂ ਪੰਜ ਗੱਡੀਆਂ ਢੋਆ ਢੁਆਈ ਲਈ ਵਰਤਣ ਲਈ ਕਿਹਾ ਗਿਆ ਸੀ ਤੇ ਲਗਭਗ ਇੱਕ ਦਰਜਨ ਦੇ ਕਰੀਬ ਗੱਡੀਆਂ ਢੋਆ-ਢੋਆਈ 'ਤੇ ਲੱਗੀਆਂ ਹੋਈਆਂ ਹਨ।
ਗੁਸੇ ਵਿੱਚ ਆਏ ਟਰੱਕ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਨੂੰ ਸਾਫ਼ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਪੀ ਏ ਸੀ ਐਲ ਫੈਕਟਰੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਕੰਮ ਦੁਆਇਆ ਜਾਵੇ ਜਾਂ ਤਾਂ ਆਪਣੇ ਅਹੁੰਦੇ ਤੋਂ ਤਿਆਗ ਪੱਤਰ ਦੇਣ ਤੇ ਸਾਡੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਣ।
ਜਦੋਂ ਇਸ ਬਾਰੇ ਯੁਨੀਅਨ ਦੇ ਪ੍ਰਧਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਯੁਨੀਅਨ ਦੇ ਨਾਲ ਜੁੜੇ ਟਰੱਕ ਅਪਰੇਟਰਾਂ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਹ ਗੱਲ ਉਨ੍ਹਾਂ ਫੈਕਟਰੀ ਮਨੇਜਮੈਂਟ ਨੂੰ ਸਾਫ਼ ਤੌਰ 'ਤੇ ਕਹਿ ਦਿੱਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਤਿਆਗ ਪੱਤਰ ਦੇਣ ਨਾਲ ਟਰੱਕ ਅਪਰੇਟਰਾਂ ਦਾ ਕੋਈ ਹੱਲ ਹੁੰਦਾ ਹੈ ਤਾਂ ਉਹ ਤਿਆਗ ਪੱਤਰ ਦੇਣ ਲਈ ਤਿਆਰ ਹਨ।