ਰੂਪਨਗਰ: ਜ਼ਿਲ੍ਹੇ ਵਿੱਚ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਪੁੱਲ ਦੀ ਰੇਲਿੰਗ ਨੂੰ ਤੋੜ ਕੇ ਇੱਕ ਟਿੱਪਰ ਹੇਠਾਂ ਨੂੰ ਡਿੱਗ ਪਿਆ। ਇਸ ਦੌਰਾਨ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਟਰੱਕ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਸੀ ਅਤੇ ਇੱਕ ਟਰੱਲ ਖਰੜ ਵੱਲ ਤੋਂ ਆ ਰਿਹਾ ਸੀ ਇਸ ਦੌਰਾਨ ਦੋਹਾਂ ਨੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪੁੱਲ ਦੀ ਰੇਲਿੰਗ ਨੂੰ ਤੋੜ ਦਿੱਤੀ ਅਤੇ ਹੇਠਾਂ ਡਿੱਗ ਪਏ। ਜਿਸ ਕਾਰਨ ਪੁੱਲ ਦੇ ਨਾਲ ਜਾਂਦੀ ਰੋਡ ਉੱਤੇ ਜਾ ਰਹੇ ਮੋਟਰਸਾਈਕਲ ਸਵਾਰ ਉੱਤੇ ਟਰੱਕ ਡਿੱਗ ਗਿਆ। ਜਿਸ ਨੂੰ ਤੁਰੰਤ ਹੀ ਪੀਜੀਆਈ ਰੈਫਰ ਕਰ ਦਿੱਤਾ ਹੈ। ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਉੱਥੇ ਹੀ ਮਾਮਲੇ ਸਬੰਧੀ ਲੋਕਾਂ ਨੇ ਦੱਸਿਆ ਕਿ ਇੱਕ ਚਾਲਕ ਦੀ ਅੱਖ ਲੱਗਣ ਕਾਰਨ ਇਹ ਹਾਦਸਾ ਵਾਪਰਿਆ। ਨਾਲ ਹੀ ਹੀ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੀ ਹਾਲਤ ਕਾਫੀ ਮਾੜੀ ਸੀ। ਕਿਉਂਕਿ ਉਸ ਉੱਤੇ ਟਰੱਕ ਡਿੱਗ ਗਿਆ ਪਿਆ ਸੀ। ਫਿਲਹਾਲ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।
ਇਹ ਵੀ ਪੜੋ: ਨੌਜਵਾਨ ਉੱਤੇ ਲੱਗੇ ਨਾਬਾਲਿਗ ਨਾਲ ਬਲਾਤਕਾਰ ਦੇ ਇਲਜ਼ਾਮ, ਮਾਮਲਾ ਦਰਜ