ਰੋਪੜ: ਐੱਸ.ਵਾਈ.ਐੱਲ. (SYL) ਨਹਿਰ ਰਾਹੀਂ ਖਰੜ ਅਤੇ ਮੁਹਾਲੀ ਆਦਿ ਸ਼ਹਿਰਾਂ ਤੋਂ ਆਇਆ ਪਾਣੀ ਪਿੰਡ ਡੂਮਛੇੜੀ (Village Dumchheri) ਨੇੜੇ ਟੁੱਟ ਗਿਆ ਹੈ। ਜਿਸ ਕਰਕੇ ਇੱਥੇ ਦੇ ਕਿਸਾਨਾਂ ਦੀ ਹਜ਼ਾਰਾ ਏਕੜ ਝੋਨੇ ਦੀ ਫਸਲ (Paddy crop) ਖ਼ਰਾਬ ਹੋ ਗਈ ਹੈ। ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖ਼ਰਾਬ ਹੋ ਗਈ ਗਈ। ਜਿਸ ਦੇ ਚੱਲਦਿਆਂ ਇਸ ਦੇ ਹੱਲ ਲਈ ਪਿੰਡ ਡੂਮਛੇੜੀ ਅਤੇ ਆਲਮਪੁਰ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਐੱਸ.ਵਾਈ.ਐੱਲ. ਦੇ ਪਿੰਡ ਡੂਮਛੇੜੀ ਦੇ ਪੁਲ ਉੱਤੇ ਕੁਛ ਸਮੇਂ ਲਈ ਧਰਨਾ ਦੇ ਕੇ ਮੋਰਿੰਡਾ ਸਰਹਿੰਦ ਮਾਰਗ ਬੰਦ ਕੀਤਾ।
ਇਸ ਮੌਕੇ ‘ਤੇ ਦੋਵਾਂ ਪਾਸਿਆਂ ਤੋਂ ਟਰੈਫਿਕ ਬੰਦ ਹੋ ਗਈ ਅਤੇ ਧਰਨੇ ਦੀ ਸੂਚਨਾ ਮਿਲਣ ‘ਤੇ ਐੱਸ.ਐੱਚ.ਓ. ਮੋਰਿੰਡਾ (SHO morinda) ਹਰਕੀਰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦਕਿ ਕਿਸਾਨਾਂ ਵੱਲੋਂ ਕਿਸੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੂੰ ਬੁਲਾਉਣ ਦੀ ਮੰਗ ਰੱਖੀ ਗਈ ਜਿਹੜਾ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰ ਸਕੇ।
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਹੈ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਉਨ੍ਹਾਂ ਐੱਸ.ਡੀ.ਐੱਮ. ਮੋਰਿੰਡਾ (SDM morinda) ਅਤੇ ਹੋਰਨਾਂ ਵੱਖ-ਵੱਖ ਅਧਿਕਾਰੀਆਂ ਕੋਲ ਇਸ ਦਾ ਹੱਲ ਕਰਨ ਦੀ ਫਰਿਆਦ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਧਰਨੇ ‘ਤੇ ਬੈਠਣਾ ਪਿਆ।
ਇਸ ਮੌਕੇ ‘ਤੇ ਪਹੁੰਚੇ ਐੱਸ.ਡੀ.ਐੱਮ. ਅਮਰੀਕ ਸਿੰਘ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰ ਕੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਉਹ ਜ਼ਿਲ੍ਹਾ ਮੁਹਾਲੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਮਸਲੇ ਦਾ ਜਲਦੀ ਹੱਲ ਕਰਨਗੇ।
ਇਹ ਵੀ ਪੜ੍ਹੋ: ਪਟਿਆਲਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਵਾਲੇ SFJ ਨਾਲ ਜੁੜੇ ਦੋ ਵਿਅਕਤੀ ਕਾਬੂ