ਰੂਪਨਗਰ : ਰੋਪੜ ਵਿੱਚ ਵਕੀਲ ਪੁੱਤਰ ਵੱਲੋਂ ਆਪਣੀ ਮਾਂ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਉਸਦੀ ਪਤਨੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਮਹਿਲਾ ਦੀ ਪਛਾਣ ਸੁਦਾ ਵਰਮਾ ਦੇ ਰੂਪ ਵਿੱਚ ਹੋਈ ਹੈ, ਜਿਸਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਦੂਜੇ ਪਾਸੇ ਪਹਿਲਾ ਤੋਂ ਹੀ ਗ੍ਰਿਫਤਾਰ ਵਕੀਲ ਅੰਕੁਰ ਵਰਮਾ ਨੂੰ ਅੱਜ ਪੁਲਿਸ ਨੇ ਇਕ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
15 ਲੱਖ ਰੁਪਏ ਦਾ ਸੀ ਵਕੀਲ ਨੂੰ ਲਾਲਚ : ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਮਾਰਕੁੱਟ ਦਾ ਮਾਮਲਾ ਜ਼ਿਆਦਾਤਰ ਪੈਸੇ ਦੇ ਨਾਲ ਸੰਬੰਧਿਤ ਹੈ। ਬੇਟੇ ਵੱਲੋਂ ਲਗਾਤਾਰ ਇਸ ਲਈ ਕੁੱਟਮਾਰ ਕੀਤੀ ਜਾ ਰਹੀ ਸੀ ਕਿਉਂਕਿ ਉਸਦੀ ਮਾਤਾ ਊਸ਼ਾ ਰਾਣੀ ਦੇ ਨਾਂ ਉੱਤੇ 15 ਲੱਖ ਰੁਪਏ ਦੀ ਐੱਫਡੀ ਸੀ। ਵਕੀਲ ਦੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਹਤ ਵਿੱਚ ਲਿਖਿਆ ਸੀ ਕਿ ਇਹ ਐੱਫਡੀ ਜਦੋਂ ਪੂਰੀ ਹੋ ਜਾਵੇਗੀ ਤਾਂ ਇਸਦੇ ਪੈਸੇ ਉਸਦੀ ਭੈਣ ਨੂੰ ਦੇ ਦਿੱਤੇ ਜਾਣ। ਦੂਜੇ ਪਾਸੇ ਐਡਵੋਕੇਟ ਅੰਕੁਰ ਵਰਮਾ ਦੇ ਮਨ ਵਿੱਚ ਇਸ ਗੱਲ ਦਾ ਲਾਲਚ ਸੀ ਅਤੇ ਉਹ ਇਹ ਪੈਸੇ ਆਪਣੀ ਭੈਣ ਦੀਪਸ਼ਿਖਾ ਨੂੰ ਨਹੀਂ ਦੇਣਾ ਚਾਹੁੰਦਾ ਸੀ। ਇਸੇ ਨੂੰ ਲੈ ਕੇ ਉਹ ਮਾਂ ਨਾਲ ਕੁੱਟਮਾਰ ਕਰਦਾ ਸੀ। ਹਾਲਾਂਕਿ ਇਸ ਮਾਮਲੇ ਵਿੱਚ ਹੋਰ ਵੀ ਪੁੱਛ ਪੜਤਾਲ ਜਾਰੀ ਹੈ।
- Ludhiana News : ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਅਧਾਰਿਤ ਫਿਲਮ ਦੀ ਸਟਾਰ ਕਾਸਟ ਪੁੱਜੀ ਲੁਧਿਆਣਾ ਦੇ ਪਿੰਡ ਸਰਾਭਾ, ਤਿੰਨ ਤਰੀਕ ਨੂੰ ਹੋਵੇਗੀ ਰਿਲੀਜ਼
- Price Hike Of Onion Impacts: ਪਿਆਜ਼ਾਂ ਕਰਕੇ ਆਮ ਲੋਕਾਂ ਤੋਂ ਲੈ ਕੇ ਹੋਟਲ ਕਾਰੋਬਾਰੀਆਂ ਨੂੰ ਨੁਕਸਾਨ, ਵਿਆਹ-ਸ਼ਾਦੀ ਕਰਨ ਵਾਲਿਆਂ ਦਾ ਵਿਗੜਿਆ ਬਜਟ- ਵੇਖੋ ਖਾਸ ਰਿਪੋਰਟ
- Asian Games : ਚੀਨ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਸੰਗਰੂਰ ਦੇ ਖਿਡਾਰੀਆਂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਕੀਤੇ ਹਾਸਿਲ
ਸੀਸੀਟੀਵੀ ਵਾਇਰਲ ਹੋਣ ਤੋਂ ਬਾਅਦ ਹੋਇਆ ਸੀ ਖੁਲਾਸਾ : ਯਾਦ ਰਹੇ ਕਿ ਬੀਤੇ ਦਿਨੀਂ ਰੂਪਨਗਰ ਵਿੱਚ ਇੱਕ ਨਾਮੀ ਵਕੀਲ ਅੰਕੁਰ ਗੁਪਤਾ ਵੱਲੋਂ ਆਪਣੀ ਮਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਕਰਨ ਵਾਲੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ। ਉਸ ਵਲੋਂ ਆਪਣੀ ਪਤਨੀ ਤੇ ਨਾਬਾਲਿਗ ਪੁੱਤ ਨਾਲ ਰਲ ਕੇ ਲਗਾਤਾਰ ਮਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਵਕੀਲ ਵਲੋਂ ਮਾਰਕੁੱਟ ਕਰਦੇ ਦੀ ਵੀਡੀਓ ਬਜ਼ੁਰਗ ਮਹਿਲਾ ਦੇ ਕਮਰੇ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਅਤੇ ਇਸ ਤੋਂ ਬਾਅਦ ਮਾਮਲਾ ਬਜ਼ੁਰਗ ਮਹਿਲਾ ਨੇ ਆਪਣੀ ਧੀ ਦੇ ਧਿਆਨ 'ਚ ਲਿਆਂਦਾ, ਜਿਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੰਸਥਾ ਵਲੋਂ ਪੁਲਿਸ ਦੀ ਮਦਦ ਨਾਲ ਬਜ਼ੁਰਗ ਮਾਂ ਨੂੰ ਰੈਸਕਿਊ ਕੀਤਾ ਗਿਆ ਅਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਇਸ ਮਾਮਲੇ ਦੀ ਫਿਲਹਾਲ ਹੋਰ ਜਾਂਚ ਜਾਰੀ ਹੈ।