ETV Bharat / state

Travel agent cheating with punjabi youth: ਠੱਗੀ ਦਾ ਸ਼ਿਕਾਰ ਹੋਏ ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ - Travel agent cheat

ਸੋਸ਼ਲ ਮੀਡੀਆ 'ਤੇ ਲੀਬੀਆ ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਇਹਨਾਂ ਦੀ ਸਹੀ ਸਲਾਮਤੀ ਘਰ ਵਾਪਸੀ ਦੀ ਸਰਕਾਰ ਪਾਸੋ ਮੰਗ ਕੀਤੀ ਹੈ। ਹਾਲਾਂਕਿ ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਇਹਨਾਂ ਮੁੰਡਿਆਂ ਨੂੰ ਵਾਪਿਸ ਲਿਆਉਣ ਲਈ ਵਿਦੇਸ਼ ਮੰਤਰਾਲੇ ਦੇ ਨਾਂ ਇਕ ਟਵੀਟ ਸਾਂਝਾ ਕੀਤਾ ਹੈ।

The travel agent sent to Dubai after cheating the youth of Sri Anandpur Sahib
Travel agent cheating with punjabi youth: ਠੱਗੀ ਦਾ ਸ਼ਿਕਾਰ ਹੋਏ ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ
author img

By

Published : Feb 5, 2023, 8:09 PM IST

Travel agent cheating with punjabi youth: ਠੱਗੀ ਦਾ ਸ਼ਿਕਾਰ ਹੋਏ ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ

ਸ੍ਰੀ ਅਨੰਦਪੁਰ ਸਾਹਿਬ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਵੀ ਆਪਣੇ ਟਵਿਟਰ ਹੈਂਡਲ ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਨੌਜਵਾਨ ਬੰਦ ਕਮਰੇ ਵਿਚ ਹਾਲ ਬਿਆਨੀ ਕਰ ਰਹੇ ਨੇ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭੁੱਖੇ ਪਿਆਸੇ ਰੱਖ ਕੇ ਕੁੱਟਿਆ ਮਾਰਿਆ ਜਾ ਰਿਹਾ ਹੈ। ਇਥੋਂ ਤੱਕ ਕਿ ਹੁਣ ਪਰਿਵਾਰ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ। ਵੀਡੀਓ ਵਿਚ ਕੁਲ 12 ਨੌਜਵਾਨ ਨਜ਼ਰ ਆ ਰਹੇ ਹਨ ਜੋ ਕਿ ਇਸ ਵੇਲੇ ਲੀਬੀਆ 'ਚ ਫਸੇ ਹੋਏ ਹਨ, ਇਹਨਾਂ ਵਿਚੋਂ ਇਕ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ। ਦੂਜੇ ਪਾਸੇ ਇਹਨਾਂ ਨੌਜਵਾਨਾਂ ਦੇ ਪਰਿਵਾਰ ਵੀ ਪਰੇਸ਼ਾਨ ਨੇ ਅਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਘਰ ਲਿਆਂਦਾ ਜਾਵੇ।

ਦਰਅਸਲ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗ ਮਜਾਰੀ ਦੇ ਨੌਜਵਾਨ ਟਰੈਵਲ ਏਜੰਟ ਦੇ ਵੱਲੋਂ ਕੀਤੀ ਧੋਖਾਧੜੀ ਦੇ ਚੱਲਦਿਆਂ ਲਿਬੀਆ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦੇ 5 ਨੌਜਵਾਨ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਦਿੱਲੀ ਦੇ ਏਜੰਟ ਵੱਲੋਂ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਤੇ ਉੱਥੇ ਬੈਨਗਾਜੀ ਸ਼ਹਿਰ ਦੀ ਇੱਕ ਸੀਮੈਂਟ ਫੈਕਟਰੀ ਵਿੱਚ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਹੈ।

ਤਸ਼ੱਦਦ ਦੀ ਕਹਾਣੀ: ਪਰਿਵਾਰ ਦਾ ਕਹਿਣਾ ਹੈ ਕਿ ਜਦ ਓਹਨਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੀਡੀਆ ਵਿਚ ਖਬਰ ਦਿੱਤੀ ਗਈ। ਜਿਸ ਦਾ ਪਤਾ ਏਜੇਂਟ ਨੂੰ ਲੱਗ ਗਿਆ ਤਾਂ ਉਸ ਏਜੇਂਟ ਨੇ ਨੌਜਵਾਨਾਂ ਨਾਲ ਮਾੜਾ ਵਤੀਰਾ ਕਰਦੇ ਹੋਏ ਖਾਣ ਪੀਣ ਦਾ ਸਾਧਨ ਵੀ ਖੋਹ ਲਿਆ ਅਤੇ ਹੁਣ ਨੌਜਵਾਨ ਭੁੱਖੇ ਹਨ। ਪਰਿਵਾਰ ਨੇ ਦੱਸਿਆ ਕਿ ਉਹ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਆਪਣੀ ਪਛਾਣ ਵੀ ਨਹੀਂ ਦੱਸੀ ਪਰ ਉੱਥੇ ਹੋਰ ਰਹੇ ਤਸ਼ੱਦਦ ਦੀ ਕਹਾਣੀ ਜ਼ਰੂਰ ਸੁਣਾਈ ਕਿ ਕਿਵੇਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਭੁੱਖਿਆਂ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Sangrur News: ਖੇਤਾਂ 'ਚ ਬੱਚੇ ਦੀ ਬੇਰਹਿਮੀ ਨਾਲ ਬੱਚੇ ਦੀ ਕੁੱਟਮਾਰ ਕਰਨ ਵਾਲਾ ਕਿਸਾਨ ਕਾਬੂ, SCST ਐਕਟ ਤਹਿਤ ਮਾਮਲਾ ਦਰਜ

ਨੌਜਵਾਨ ਲਿਬੀਆ ਵਿੱਚ ਰਹਿਣ ਲਈ ਮਜ਼ਬੂਰ: ਸਥਾਨਕ ਲੋਕਾਂ ਦੱਸਿਆ ਕਿ ਦਿੱਲੀ ਦੇ ਏਜੰਟ ਵੱਲੋਂ ਪਹਿਲਾਂ ਇਹਨਾਂ ਨੂੰ ਦੁਬਈ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਅੱਗੇ ਲਿਬੀਆ ਭੇਜ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਫਰੰਟ ਵੱਲੋਂ ਕਿਹਾ ਗਿਆ ਸੀ ਕਿ ਇੱਕ ਮਹਿਲਾ ਲਈ ਧਿਆਨ ਲਗਾਉਣ ਉਪਰੰਤ ਇਨ੍ਹਾਂ ਨੂੰ ਵਾਪਸ ਦੁਬਈ ਬੁਲਾਇਆ ਜਾਵੇਗਾ ਪ੍ਰੰਤੂ ਜਿਸ ਤਰੀਕੇ ਦੇ ਨਾਲ ਇਹ ਨੌਜਵਾਨ ਲਿਬੀਆ ਵਿੱਚ ਰਹਿਣ ਲਈ ਮਜ਼ਬੂਰ ਹਨ ਬਿਆਨ ਕਰਨ ਯੋਗ ਨਹੀਂ ਹਨ, ਅੱਜ ਇਕੱਤਰ ਹੋਏ ਨਾ ਪਰਵਾਰਕ ਮੈਂਬਰਾਂ ਨੇ ਰੋ-ਰੋ ਕੇ ਆਪਣੇ ਪੁੱਤਰਾਂ ਦੀ ਪੂਰੀ ਕਹਾਣੀ ਬਿਆਨ ਕੀਤੀ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾਵੇ ਇਹਨਾਂ ਨੂੰ ਵਾਪਸ ਬੁਲਾਇਆ ਜਾਵੇ ਅਤੇ ਦੋਸ਼ੀ ਏਜੇਂਟ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਰੋਪੜ ਦੇ ਵਿਧਾਇਕ ਦਾ ਕੀ ਕਹਿਣਾ ਹੈ? ਇਸ ਪੂਰੇ ਮਾਮਲੇ ਬਾਰੇ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਫੌਰੀ ਤੌਰ ’ਤੇ ਲੀਬੀਆ ਵਿੱਚ ਭਾਰਤੀ ਸਫ਼ਾਰਤਖਾਨੇ ਰਾਹੀਂ ਲੀਬੀਆ ਦੀ ਕੰਪਨੀ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਲਦ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਦਿਨੇਸ਼ ਚੱਢਾ ਨੇ ਠੱਗ ਟਰੈਵਲ ਏਜੰਟਾਂ ਤੋਂ ਬਚਣ ਦੀ ਵੀ ਅਪੀਲ ਕਰਦਿਆ ਕਿਹਾ, “ਲੀਬੀਆ ਇਕ ਐਸਾ ਮੁਲਕ ਹੈ ਕਿ ਜਿੱਥੇ ਭਾਰਤੀਆਂ ਨੂੰ ਜਾਣ ਦੇ ਲਈ ਭਾਰਤ ਸਰਕਾਰ ਵੱਲੋਂ ਮਨਾਹੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਠੱਗ ਏਜੰਟਾਂ ਵੱਲੋਂ ਗਲਤ ਤਰੀਕੇ ਨਾਲ ਨੌਜਵਾਨਾਂ ਨੂੰ ਭੇਜਿਆ ਗਿਆ ਹੈ।”

ETV Bharat Logo

Copyright © 2024 Ushodaya Enterprises Pvt. Ltd., All Rights Reserved.