ਰੂਪਨਗਰ: ਧਾਰਮਿਕ ਨਗਰੀ ਕੀਰਤਪੁਰ ਸਾਹਿਬ ਵਿਖੇ ਬੱਸ ਸਟੈਂਡ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਦਾ ਗਠਨ ਹੋਣ ਤੋਂ ਪਹਿਲਾਂ ਗਰਾਮ ਪੰਚਾਇਤ ਕੀਰਤਪੁਰ ਸਾਹਿਬ ਦੇ ਵੇਲੇ ਇੱਕ ਬੱਸ ਅੱਡਾ ਹੁੰਦਾ ਸੀ। ਜਿਸ ਨੂੰ ਓਵਰਬ੍ਰਿਜ ਦੇ ਵਿੱਚ ਆਉਣ ਕਾਰਨ ਢੇਹ ਢੇਰੀ ਕਰਨਾ ਪਿਆ ਸੀ, ਲੱਖਾਂ ਰੁਪਏ ਦਾ ਮੁਆਵਜ਼ਾ ਵੀ ਮਿਲਿਆ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਪੈਸੇ ਨਾਲ ਵੀ ਧਾਰਮਿਕ ਨਗਰੀ ਨੂੰ ਅੱਡਾ ਨਸੀਬ ਨਾ ਹੋਇਆ।
ਸਥਾਨਕ ਲੋਕਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਅੱਗੇ ਬੜੇ ਚਿਰ ਤੋਂ ਮੰਗ ਰੱਖੀ ਪਰ ਉਹਨਾਂ ਦੀ ਇਸ ਮੰਗ ਨੂੰ ਬੂਰ ਨਾ ਪਿਆ। ਬੱਸ ਅੱਡਾ ਨਾ ਹੋਣ ਕਾਰਨ ਜਿੱਥੇ ਸਥਾਨਕ ਲੋਕ ਦੁਖੀ ਹਨ। ਉਥੇ ਦੂਰ ਦਰਾਡੇ ਤੋਂ ਆਉਂਦੇ ਲੋਕ ਬਹੁਤ ਦੁਖੀ ਨਜ਼ਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਧਾਰਮਿਕ ਨਗਰੀ ਦੇ ਵਿੱਚ ਤਕਰੀਬਨ 2 ਦਰਜਨ ਧਾਰਮਿਕ ਸਥਾਨ ਹਨ। ਜਿਨ੍ਹਾਂ ਦੇ ਦਰਸ਼ਨ-ਦੀਦਾਰ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦਾ CM ਮਾਨ ’ਤੇ ਵਾਰ, ਕਿਹਾ- 'ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ'
ਪਰ ਬੱਸ ਅੱਡਾ ਨਾ ਹੋਣ ਕਾਰਨ ਉਨ੍ਹਾਂ ਨੂੰ ਸੜਕਾਂ ਉੱਤੇ ਭਟਕਣਾ ਪੈਂਦਾ ਹੈ। ਬੱਸ ਚਾਲਕ ਆਪਣੀ ਮਰਜ਼ੀ ਦੇ ਨਾਲ ਉਨ੍ਹਾਂ ਨੂੰ ਸੜਕਾਂ ਤੇ ਉਤਾਰ ਦਿੰਦੇ ਹਨ, ਜਿਸ ਤੋਂ ਬਾਅਦ ਉਹ ਲੋਕਾਂ ਨੂੰ ਪੁੱਛਦੇ ਹੋਏ ਧਾਰਮਿਕ ਸਥਾਨ ਤੇ ਪਹੁੰਚਦੇ ਹਨ। ਸਿੱਖਾਂ ਦੇ ਮਿੰਨੀ ਹਰਦਵਾਰ ਦੇ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਰੋਜ਼ਾਨਾ ਸੈਂਕੜੇ ਸੰਗਤਾਂ ਆਪਣੇ ਨਜ਼ਦੀਕੀਆਂ ਦੀਆਂ ਅਸਥੀਆਂ ਵਹਾਉਣ ਲਈ ਆਉਂਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਆਪਣੇ ਨਜ਼ਦੀਕੀਆਂ ਦੀਆਂ ਅਸਥੀਆਂ ਹੱਥਾਂ ਦੇ ਵਿੱਚ ਫੜ ਕੇ ਸੜਕਾਂ ਤੇ ਘੁੰਮਦੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ: ਆਖਰੀ ਸਾਹਾਂ ’ਤੇ ਮਿਡ-ਡੇਅ-ਮੀਲ ਸਕੀਮ ! ਬੱਚਿਆਂ ਨੂੰ ਪੌਸ਼ਟਿਕ ਖਾਣਾ ਖੁਆਉਣਾ ਸਕੂਲਾਂ ਲਈ ਬਣਿਆ ਵੱਡੀ ਚੁਣੌਤੀ
ਦੱਸ ਦਈਏ ਕਿ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਆਪਣੇ ਆਪ ਵਿੱਚ ਇਕ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ, ਇੱਥੇ 2 ਗੁਰੂ ਸਾਹਿਬਾਨ ਦਾ ਜਨਮ ਹੋਇਆ ਹੈ। 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਰੋਜ਼ਾਨਾ ਪਹੁੰਚਦੀਆਂ ਹਨ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦਾ ਮੁੱਖ ਰਾਹ ਹੋਣ ਕਾਰਨ ਸੈਨਿਕ ਅਤੇ ਹੋਰ ਯਾਤਰੀ ਇੱਥੋਂ ਪਹੁੰਚ ਕੇ ਹੀ ਅੱਗੇ ਜਾਂਦੇ ਹਨ ਅਜਿਹੀ ਨਗਰੀ ਦੇ ਵਿੱਚ ਬੱਸ ਅੱਡਾ ਨਾ ਹੋਣਾ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਖੜਾ ਕਰਦੀਆਂ ਹਨ।
ਇਹ ਵੀ ਪੜ੍ਹੋ: ਕਿਸਾਨ ਖੁਦਕੁਸ਼ੀਆਂ ਕਰਨ ਦੀ ਬਜਾਏ ਸੰਘਰਸ਼ ਕਰਨ : ਬਲਬੀਰ ਰਾਜੇਵਾਲ