ਰੋਪੜ: ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਧਰਨੇ ਦੇ ਰਹੇ ਨੇ ਉਥੇ ਹੀ ਹੁਣ ਕਿਸਾਨੀ ਸੰਘਰਸ਼ ਦਾ ਰੰਗ ਵਿਆਹਾਂ ਵਿੱਚ ਵੀ ਦਿਖਣ ਲੱਗ ਗਿਆ ਹੈ, ਅਸੀਂ ਗੱਲ ਕਰ ਰਹੇ ਹਾਂ ਨੂਰਪੁਰਬੇਦੀ ਦੇ ਪਿੰਡ ਬਾੜੀਆਂ ਦੀ ਜਿੱਥੇ ਇੱਕ ਨੌਜਵਾਨ ਕਿਸਾਨੀ ਝੰਡਾ ਲਾ ਬਰਾਤ ਚੜ੍ਹਿਆ ਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਨੌਜਵਾਨ ਹਰਸ਼ਦੀਪ ਸਿੰਘ ਟਰੈਕਟਰ ’ਤੇ ਹੀ ਕਿਸਾਨੀ ਝੰਡਾ ਲਾਕੇ ਨੰਗਲ ਤਹਿਸੀਲ ’ਚ ਪੈਂਦੇ ਪਿੰਡ ਜਿੰਦਵੜੀ ’ਚ ਆਪਣੀ ਲਾੜੀ ਨੂੰ ਵਿਆਉਣ ਗਿਆ।
ਇਸ ਮੌਕੇ ਹਰਸ਼ਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਜਿੱਦ ਦੀ ਖਾਤਿਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਜੋ ਕੀ ਅਸੀਂ ਨਹੀਂ ਹੋਣ ਦੇਵਾਂਗੇ, ਇਸ ਲਈ ਉਹ ਟਰੈਕਟਰ ’ਤੇ ਕਿਸਾਨੀ ਝੰਡਾ ਲਗਾਕੇ ਆਪਣਾ ਵਿਆਹ ਕਰਵਾਉਣ ਲਈ ਆਇਆ ਹੈ। ਇਸ ਦੇ ਨਾਲ ਲਾੜੇ ਹਰਸ਼ਦੀਪ ਸਿੰਘ ਨੇ ਦਿੱਲੀ ’ਚ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਣ ਦੀ ਅਪੀਲ ਕੀਤੀ ਤਾਂ ਜੋ ਸੰਘਰਸ਼ ਹੋਰ ਤੇਜ ਹੋ ਸਕੇ।