ਰੋਪੜ: ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਅਗੰਮਪੁਰ ਦੇ ਇੱਕ ਕਿਸਾਨ ਅਜਿਹਾ ਵੀ ਹੈ ਜੋ ਪਿਛਲੇ ਪੰਦਰਾਂ ਸਾਲਾਂ ਤੋਂ ਬਚੀ ਹੋਈ ਰਹਿੰਦ ਖੂੰਹਦ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਹੈ। ਇਸੇ ਕਰਕੇ ਇਸ ਕਿਸਾਨ ਨੂੰ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਬੈਸਟ ਫਾਰਮਰ ਐਵਾਰਡ (Best Farmer Award from Rupnagar Administration) ਦੇ ਨਾਲ ਸਨਮਾਨਤ ਵੀ ਕੀਤਾ ਗਿਆ ਹੈ
ਬੇਸ਼ੱਕ ਪੰਜਾਬ ਦੇ ਵਿੱਚ ਪਰਾਲੀ ਨੂੰ ਜਲਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਪਰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਦੇ ਖੁਸ਼ਪਾਲ ਸਿੰਘ ਕਿਸਾਨ ਵੱਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਈ (Never set fire to straw for 15 years) ਤੇ ਹੋਰ ਕਿਸਾਨਾਂ ਦੇ ਲਈ ਇਹ ਮਿਸਾਲ ਬਣਿਆ ਹੈ ਇਸੇ ਕਰਕੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਇਸ ਕਿਸਾਨ ਨੂੰ ਬੈਸਟ ਫਾਰਮਰ ਐਵਾਰਡ ((Best Farmer Award) ਦੇ ਕੇ ਸਨਮਾਨਤ ਵੀ ਕੀਤਾ ਗਿਆ।
ਖੁਸ਼ਪਾਲ ਸਿੰਘ ਦੇ ਵੱਲੋਂ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਜਦੋਂ ਅਸੀਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਂਦੇ ਹਾਂ ਉਸਦੇ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਖੇਤਾਂ ਦੇ ਵਿੱਚ ਅੱਗ ਲਗਾਉਣ ਨਾਲ ਖੇਤੀ ਵਿੱਚ ਵਾਧਾ ਕਰਨ ਵਾਲੇ ਕਈ ਮਿੱਤਰ ਕੀੜੇ ਅੱਗ ਦੀ ਚਪੇਟ ਵਿੱਚ ਆ ਕੇ ਸੜ ਜਾਂਦੇ ਹਨ ।
ਉਨ੍ਹਾਂ ਕਿਹਾ ਕਿਸਾਨ ਦੀ ਪੈਦਾਵਾਰ ਨੂੰ ਫ਼ਰਕ ਪੈਂਦਾ ਹੈ ਸਗੋਂ ਝੋਨੇ ਦੀ ਫ਼ਸਲ ਤੋਂ ਬਾਅਦ ਬਚੀ ਹੋਈ ਰਹਿੰਦ ਖੂੰਹਦ ਨੂੰ ਖੇਤਾਂ ਦੇ ਵਿੱਚ ਹੀ ਮਿਲਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਪਰਾਲੀ ਖਾਦ ਦਾ ਕੰਮ ਕਰਦੀ ਹੈ।
ਪਿੰਡ ਅਗੰਮਪੁਰ ਦੇ ਖੁਸ਼ਪਾਲ ਸਿੰਘ ਨੇ ਕਿਹਾ ਕਿ ਮੈਂ ਕਈ ਵਾਰ ਪ੍ਰਸ਼ਾਸਨ ਨੂੰ ਇਸ ਪਰਾਲੀ ਦੇ ਹੱਲ ਬਾਰੇ ਵੀ ਦੱਸਿਆ ਸੀ ਕਿ ਪਿੰਡ ਦੇ ਵਿਚ ਨਰੇਗਾ ਦਾ ਕੰਮ ਕਰਨ ਵਾਲੇ ਨਰੇਗਾ ਵਰਕਰਾਂ ਨੂੰ ਇਸ ਪਰਾਲੀ ਦੀ ਸੰਭਾਲ ਵਾਸਤੇ ਕਹਿਣਾ ਚਾਹੀਦਾ ਹੈ ਕਿ ਉਹ ਖੇਤਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਕੇ ਗਊਸ਼ਾਲਾਵਾਂ ਤਕ ਪਹੁੰਚਾ ਦੇਣ ਤਾਂ ਜੋ ਉਸ ਪਰਾਲੀ ਦਾ ਸਹੀ ਵਰਤੋਂ ਹੋ ਸਕੇ ।
ਪਰਾਲੀ ਦੇ ਸੰਬੰਧ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਖੇਤੀਬਾੜੀ ਵਿਭਾਗ (Department of Agriculture of Sri Anandpur Sahib) ਦੇ ਮੁਲਾਜ਼ਮ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਅਲੱਗ ਅਲੱਗ ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਅਲੱਗ ਅਲੱਗ ਪਿੰਡਾਂ ਵਿੱਚ ਜਾ ਕੇ ਸਰਵੇਖਣ ਕਰ ਰਹੀਆਂ ਹਨ ਤੇ ਫ਼ਿਲਹਾਲ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿਚੋਂ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਇੱਕ ਦੋ ਮਾਮਲੇ ਹੀ ਸਾਹਮਣੇ ਆਏ ਹਨ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿਚ ਹੁਣ ਤਕ 30 ਤੋਂ ਵੀ ਵੱਧ ਪਰਾਲੀ ਨੂੰ ਨਾ ਜਲਾਉਣ ਦੇ ਸਬੰਧ ਵਿੱਚ ਜਾਗਰੂਕ ਕੈਂਪ ਲਗਾਏ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਗਿਰਫ਼ ਵਿੱਚ ਗੈਂਗਸਟਰ ਦੀਪਕ ਟੀਨੂੰ, ਮਿਲਿਆ 8 ਦਿਨਾਂ ਦਾ ਰਿਮਾਂਡ
ਜੇਕਰ ਫਿਰ ਵੀ ਕਿਸਾਨ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਖੇਤੀਬਾੜੀ ਵਿਭਾਗ ਵੱਲੋਂ ਇਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਜੋ ਕਿ ਇਹ ਦੱਸਦਾ ਹੈ ਕਿ ਕਿਸ ਖੇਤ ਤੇ ਕਿਸ ਪਿੰਡ ਵਿੱਚ ਅੱਗ ਲੱਗੀ ਹੈ ਤੇ ਫਿਰ ਉਸੀ ਲੋਕੇਸ਼ਨ ਤੇ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਫਸਰ ਪਟਵਾਰੀ ਤੇ ਐੱਸਡੀਐੱਮ ਮੌਕੇ ਉੱਤੇ ਪਹੁੰਚ ਜਾਂਦੇ ਹਨ ਤੇ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ।