ਰੂਪਨਗਰ:ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।ਉਨ੍ਹਾਂ ਦੇ ਵੱਲੋਂ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।ਇਸਦੇ ਨਾਲ ਹੀ ਰੈਸਟੋਰੈਂਟਾਂ-ਹੋਟਲ ਢਾਬਿਆਂ ਆਦਿ ਨੂੰ ਸ਼ਾਮ ਦੇ 9 ਵਜੇ ਤੱਕ ਹੋਮ ਡਿਲਿਵਰੀ ਦੀ ਆਗਿਆ ਵੀ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 07.00 ਤੋਂ ਸਵੇਰੇ 05.00 ਅਤੇ ਐਤਵਾਰ ਕਰਫਿਊ (ਸ਼ਨੀਵਾਰ ਸ਼ਾਮ 07.00 ਵਜੇ ਤੋਂ ਸੋਮਵਾਰ ਨੂੰ ਸਵੇਰੇ 5.00 ਵਜੇ ਤੱਕ) ਜ਼ਿਲ੍ਹੇ ਭਰ ਵਿਚ ਲਗਾਇਆ ਜਾਵੇਗਾ ਪਰ ਉਸ ਦੌਰਾਨ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ lਇਸਦੇ ਨਾਲ ਹੀ ਪ੍ਰਾਈਵੇਟ ਦਫਤਰ 50 ਫੀਸਦੀ ਨਾਲ ਕੰਮ ਕਰ ਸਕਣਗੇ।
ਵਿਆਹ-ਸਸਕਾਰ ਸਮੇਤ ਇਕੱਠਾਂ ਚ ਸ਼ਾਮਿਲ ਹੋਣ ਦੇ ਲਈ 20 ਜਣਿਆਂ ਦੀ ਇਜਾਜ਼ਤ ਦਿੱਤੀ ਗਈ ਹੈ।ਜਿਹੜੇ ਅਦਾਰੇ ਹਫ਼ਤੇ ਦੇ ਸਾਰੇ ਦਿਨ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਬਾਰ, ਸਿਨੇਮਾ ਹਾਲ, ਜਿੰਮ ਅਤੇ ਸਪਾ, ਸਵੀਮਿੰਗ ਪੂਲ ਅਤੇ ਹੋਰ ਖੇਡ ਕੰਪਲੈਕਸ. ਸਕੂਲ, ਕਾਲਜ, ਹਰ ਕਿਸਮ ਦੇ ਕੋਚਿੰਗ ਸੈਂਟਰ (ਵਿਦਿਆਰਥੀਆਂ ਲਈ) ਘਰੋਂ ਕੰਮ ਕਰਨ ਦੀ ਆਗਿਆ ਹੈ lਇਸਦੇ ਨਾਲ ਹੀ ਟਰਾਂਸਪੋਰਟ ਨੂੰ ਲੈਕੇ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਬੱਸਾਂ, ਟੈਕਸੀ, ਆਟੋ ਵਿੱਚ ਸਵਾਰੀਆਂ ਦੀ ਗਿਣਤੀ 50% ਸਮਰੱਥਾ ਤੱਕ ਸੀਮਿਤ ਹੋਵੇਗੀ ।
ਵਿਦਿਅਕ ਅਦਾਰਿਆਂ ਨੂੰ ਲੈਕੇ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜ਼ਿਲ੍ਹੇ ਅੰਦਰ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ ਪਰ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ lਇਸਦੇ ਨਾਲ ਹੀ ਪ੍ਰਸ਼ਾਸਨ ਦੇ ਵਲੋਂ ਸਾਰੀਆਂ ਭਰਤੀ ਪ੍ਰੀਖਿਆਵਾਂ ਦੀ ਆਗਿਆ ਦਿੱਤੀ ਗਈ ਹੈ ਹਾਲਾਂਕਿ, ਕੋਰੋਨਾ ਨੂੰ ਲੈਕੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਲਈ ਸਾਰੀਆਂ ਖੇਡਾਂ ਅਤੇ ਸਿਖਲਾਈ ਦੀ ਆਗਿਆ ਵੀ ਦਿੱਤੀ ਗਈ ਹੈ। ਖੇਡਾਂ ਅਤੇ ਯੁਵਕ ਮਾਮਲਿਆਂ ਦੇ ਵਿਭਾਗ ਦੁਆਰਾ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ l
ਮਾਲ ਅਤੇ ਮਲਟੀਪਲੈਕਸਾਂ ਆਦਿ ਸਮੇਤ ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 6.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਇਸਦੇ ਨਾਲ ਹੀ ਰੈਸਟੋਰੈਂਟਾਂ, ਹੋਟਲ, ਢਾਬਿਆਂ ਆਦਿ ਨੂੰ ਸ਼ਾਮ ਦੇ 9.00 ਵਜੇ ਤੱਕ ਹੋਮ ਡਿਲਵਰੀ ਦੀ ਆਗਿਆ ਹੈ l
ਇਹ ਵੀ ਪੜ੍ਹੋ:FATEH KIT SCAM ਦੀ ਜਾਂਚ ਲਈ ਰਾਘਵ ਚੱਡਾ ਨੇ ਲੋਕਪਾਲ ਨੂੰ ਲਿਖੀ ਚਿੱਠੀ