ETV Bharat / state

Lockdown update: ਵਪਾਰ ਮੰਡਲ ਪ੍ਰਧਾਨ ਨੇ ਡੀ.ਸੀ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਮੰਗੀ ਢਿੱਲ

ਵਪਾਰ ਮੰਡਲ ਪ੍ਰਧਾਨ ਦਾ ਕਹਿਣਾ ਕਿ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦਾ ਸਮਾਂ ਸਵੇਰੇ ਨੌਂ ਤੋਂ ਸ਼ਾਮ ਪੰਜ ਵਜੇ ਤੱਕ ਕੀਤਾ ਗਿਆ ਹੈ ਅਤੇ ਗੈਰ ਜ਼ਰੁਰੀ ਵਸਤਾਂ ਦੀਆਂ ਦੁਕਾਨਾਂ ਦਾ ਸਮਾਂ ਸਵੇਰੇ ਦਸ ਤੋਂ ਲੈਕੇ ਦੁਪਹਿਰ ਦੋ ਵਜੇ ਤੱਕ ਕੀਤਾ ਗਿਆ ਹੈ।

ਵਪਾਰ ਮੰਡਲ ਪ੍ਰਧਾਨ ਨੇ ਡੀ.ਸੀ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਮੰਗੀ ਢਿੱਲ

author img

By

Published : May 26, 2021, 4:18 PM IST

ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਨੂੰ ਲੈਕੇ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਰੂਪਨਗਰ 'ਚ ਵੀ ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਨੂੰ ਲੈਕੇ ਸਮਾਂ ਸਾਰਣੀ ਬਣਾਈ ਹੋਈ ਹੈ। ਜਿਸ ਨੂੰ ਲੈਕੇ ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਵਲੋਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਵਾਧੇ ਦੀ ਮੰਗ ਕਰਦਿਆਂ ਡੀ.ਸੀ ਨੂੰ ਮੰਗ ਪੱਤਰ ਸੌਂਪਿਆ ਗਿਆ।

ਵਪਾਰ ਮੰਡਲ ਪ੍ਰਧਾਨ ਨੇ ਡੀ.ਸੀ ਤੋਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਮੰਗੀ ਢਿੱਲ

ਇਸ ਸਬੰਧੀ ਵਪਾਰ ਮੰਡਲ ਪ੍ਰਧਾਨ ਦਾ ਕਹਿਣਾ ਕਿ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦਾ ਸਮਾਂ ਸਵੇਰੇ ਨੌਂ ਤੋਂ ਸ਼ਾਮ ਪੰਜ ਵਜੇ ਤੱਕ ਕੀਤਾ ਗਿਆ ਹੈ ਅਤੇ ਗੈਰ ਜ਼ਰੁਰੀ ਵਸਤਾਂ ਦੀਆਂ ਦੁਕਾਨਾਂ ਦਾ ਸਮਾਂ ਸਵੇਰੇ ਦਸ ਤੋਂ ਲੈਕੇ ਦੁਪਹਿਰ ਦੋ ਵਜੇ ਤੱਕ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਦੁਕਾਨਾਂ ਲਈ ਸਮਾਂ ਘੱਟ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਸਮੇਂ ਦੌਰਾਨ ਦੁਕਾਨਾਂ 'ਚ ਭਾਰੀ ਭੌੜ ਹੋ ਜਾਂਦੀ ਹੈ, ਜਿਸ ਕਾਰਨ ਕੋਰੋਨਾ ਵੱਧਣ ਦਾ ਖਤਰਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਦੁਕਾਨਦਾਰ ਵੀ ਲੌਕ ਡਾਊਨ ਕਾਰਨ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ। ਜਿਸ ਕਾਰਨ ਦੁਕਾਨਾਂ ਦਾ ਸਮਾਂ ਵੱਧਣ ਨਾਲ ਜਿਥੇ ਭੀੜ ਘੱਟ ਹੋਵੇਗੀ ਅਤੇ ਕੋਰੋਨਾ ਕੇਸ ਘੱਟਣ ਦੀ ਸੰਭਾਵਨਾ ਹੈ, ਉਥੇ ਹੀ ਦੁਕਾਨਦਾਰਾਂ ਨੂੰ ਵੀ ਕੁਝ ਰਾਹਤ ਮਿਲੇਗੀ।

ਇਹ ਵੀ ਪੜ੍ਹੋ:26 ਮਈ ਕਾਲਾ ਦਿਨ: ਜਲੰਧਰ ’ਚ ਕਿਸਾਨਾਂ ਨੇ ਕੀਤਾ ਅਰਥੀ ਫੂਕ ਮੁਜਹਾਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.