ਰੂਪਨਗਰ: 2022 ਵਿੱਚ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਆਪ ਤੇ ਕਾਂਗਰਸ ਵੱਲੋਂ ਜ਼ੋਰ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸਾਬਕਾ ਸਪੀਕਰ ਰਾਣਾ ਕੇਪੀ ਨੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਨੂੰ ਗ਼ਲਤ, ਝੂਠ ਤੇ ਬੇਬੁਨਿਆਦ ਦੂਸ਼ਣਬਾਜ਼ੀ ਗੱਲਾਂ ਕੀਤੀਆਂ ਸਨ। ਇਸ ਦੇ ਚੱਲਦੇ ਸਰਦਾਰ ਸੋਹਣ ਸਿੰਘ ਬੈਂਸ ਵੱਲੋਂ ਰਾਣਾ ਕੇਪੀ ਖਿਲਾਫ਼ ਮਾਨਹਾਨੀ ਕੇਸ ਦਰਜ ਕਰਵਾਇਆ ਗਿਆ ਸੀ। ਇਸ ਨੂੰ ਲੈ ਕੇ ਰਾਣਾ ਕੇਪੀ ਨੂੰ ਮਾਣਯੋਗ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। PC SEC 500 and 506 ਅਧੀਨ ਰਾਣਾ ਕੇਪੀ ਨੂੰ ਸੰਮਨ ਜਾਰੀ ਹੋਏ ਹਨ। ਅਦਾਲਤ ਨੇ ਰਾਣਾ ਕੇਪੀ ਨੂੰ 2 ਮਈ, 2023 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਰਾਣਾ ਕੇਪੀ ਨੂੰ ਹੋ ਸਕਦੀ 2 ਸਾਲ ਦੀ ਜੇਲ੍ਹ: ਐਡਵੋਕੇਟ ਨੀਰਜ ਸ਼ਰਮਾ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਹਰਜੋਤ ਬੈਂਸ ਦੇ ਪਿਤਾ ਸੋਹਣ ਸਿੰਘ ਨੇ ਰਾਣਾ ਕੇਪੀ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਉੱਤੇ ਧਮਕੀਆਂ ਤੇ ਗ਼ਲਤ ਬਿਆਨਬਾਜ਼ੀ ਕਰਨ ਨੂੰ ਲੈ ਕੇ ਮਾਮਲਾ ਦਰਜ ਹੋਇਆ ਹੈ। ਵਕੀਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਦਾਲਤ ਨੇ ਦੋਸ਼ਾਂ ਨੂੰ ਸਹੀ ਠਹਿਰਾਉਂਦੇ ਹੋਏ ਰਾਣਾ ਕੇਪੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ ਵਿੱਚ ਦੋਸ਼ ਤੈਅ ਹੋਣ ਤਾਂ ਬਾਅਦ ਰਾਣਾ ਕੇਪੀ ਨੂੰ ਘੱਟੋ ਘੱਟ 2 ਸਾਲਾਂ ਦੀ ਸਜ਼ਾ ਜਾਂ ਜ਼ੁਰਮਾਨਾ ਜਾਂ ਫਿਰ ਦੋਵੇਂ ਹੀ ਸਜ਼ਾ ਵਜੋਂ ਮਿਲ ਸਕਦੇ ਹਨ।
ਪਿਛਲੇ ਸਾਲ ਦਰਜ ਹੋਇਆ ਸੀ ਮਾਮਲਾ: ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਸੀ ਕਿਹਾ ਕਿ ਉਹ ਰਾਣਾ ਕੇਪੀ ਸਿੰਘ ਦੇ ਖਿਲਾਫ ਸ਼ਰ੍ਹੇਆਮ ਬੋਲਦੇ ਹਨ ਕਿ ਉਨ੍ਹਾਂ ਨੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਕਰਵਾਈ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਉੱਤੇ ਝੂਠੇ ਮਾਮਲੇ ਦਰਜ ਕਰਵਾਏ ਹਨ। ਇਸ ਤੋਂ ਇਲਾਵਾ ਬੈਂਸ ਨੇ ਕਿਹਾ ਸੀ ਕਿ ਉਹ ਰਾਣਾ ਕੇਪੀ ਦੇ ਜਵਾਈ ਖ਼ਿਲਾਫ਼ ਵੀ ਸ਼ਰ੍ਹੇਆਮ ਬੋਲਦੇ ਹਨ, ਪਰ ਰਾਣਾ ਕੇਪੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ਼ ਝੂਠੀ ਅਤੇ ਬੇਬੁਨਿਆਦ ਬਿਆਨਬਾਜ਼ੀ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਨੂੰ ਲੈ ਕੇ ਉਨ੍ਹਾਂ ਨੇ ਰਾਣਾ ਕੇਪੀ ਸਿੰਘ 'ਤੇ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਅਤੇ ਉਹ ਕੋਰਟ ਵਿੱਚ ਇੱਕ ਵਕੀਲ ਦੇ ਤੌਰ 'ਤੇ ਹਾਜ਼ਰ ਵੀ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਵਕੀਲ ਨੇ ਦੱਸਿਆ ਸੀ ਕਿ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਵੱਲੋਂ ਰਾਣਾ ਕੇਪੀ ਦੇ ਖ਼ਿਲਾਫ਼ ਮਾਨਹਾਨੀ ਦਾ ਕੇਸ ਪਾਇਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਰਾਣਾ ਕੇਪੀ ਸਿੰਘ ਉੱਤੇ ਉਨ੍ਹਾਂ ਦੇ ਖਿਲਾਫ਼ ਕੀਤੀ ਗਈ ਗਲਤ ਬਿਆਨਬਾਜ਼ੀ ਦੇ ਸਬੂਤ ਵੀ ਨਾਲ ਲਗਾਏ ਗਏ ਹਨ।
ਇਹ ਵੀ ਪੜ੍ਹੋ: CM Mann on Reading: ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ, ਕਿਹਾ- "ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ"