ETV Bharat / state

Strict Action Against Inspectors: ਰੂਪਨਗਰ ਵਿਧਾਇਕ ਵੱਲੋਂ ਸਹਿਕਾਰਤਾ ਵਿਭਾਗ ਦੇ 6 ਇੰਸਪੈਕਟਰਾਂ ਖਿਲਾਫ ਸਖ਼ਤ ਕਾਰਵਾਈ - ਹਾਜ਼ਰੀ ਰਜਿਸਟਰ ਮੁਕੰਮਲ

ਹਲਕਾ ਵਿਧਾਇਕ ਵੱਲੋਂ ਸਹਿਕਾਰਤਾ ਵਿਭਾਗ ਦੇ 6 ਇੰਸਪੈਕਟਰਾਂ ਖਿਲਾਫ ਹਾਜ਼ਰੀ ਰਜਿਸਟਰ ਮੁਕੰਮਲ ਨਾ ਹੋਣ ਕਰਕੇ ਸਖਤ ਕਾਰਵਾਈ ਕੀਤੀ ਗਈ। ਵਿਧਾਇਕ ਨੇ ਦੱਸਿਆ ਕਿ ਮੀਟਿੰਗ ਵਿੱਚ ਸੁਸਾਇਟੀਆਂ ਨੂੰ ਆਪਣੇ ਕੰਮ ਕਰਵਾਉਂਣ ਸੰਬੰਧੀ ਆ ਰਹੀਆਂ ਸਨ, ਜਿਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਮੂਹ ਇੰਸਪੈਕਟਰਾਂ ਦੀ ਕਾਰਗੁਜ਼ਾਰੀ ਦੇਖਣ ਲਈ ਉਹਨਾਂ ਨੂੰ ਆਪਣਾ ਹਾਜ਼ਰੀ ਰਜਿਸਟਰ ਮੀਟਿੰਗ ਵਿੱਚ ਮੌਕੇ ਉੱਟੇ ਪੇਸ਼ ਕਰਨ ਲਈ ਕਿਹਾ ਗਿਆ ਪ੍ਰੰਤੂ ਇਸ ਮੀਟਿੰਗ ਵਿੱਚ ਕਿਸੇ ਵੀ ਇੰਸਪੈਕਟਰ ਕੋਲ ਆਪਣਾ ਹਾਜ਼ਰੀ ਰਜਿਸਟਰ ਮੌਜੂਦ ਨਹੀਂ ਸੀ।

Strict action by Rupnagar MLA against 6 inspectors of cooperation department
ਰੂਪਨਗਰ ਵਿਧਾਇਕ ਵੱਲੋਂ ਸਹਿਕਾਰਤਾ ਵਿਭਾਗ ਦੇ 6 ਇੰਸਪੈਕਟਰਾਂ ਖਿਲਾਫ ਸਖ਼ਤ ਕਾਰਵਾਈ
author img

By

Published : Jan 29, 2023, 6:45 AM IST

Updated : Jan 29, 2023, 7:23 AM IST

ਰੋਪੜ: ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸਹਿਕਾਰਤਾ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਹਿਕਾਰੀ ਸਭਾਵਾਂ ਨੂੰ ਹੋਰ ਮਜ਼ਬੂਤ ਕਰਨ ਹਿੱਤ ਇੱਕ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਹਲਕੇ ਨਾਲ ਸਬੰਧਤ 6 ਇੰਸਪੈਕਟਰਾਂ ਖਿਲਾਫ ਹਾਜ਼ਰੀ ਰਜਿਸਟਰ ਮੁਕੰਮਲ ਨਾ ਹੋਣ ਕਰਕੇ ਵਿਭਾਗ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਲ਼ਕਾ ਵਿਧਾਇਕ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੁਸਾਇਟੀਆਂ ਨੂੰ ਆਪਣੇ ਕੰਮ ਕਰਵਾਉਂਣ ਸੰਬੰਧੀ ਆ ਰਹੀਆਂ ਸਨ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਮੂਹ ਇੰਸਪੈਕਟਰਾਂ ਦੀ ਕਾਰਗੁਜ਼ਾਰੀ ਦੇਖਣ ਲਈ ਉਹਨਾਂ ਨੂੰ ਆਪਣਾ ਹਾਜ਼ਰੀ ਰਜਿਸਟਰ ਮੀਟਿੰਗ ਵਿੱਚ ਮੌਕੇ ਤੋਂ ਪੇਸ਼ ਕਰਨ ਲਈ ਕਿਹਾ ਗਿਆ ਪ੍ਰੰਤੂ ਇਸ ਮੀਟਿੰਗ ਵਿੱਚ ਕਿਸੇ ਵੀ ਇੰਸਪੈਕਟਰ ਕੋਲ ਆਪਣਾ ਹਾਜ਼ਰੀ ਰਜਿਸਟਰ ਮੌਜੂਦ ਨਹੀਂ ਸੀ। ਜਿਸ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।

ਇਹ ਵੀ ਪੜੋ: Sunny Kainth received death threats: ਲੋਕ ਇਨਸਾਫ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਸੰਨੀ ਕੈਂਥ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਵਿਧਾਇਕ ਚੱਢਾ ਨੇ ਕਿਹਾ ਕਿ ਹਾਜ਼ਰੀ ਰਜਿਸਟਰ ਨਾਲ ਹੀ ਇਨ੍ਹਾਂ ਦੀ ਕਾਰਗੁਜਾਰੀ ਦਾ ਪਤਾ ਲੱਗਣਾ ਸੀ। ਉਨ੍ਹਾਂ 6 ਇੰਸਪੈਕਟਰਾਂ ਨੂੰ ਆਪਣਾ ਹਾਜ਼ਰੀ ਰਜਿਸਟਰ ਨਾਲ ਨਾ ਰੱਖਣ ਸਬੰਧੀ ਸਪੱਸ਼ਟੀਕਰਨ ਤਿੰਨ ਦਿਨ ਦੇ ਅੰਦਰ ਚੈੱਕ ਕਰਵਾਉਣ ਦੀ ਹਦਾਇਤ ਕੀਤੀ ਗਈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਿਊਟੀ ਸਮੇਂ ਹਰ ਇੰਸਪੈਕਟਰ ਕੋਲ ਉਸ ਦਾ ਹਾਜ਼ਰੀ ਰਜਿਸਟਰ ਮੌਜੂਦ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਸਮੇਂ ਅਚਨਚੇਤ ਚੈਕਿੰਗ ਕੀਤੇ ਜਾਣ ਤੇ ਉਨ੍ਹਾਂ ਕੋਲ ਆਪਣਾ ਹਾਜ਼ਰੀ ਰਜਿਸਟਰ ਮੌਜੂਦ ਨਹੀ ਹੋਵੇਗਾ ਤਾਂ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲਗਾਤਾਰ ਸਰਕਾਰੀ ਵਿਭਾਗਾਂ ਦੇ ਵਿਚ ਜਾ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਆ ਰਹੀਆਂ ਦੁੱਖ-ਤਕਲੀਫ਼ਾਂ ਤੂੰ ਨਿਜਾਤ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ

ਵਿਧਾਇਕ ਵੱਲੋਂ ਖਾਸ ਤੌਰ ਤੇ ਸਰਕਾਰੀ ਵਿਭਾਗਾਂ ਵਿੱਚ ਅਚਨਚੇਤ ਚੈਕਿੰਗ ਕਰਕੇ ਸਰਕਾਰੀ ਡਿਊਟੀ ਦੇ ਸਮੇਂ ਗੈਰ ਹਾਜ਼ਰ ਕਰਮਚਾਰੀਆਂ ਉੱਤੇ ਸਖ਼ਤ ਐਕਸ਼ਨ ਵੀ ਲਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਕਰਾਉਣ ਦੇ ਲਈ ਖੱਜਲ ਖਰਾਬ ਨਾ ਕੀਤਾ ਜਾਵੇ ਅਤੇ ਸਰਕਾਰੀ ਅਦਾਰਿਆਂ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਵੇ ਅਤੇ ਉਨ੍ਹਾਂ ਦੇ ਕੰਮਾਂ ਨੂੰ ਪਹਿਲ ਦੇ ਤੌਰ ਤੇ ਕੀਤਾ ਜਾਵੇ।

ਇਹ ਵੀ ਪੜੋ: Weekly horoscope: (29 ਤੋਂ 5 ਫਰਵਰੀ ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

Last Updated : Jan 29, 2023, 7:23 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.