ਸ੍ਰੀ ਅਨੰਦਪੁਰ ਸਾਹਿਬ: ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਇਲਾਕੇ ਭਰ ਦੇ ਲੋਕਾਂ ਤੇ ਸੰਗਤ ਦੀ ਸਹੂਲਤ ਲਈ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਲੈਬ ਖੋਲ੍ਹੀ ਗਈ ਹੈ।
ਇਸ ਵਿੱਚ ਰੋਜ਼ਾਨਾ ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਬਹੁਤ ਹੀ ਘੱਟ ਰੇਟ 'ਤੇ ਟੈਸਟ ਕੀਤੇ ਜਾਣਗੇ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਲੈਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੀ ਸਹੂਲਤ ਦੇ ਲਈ no profit no loss 'ਤੇ ਇਹ ਲੈਬ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਖੋਲ੍ਹੀ ਗਈ ਹੈ ਤੇ ਲੈਬ ਦਾ ਮਕਸਦ ਹੈ ਕਿ ਲੋਕਾਂ ਦੀ ਸੇਵਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਲੈਬ ਦਾ ਉਦਘਾਟਨ ਸਰਕਾਰ ਸੇਵਾ ਕਿਲਾ ਅਨੰਦਗੜ੍ਹ ਦੇ ਮੁੱਖ ਪ੍ਰਬੰਧਕ ਬਾਬਾ ਵਿਲਾਸੀ ਵੱਲੋਂ ਕੀਤਾ ਗਿਆ ਹੈ। ਉੱਧਰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਨੇ ਕਿਹਾ ਕਿ ਇਸ ਲੈਬ ਦੇ ਖੁੱਲ੍ਹਣ ਨਾਲ ਗਰੀਬ ਲੋਕਾਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਜੋ ਟੈਸਟ ਬਹੁਤ ਮਹਿੰਗੇ ਰੇਟਾਂ 'ਤੇ ਹੁੰਦੇ ਸੀ ਉਹ ਟੈਸਟ ਨਾਰਮਲ ਖਰਚੇ 'ਤੇ ਕੀਤੇ ਜਾਣਗੇ।