ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-3

author img

By

Published : Dec 23, 2019, 7:03 AM IST

Updated : Dec 24, 2019, 7:20 PM IST

ਪੋਹ ਮਹੀਨੇ ਦੇ ਸ਼ਹੀਦੀ ਹਫ਼ਤੇ 'ਤੇ ਸਫ਼ਰ-ਏ-ਸ਼ਹਾਦਤ ਦੇ ਦੂਜੇ ਪੜਾਅ ਤਹਿਤ ਈਟੀਵੀ ਭਾਰਤ ਦੀ ਟੀਮ ਗੁਰੁਦਆਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚੀ ਹੈ। ਦੱਸ ਦਈਏ, ਇਹ ਉਹ ਇਤਿਹਾਸਿਕ ਸਥਾਨ ਹੈ, ਜਿੱਥੇ ਸਰਸਾ ਨਦੀ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ ਸੀ।

ਫ਼ੋਟੋ
ਫ਼ੋਟੋ

ਅਨੰਦਪੁਰ ਸਾਹਿਬ: ਸਫ਼ਰ-ਏ-ਸ਼ਹਾਦਤ ਦੇ ਸਫ਼ਰ ਦੇ ਦੂਜੇ ਪੜਾਅ ਤਹਿਤ ਈਟੀਵੀ ਭਾਰਤ ਦੀ ਟੀਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚੀ, ਜਿੱਥੇ ਦਸਮ ਪਾਤਸ਼ਾਹ ਦਾ ਪਰਿਵਾਰ ਵਿਛੜ ਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ।

ਵੀਡੀਓ

ਦੱਸ ਦਈਏ, 21 ਦਸੰਬਰ 1704 ਦੀ ਰਾਤ ਨੂੰ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਦਾ ਕਿਲਾ ਛੱਡਣ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨਾਲ ਲੋਹਾ ਲੈਂਦਿਆਂ ਗੁਰੂ ਜੀ ਦੀਆਂ ਲਾਡਲੀਆਂ ਫ਼ੌਜਾਂ ਸਰਸਾ ਨਦੀ ਦੇ ਕੰਢੇ ਪਹੁੰਚੀਆਂ। ਜਦੋਂ ਗੁਰੂ ਸਾਹਿਬ ਪਰਿਵਾਰ ਸਣੇ ਅੰਮ੍ਰਿਤ ਸਰਸਾ ਨਦੀ ਦੇ ਕੰਢੇ ਪੁੱਜੇ ਤਾਂ ਉਸ ਵੇਲੇ ਅਸਮਾਨ 'ਤੇ ਕਾਲੇ ਬਦਲ ਛਾਏ ਹੋਏ ਸਨ। ਗੁਰੂ ਸਾਹਿਬ ਤੇ ਸਿੱਖਾਂ ਨੇ ਇਸ਼ਨਾਨ ਕਰਕੇ ਆਸਾ ਕੀ ਵਾਰ ਤੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਪਹਾੜੀ ਰਾਜਿਆਂ ਤੇ ਮੁਗਲ ਫ਼ੌਜਾਂ ਨੇ ਸਿੰਘਾਂ 'ਤੇ ਹਮਲਾ ਕਰ ਦਿੱਤਾ ਪਰ ਗੁਰਬਾਣੀ ਦਾ ਕੀਰਤਨ ਲਗਾਤਾਰ ਚੱਲਦਾ ਰਿਹਾ ਤੇ ਕੁਝ ਸਿੰਘਾਂ, ਭਾਈ ਉਦੈ ਸਿੰਘ ਜੀ ਦੇ ਜੱਥੇ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਜਾ ਕੇ ਦੁਸ਼ਮਨਾਂ ਨਾਲ ਜੰਗ ਕਰਨੀ ਸ਼ੁਰੂ ਕਰ ਦਿੱਤੀ।

ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਕੀ ਵਾਰ ਸਮਾਪਤ ਹੋਣ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕਰਨ ਦਾ ਆਦੇਸ਼ ਦੇ ਦਿੱਤਾ। ਜਦੋਂ ਗੁਰੂ ਜੀ ਨੇ ਸਰਸਾ ਨਦੀ ਨੂੰ ਪਾਰ ਕਰਕੇ ਸਿੰਘਾਂ ਤੇ ਆਪਣੇ ਪਰਿਵਾਰ ਸਮੇਤ ਅੱਗੇ ਵਧਣਾ ਸੀ ਤਾਂ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਅਤੇ ਖ਼ਰਾਬ ਮੌਸਮ ਕਰਕੇ ਗੁਰੂ ਜੀ ਦਾ ਪਰਿਵਾਰ ਇਕ ਦੂਸਰੇ ਤੋਂ ਵਿਛੜ ਗਿਆ। ਇਸ ਦੇ ਨਾਲ ਹੀ ਕਈ ਸਿੰਘ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਕੁਝ ਸਰਸਾ ਨਦੀ ਦੇ ਪਾਣੀ ਵਿੱਚ ਰੁੜ੍ਹ ਗਏ।

ਇਸ ਤੋਂ ਬਾਅਦ ਜਿੱਥੇ ਦੋਵੇਂ ਮਾਤਾਵਾਂ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਨਾਲ ਭਾਈ ਮਨੀ ਸਿੰਘ ਦਿੱਲੀ ਲਈ ਰਵਾਨੇ ਹੋਏ, ਤਾਂ ਦੂਜੇ ਪਾਸੇ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਰੋਪੜ ਦੇ ਲਾਗੇ ਇੱਕ ਸਥਾਨ 'ਤੇ ਪਹੁੰਚੇ, ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਭੱਠਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ।

ਇਸ ਤੋਂ ਇਲਾਵਾ ਗੁਰੂ ਜੀ ਦੇ ਕੋਲੋਂ ਉਨ੍ਹਾਂ ਦੇ ਮਾਤਾ ਜੀ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਿਛੜ ਗਏ, ਜਿਸ ਸਥਾਨ 'ਤੇ ਗੁਰੂ ਜੀ ਦਾ ਪਰਿਵਾਰ ਇੱਕ ਦੂਜੇ ਤੋਂ ਵਿਛੜਿਆ ਸੀ ਉਸ ਸਥਾਨ ਨੂੰ ਅੱਜ ਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।

ਇਹ ਥਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਰੀਬ 15 ਕਿਲੋਮੀਟਰ ਦੂਰ ਰੋਪੜ ਵੱਲ ਸਥਿਤ ਹੈ। ਇਸ ਸਬੰਧੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਮੈਨੇਜਰ ਸੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਉਹ ਸਥਾਨ ਹੈ ਜਿੱਥੋਂ ਵਿਛੜਣ ਤੋਂ ਬਾਅਦ ਗੁਰੂ ਜੀ ਦੇ ਪਰਿਵਾਰ ਦਾ ਆਪਸ ਵਿੱਚ ਕਦੇ ਮੇਲ ਨਹੀਂ ਹੋਇਆ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਾਡੀ ਯਾਤਰਾ ਦਾ ਦੂਸਰਾ ਪੜਾਅ ਸੀ, ਜਿਸ ਦੇ ਦਰਸ਼ਨ ਤੁਹਾਨੂੰ ਕਰਾਉਣ ਤੋਂ ਬਾਅਦ ਅਸੀਂ ਅਗਲੇ ਪੜਾਅ ਗੁਰਦੁਆਰਾ ਭੱਠਾ ਸਾਹਿਬ ਵੱਲ ਰਵਾਨਾ ਹੋਏ।

Intro:ਇੱਕੀ ਦਿਸੰਬਰ ਸਤਾਰਾਂ ਸੌ ਚਾਰ ਦੀ ਰਾਤ ਨੂੰ ਆਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਛੱਡਣ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਮਿਲੇ ਧੋਖੇ ਕਾਰਨ ਆਨੰਦਪੁਰ ਸਾਹਿਬ ਤੋਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਮੁਗਲਾਂ ਨਾਲ ਲੋਹਾ ਲੈਂਦੀਆਂ ਰਹੀਆਂ . ਇਸ ਦੌਰਾਨ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਸਰਸਾ ਨਦੀ ਨੂੰ ਪਾਰ ਕਰਨਾ ਸੀ ਤਾਂ ਸਰਸਾ ਨਦੀ ਵਿੱਚ ਚੜ੍ਹੇ ਪਾਣੀ ਅਤੇ ਖ਼ਰਾਬ ਮੌਸਮ ਕਰਕੇ ਗੁਰੂ ਜੀ ਦਾ ਪਰਿਵਾਰ ਇੱਕ ਦੂਜੇ ਤੋਂ ਵਿਛੜ ਗਿਆ . ਅੱਜ ਇਸ ਅਸਥਾਨ ਉਪਰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸ਼ੋਭਿਤ ਹੈ .

Body:ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਸਮਾਂ ਖਾ ਕੇ ਕਿਹਾ ਗਿਆ ਸੀ ਕਿ ਉਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਗੜ੍ਹ ਛੱਡ ਦੇਣ ਤਾਂ ਮੁਗਲ ਉਨ੍ਹਾਂ ਨੂੰ ਇਸ ਜਗ੍ਹਾ ਤੋਂ ਦੂਰ ਬਿਨਾਂ ਕਿਸੀ ਨੁਕਸਾਨ ਜਾਣ ਦੇਣਗੇ . ਇਸ ਗੱਲ ਤੇ ਵਿਸ਼ਵਾਸ ਕਰਕੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਕਿਲ੍ਹਾ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਛੱਡ ਦਿੱਤਾ ਤਾਂ ਆਨੰਦਪੁਰ ਸਾਹਿਬ ਤੋਂ ਕਰੀਬ ਤੇਰਾਂ ਚੌਦਾਂ ਕਿਲੋਮੀਟਰ ਦੂਰ ਸ਼ਾਹੀ ਟਿੱਬੇ ਤੇ ਮੁਗਲਾਂ ਨੇ ਗੁਰੂ ਜੀ ਦੇ ਪਰਿਵਾਰ ਅਤੇ ਸਿੰਘਾਂ ਤੇ ਹਮਲਾ ਬੋਲ ਦਿੱਤਾ . ਕਰੀਬ ਨੌਂ ਲੱਖ ਦੀ ਮੁਗਲ ਫੌਜ ਨੇ ਜਦ ਗੁਰੂ ਜੀ ਤੇ ਹਮਲਾ ਬੋਲਿਆ ਤਾਂ ਗੁਰੂ ਜੀ ਅਤੇ ਉਨ੍ਹਾਂ ਦੇ ਸਿੰਘਾਂ ਨੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ . ਇਸ ਦੌਰਾਨ ਗੁਰੂ ਜੀ ਆਪਣੇ ਸਿੰਘਾਂ ਅਤੇ ਪਰਿਵਾਰ ਸਮੇਤ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ . ਰਾਤ ਜਦ ਗੁਰੂ ਜੀ ਨੇ ਸਰਸਾ ਨਦੀ ਨੂੰ ਪਾਰ ਕਰਕੇ ਸਿੰਘਾਂ ਅਤੇ ਆਪਣੇ ਪਰਿਵਾਰ ਸਮੇਤ ਅੱਗੇ ਵਧਣਾ ਸੀ ਤਾਂ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਅਤੇ ਖ਼ਰਾਬ ਮੌਸਮ ਕਰਕੇ ਗੁਰੂ ਜੀ ਦਾ ਪਰਿਵਾਰ ਇਕ ਦੂਸਰੇ ਤੋਂ ਵਿਛੜ ਗਿਆ ਅਤੇ ਕਈ ਸਿੰਘ ਲੜਦੇ ਹੋਏ ਅਤੇ ਸਰਸਾ ਨਦੀ ਦੇ ਪਾਣੀ ਵਿੱਚ ਬਹਿ ਜਾਣ ਕਰ ਕੇ ਸ਼ਹੀਦ ਹੋ ਗਏ .
ਇਸ ਦੌਰਾਨ ਜਿੱਥੇ ਦੋਵੇਂ ਮਾਤਾਵਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਭਾਈ ਮਨੀ ਸਿੰਘ ਨਾਲ ਦਿੱਲੀ ਲਈ ਰਵਾਨਾ ਹੋਇਆ ਉਧਰ ਦੂਜੇ ਪਾਸੇ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਬਚੇ ਹੋਏ ਸਿੰਘਾਂ ਨਾਲ ਰੋਪੜ ਦੇ ਲਾਗੇ ਇੱਕ ਸਥਾਨ ਤੇ ਪਹੁੰਚੇ ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਭੱਠਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ . ਉਧਰ ਦੂਸਰੇ ਪਾਸੇ ਗੁਰੂ ਜੀ ਦੇ ਕੋਲੋਂ ਉਨ੍ਹਾਂ ਦੇ ਮਾਤਾ ਜੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਿਛੜ ਗਏ . ਜਿਸ ਅਸਥਾਨ ਉੱਪਰ ਗੁਰੂ ਜੀ ਦਾ ਪਰਿਵਾਰ ਇੱਕ ਦੂਜੇ ਤੋਂ ਵਿਛੜਿਆ ਸੀ ਉਸ ਸਥਾਨ ਨੂੰ ਅੱਜ ਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ . ਇਹ ਸਥਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਰੋਪੜ ਵੱਲ ਸਥਿਤ ਹੈ . ਇਸ ਬਾਰੇ ਸਾਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਮੈਨੇਜਰ ਸੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇਹ ਉਹ ਸਥਾਨ ਹੈ ਜਿੱਥੋਂ ਵਿਛੜਣ ਤੋਂ ਬਾਅਦ ਫਿਰ ਕਦੀ ਗੁਰੂ ਜੀ ਦੇ ਪਰਿਵਾਰ ਦੇ ਆਪਸ ਵਿੱਚ ਮੇਲ ਨਹੀਂ ਹੋਏ .

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਮੈਨੇਜਰ ਸੋਹਨ ਸਿੰਘ ਨਾਲ ਵਨ ਟੂ ਵਨ .

Conclusion:ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਾਡੀ ਯਾਤਰਾ ਦਾ ਦੂਸਰਾ ਪੜਾਅ ਸੀ .ਜਿਸ ਦੇ ਦਰਸ਼ਨ ਤੁਹਾਨੂੰ ਕਰਾਉਣ ਤੋਂ ਬਾਅਦ ਅਸੀਂ ਅਗਲੇ ਪੜਾਅ ਗੁਰਦੁਆਰਾ ਭੱਠਾ ਸਾਹਿਬ ਵੱਲ ਰਵਾਨਾ ਹੋਏ .
Last Updated : Dec 24, 2019, 7:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.