ਰੋਪੜ: ਰੂਪਨਗਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਭਰਤੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਗੁਰਦੁਆਰਾ ਭੱਠਾ ਸਾਹਿਬ 'ਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਨਿਰੀਖਕ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਕੈਬਿਨੇਟ ਮੰਤਰੀ ਪੰਜਾਬ ਅਤੇ ਸਹਾਇਕ ਨਿਰੀਖਕ ਰਣਜੀਤ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੈਬਿਨੇਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪਾਰਟੀਆਂ ਦੀਆਂ ਜਥੇਬੰਧਕ ਚੋਣਾਂ ਹੋਣ ਵਾਲੀਆਂ ਹਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਜਥੇਬੰਦੀ ਵਿੱਚ ਅਹੁਦੇ ਦੇਣ ਦਾ ਆਧਾਰ ਸਿਰਫ਼ ਮੈਂਬਰ ਵੱਲੋਂ ਕੀਤੀ ਗਈ ਮੈਂਬਰਸ਼ਿਪ ਹੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਰਕਲ ਡੈਲੀਕੇਟ ਬਣਨ ਲਈ ਇੱਕ ਕਾਪੀ, ਜ਼ਿਲ੍ਹਾ ਡੈਲੀਕੇਟ ਬਣਨ ਲਈ 25 ਕਾਪੀਆਂ ਅਤੇ ਸਟੇਟ ਡੈਲੀਕੇਟ ਬਣਨ ਲਈ 100 ਕਾਪੀਆਂ ਮੈਂਬਰਸ਼ਿਪ ਬਣਾਉਣੀ ਪਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਸਮੂਹ ਵਰਕਰਾਂ ਨੂੰ ਮਿਹਨਤ ਕਰਕੇ ਪਾਰਟੀ ਦੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣੀ ਤੈਅ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਹੀ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਭਾਜਪਾ ਦੀ ਭਾਈਵਾਲ ਪਾਰਟੀ ਨੇ ਵੀ ਮੈਂਬਰਸ਼ਿਪ ਮੁਹਿੰਮ ਚਲਾਉਣ ਦੀ ਗੱਲ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਹ ਵੀ ਚਰਚਾ ਛਿੜੀ ਸੀ ਕਿ ਅਕਾਲੀ ਦਲ ਵਾਲਿਆਂ ਨੇ ਭਾਜਪਾ ਦੇ ਚੋਣ ਇਲਾਕਿਆਂ ਵਿੱਚ ਆਪਣੇ ਓਵਜ਼ਰਵਰ ਲਾਏ ਹਨ। ਇਸ ਤੋਂ ਕਿਤੇ ਨਾ ਕਿਤੇ ਇਹ ਸਾਫ਼ ਹੁੰਦਾ ਜਾ ਰਿਹਾ ਹੈ ਕਿ 2022 ਵਿੱਚ ਹੋਣ ਵਾਲੀਆਂ ਵੋਟਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਸਾਥ ਨਜ਼ਰ ਨਹੀਂ ਆਵੇਗਾ।