ETV Bharat / state

ਰੂਪਨਗਰ ਦੇ ਤੈਰਾਕਾਂ ਨੇ ਪੰਜਾਬ ਪੱਧਰ 'ਤੇ ਮਾਰੀਆਂ ਮੱਲਾ

ਤੈਰਾਕਾਂ ਨੇ ਮੁਕਾਬਲੇ ਵਿੱਚ ਚਾਂਦੀ ਤੇ ਕਾਂਸੇ ਦੇ ਪਦਕ ਜਿੱਤੇ। ਤੈਰਾਕਾਂ ਦੇ ਆਗਮਨ 'ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੇ ਨਹਿਰੂ ਸਟੇਡੀਅਮ ਦੇ ਤੈਰਾਕੀ ਪੂਲ ਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ।

ਫ਼ੋਟੋ
author img

By

Published : Aug 12, 2019, 11:40 PM IST

ਰੂਪਨਗਰ: ਪੰਜਾਬ ਵਿੱਚ ਖੇਡਾਂ ਨੂੰ ਵੱਧਵਾ ਦੇਣ ਲਈ ਸੂਬਾ ਸਰਕਾਰ ਕਈ ਮੁਕਾਬਲੇ ਕਰਾਉਂਦੀ ਰਹਿੰਦੀ ਹੈ। ਇਸੇ ਤਹਿਤ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੇ ਸੰਗਰੂਰ ਵਿਖੇ ਸੀਨੀਅਰ ਪੰਜਾਬ ਰਾਜ ਤੈਰਾਕੀ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ਰੂਪਨਗਰ ਦੇ ਤੈਰਾਕਾਂ ਨੇ ਮੱਲਾ ਮਾਰਕੇ ਜ਼ਿਲ੍ਹੇ ਦਾ ਨਾਅ ਰੋਸ਼ਨ ਕੀਤਾ ਹੈ।

ਇਨ੍ਹਾਂ ਤੈਰਾਕਾਂ ਨੇ ਜਿਤੇ ਤਗਮੇ

  • ਤੈਰਾਕ ਅਭਿਸ਼ੇਕ ਕੁਮਾਰ ਰਾਣਾ ਨੇ 200 ਮੀਟਰ ਤੇ 100 ਮੀਟਰ ਬੈਕ ਸਟਰੋਕ ਵਿੱਚ ਦੋ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ
  • ਤੈਰਾਕ ਉਪਦੇਸ਼ ਸਿੰਘ ਨੇ 100 ਮੀਟਰ ਬਟਰਫਲਾਈ ਸਟਰੋਕ 'ਚ ਕਾਂਸੇ ਦਾ ਤਗਮਾ
  • ਤੈਰਾਕ ਦਿਸ਼ਾ ਠਾਕੁਰ ਨੇ 50 ਮੀਟਰ ਬਰੈਸ਼ਟ ਸਟਰੋਕ ਵਿਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ।

ਤੈਰਾਕਾਂ ਦੇ ਆਗਮਨ 'ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਰੂਪਨਗਰ ਵੱਲੋਂ ਨਹਿਰੂ ਸਟੇਡੀਅਮ ਦੇ ਤੈਰਾਕੀ ਪੂਲ ਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਚੇਅਰਮੈਨ ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਰ.ਐੱਸ. ਪਰਮਾਰ ਸ਼ਾਮਲ ਹੋਏ। ਉਨ੍ਹਾਂ ਨੇ ਤੈਰਾਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਾਂ ਇਸ ਸਾਲ ਦੀ ਸ਼ੁਰੂਆਤ ਹੈ ਤੁਸੀਂ ਚਾਂਦੀ ਅਤੇ ਕਾਸ਼ੇ ਨੂੰ ਸੌਨ ਵਿੱਚ ਬਦਲਨਾ ਹੈ ਅਤੇ ਕੌਂਮੀ ਤੇ ਕੌਂਮਾਨਤਰੀ ਪੱਧਰ 'ਤੇ ਜਿਲ੍ਹੇ ਦਾ ਨਾਂਅ ਰੋਸ਼ਨ ਕਰਨਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸਾਰੇ ਤੈਰਾਕਾਂ ਨੂੰ ਵੀ ਵੱਧ ਚੜਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਹੁਣ ਜਾਗ ਲਗਾ ਦਿੱਤਾ ਹੈ ਅਤੇ ਆਉਣ ਵਾਲੇ ਭਵਿਖ ਵਿਚ ਰੂਪਨਗਰ ਦੇ ਤੈਰਾਕ ਹੋਰ ਵੀ ਵੱਧ ਚੜਕੇ ਮੈਡਲ ਜਿੱਤ ਕੇ ਜ਼ਿਲ੍ਹੇ ਦੀ ਝੋਲੀ ਵਿਚ ਪਾਉਣਗੇ।

Intro:ਰੂਪਨਗਰ ਦੇ ਤੈਰਾਕਾਂ ਨੇ ਪੰਜਾਬ ਪੱਧਰ ਤੇ ਮਾਰੀਆ ਮੱਲਾ
ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੇ ਕੀਤਾ ਸਨਮਾਨ
ਰੂਪਨਗਰ ਦੇ ਤੈਰਾਕਾਂ ਨੇ ਸੀਨੀਅਰ ਪੰਜਾਬ ਰਾਜ ਤੈਰਾਕੀ ਮੁਕਾਬਲੇ
ਵਿਚ ਮੱਲਾ ਮਾਰਕੇ ਜ਼ਿਲ੍ਹੇ ਦਾ ਨਾਅ ਰੋਸ਼ਨ ਕੀਤਾ ਹੈ।
ਸੰਗਰੂਰ ਵਿਖੇ ਸੀਨੀਅਰ ਪੰਜਾਬ ਰਾਜ ਤੈਰਾਕੀ ਮੁਕਾਬਲੇ ਵਿਚ ਰੂਪਨਗਰ ਦੇ ਤੈਰਾਕ ਅਭਿਸ਼ੇਕ
ਕੁਮਾਰ ਰਾਣਾ ਨੇ 200 ਮੀਟਰ ਤੇ 100 ਮੀਟਰ ਬੈਕ ਸਟਰੋਕ ਵਿਚ ਦੋ ਚਾਂਦੀ ਦੇ ਤਗਮੇ
ਪ੍ਰਾਪਤ ਕੀਤੇ, ਤੈਰਾਕ ਉਪਦੇਸ਼ ਸਿੰਘ ਨੇ 100 ਮੀਟਰ ਬਟਰਫਲਾਈ ਸਟਰੋਕ 'ਚ ਕਾਂਸੇ ਦਾ
ਤਗਮਾ ਅਤੇ ਦਿਸ਼ਾ ਠਾਕੁਰ ਨੇ 50 ਮੀਟਰ ਬਰੈਸ਼ਟ ਸਟਰੋਕ ਵਿਚ ਕਾਂਸੇ ਦਾ ਤਗਮਾ ਪ੍ਰਾਪਤ ਕਰ
ਜ਼ਿਲ੍ਹੇ ਦਾ ਨਾਂਅ ਰੋਸ਼ਣ ਕੀਤਾ ਹੈ। Body:ਉਨ੍ਹਾਂ ਦੇ ਆਗਮਨ ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ
ਰੂਪਨਗਰ ਵਲੋਂ ਨਹਿਰੂ ਸਟੇਡੀਅਮ ਦੇ ਤੈਰਾਕੀ ਪੂਲ ਤੇ ਇਕ ਵਿਸ਼ੇਸ਼ ਸਨਮਾਨ ਸਮਾਰੋਹ
ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਚੇਅਰਮੈਨ ਅਤੇ
ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਰ. ਐਸ. ਪਰਮਾਰ ਨੇ ਉਨ੍ਹਾਂ ਨੂੰ ਵਧਾਈ
ਦਿੰਦੇ ਹੋਏ ਕਿਹਾ ਕਿ ਇਹ ਤਾ ਇਸ ਸਾਲ ਦੀ ਸ਼ੁਰੂਆਤ ਹੈ ਤੁਸੀਂ ਚਾਦੀ ਅਤੇ ਕਾਸ਼ੇ ਨੂੰ
ਸੌਨ ਵਿਚ ਬਦਲਨਾ ਹੈ ਅਤੇ ਕੌਮੀ ਤੇ ਕੌਮਾਨਤਰੀ ਪੱਧਰ ਤੇ ਰੂਪਨਗਰ ਦਾ ਨਾਂ ਰੋਸ਼ਨ ਕਰਨਾ
ਹੈ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਵੱਲੋ ਹਰ ਜੇਤੂ ਖਿਡਾਰੀ ਦਾ ਬਣਦਾ ਸਨਮਾਨ ਕੀਤਾ
ਜਾਵੇਗਾ ।ਉਨ੍ਹਾਂ ਕਿਹਾ ਕਿ ਰੂਪਨਗਰ ਦੇ ਸਾਰੇ ਤੈਰਾਕਾਂ ਨੂੰ ਵੀ ਵੱਧ ਚੜਕੇ ਮਿਹਨਤ
ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ਤੇ ਪੰਜਾਬ ਤੈਰਾਕੀ
ਐਸੋਸੀਏਸ਼ਨਦੇ ਖਜਾਨਚੀ ਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਜੀਤ ਸਿੰਘ
ਸੰਧੂ, ਤੈਰਾਕੀ ਕੌਚ ਸ਼ੈਰਨਪ੍ਰੀਤ ਸਿੰਘ ਤੇ ਮਾਪਿਆ ਦਾ ਧੰਨਵਾਦ ਕੀਤਾ।ਉਪਰੰਤ ਸ਼੍ਰੀ
ਸ਼ੰਧੂ ਨੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾਕਿ ਰੂਪਨਗਰ ਦੇ ਤੈਰਾਕਾ ਨੇ
ਇਸ ਪੂਲ ਤੋ ਤਿਆਰ ਕਰ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਮੱਲਾ ਮਾਰੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਹੁਣ ਜਾਗ ਲਗਾ ਦਿੱਤਾ ਹੈ ਅਤੇ ਆਉਣ ਵਾਲੇ
ਭਵਿਖ ਵਿਚ ਰੂਪਨਗਰ ਦੇ ਤੈਰਾਕ ਹੋਰ ਵੀ ਵੱਧ ਚੜਕੇ ਮੈਡਲ ਜਿੱਤ ਕੇ ਜ਼ਿਲ੍ਹੇ ਦੀ ਝੌਲੀ
ਵਿਚ ਪਾਉਣਗੇ। ਇਸ ਮੌਕੇ ਐਡਵੋਕੇਟ ਦਲਜੀਤ ਸਿੰਘ ਦਿਉਲ, ਰੋਟਰੀ ਕਲੱਬ ਦੇ ਪ੍ਰਧਾਨ
ਵਿਵੇਕ ਚਾਣਨਾ, ਕੋਚ ਸਰਨ ਪ੍ਰੀਤ ਸਿੰਘ, ਗੁਰਬਚਨ ਸਿੰਘ ਕਪੂਰ,
ਪਰਮਜੀਤ ਸਿੰਘ, ਸਵਰੂਪ ਸਿੰਘ ਰਾਣਾ, ਇਨਸਪੈਕਟਰ ਰਾਜ ਕੁਮਾਰ ਰਾਣਾ, ਦਿਲਰਾਜ ਕੌਰ,ਆਦਿ ਨੇ ਜੇਤੂ ਖਿਡਾਰੀਆਂ ਦਾ ਮੂਹ ਮਿਠਾ ਕਰ ਆਸ਼ੀਰਵਾਦ ਦਿੱਤਾ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.