ਰੂਪਨਗਰ: ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਰੂਪਨਗਰ ਬਲਾਕ (Rupnagar Mining Department) ਇੱਕ ਦੇ ਵਿੱਚ ਪੈਂਦੀ ਮਾਈਨਿੰਗ ਖੱਡ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ, ਜ਼ਿਕਰਯੋਗ ਹੈ ਕਿ ਦੂਸਰੀ ਵਾਰੀ ਰੱਦ ਕੀਤਾ ਗਿਆ ਹੈ। ਇਹ ਕਾਰਵਾਈ ਮਾਈਨਿੰਗ ਵਿਭਾਗ ਵੱਲੋਂ ਬਲਾਕ ਇੱਕ ਦੀ ਖੱਡ ਦਾ ਠੇਕਾ ਠੇਕੇਦਾਰ ਵਲੋਂ ਵਿਭਾਗ ਕੋਲ ਪੈਸੇ ਨਾ ਜਮਾਂ ਕਰਵਾਉਣ ਦੇ ਕਾਰਨ ਰੱਦ ਕੀਤੀ ਗਈ ਹੈ।
ਇਹ ਵੀ ਪੜੋ: ਹਵਾਈ ਅੱਡੇ ਉੱਤੇ ਯਾਤਰੀ ਤੋਂ ਸੋਨਾ ਬਰਾਮਦ, ਅੰਡਰਵਿਅਰ ਵਿੱਚ ਲਕੋ ਰੱਖੀਆਂ ਸਨ ਚੈਨੀਆਂ
ਮਾਨਸੂਨ ਸੀਜ਼ਨ ਦੇ ਕਾਰਨ ਮਾਈਨਿੰਗ ਸਾਈਟਾਂ ਬੰਦ ਹਨ ਅਤੇ 30 ਸਤੰਬਰ ਤੱਕ ਮਾਈਨਿੰਗ ਬੰਦ ਹੈ ਰੇਤਾ ਬਜ਼ਰੀ ਦੀ ਕਮੀ ਦੇ ਨਾਲ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਅਤੇ ਠੇਕੇਦਾਰ ਵਿਚਕਾਰ ਵਿਵਾਦ ਤੋਂ ਬਾਅਦ ਹੁਣ ਸਤੰਬਰ ਤੋਂ ਬਾਅਦ ਵੀ ਮਾਈਨਿੰਗ ਖੁੱਲ੍ਹਣ ਦੀ ਉਮੀਦ ਘੱਟ ਜਾਪਦੀ ਹੈ। ਠੇਕੇਦਾਰ ਰਾਕੇਸ਼ ਚੌਧਰੀ ਕੋਲ ਮਾਰਚ 2023 ਤੱਕ ਬਲਾਕ ਇੱਕ ਦੀ ਖੱਡ ਦਾ ਮਾਈਨਿੰਗ ਦਾ ਠੇਕਾ ਹੈ ਜਿਸ ਨੂੰ ਰੱਦ ਰਦ ਕੀਤਾ ਗਿਆ ਹੈ।
ਇਹ ਦੂਸਰੀ ਵਾਰ ਹੋਇਆ ਹੈ, ਇਸ ਤੋਂ ਪਹਿਲਾ ਇਕਰਾਰਨਾਮਾ 11 ਅਪ੍ਰੈਲ ਨੂੰ ਖ਼ਤਮ ਹੋ ਗਿਆ ਸੀ। ਇਸ ਸਮੇਂ 14.13 ਕਰੋੜ ਰੁਪਿਆ ਬਕਾਇਆ 18 ਫ਼ੀਸਦੀ ਪ੍ਰਤੀ ਸਾਲ ਵਿਆਜ ਸੀ, ਜੋ ਕਿ 12.31 ਕਰੋੜ ਰੁਪਏ ਵਿੱਚੋਂ 5 ਕਰੋੜ ਰੁਪਿਆ ਦੇ ਕੇ 6 ਮਈ ਨੂੰ ਠੇਕਾ ਬਹਾਲ ਕਰ ਦਿੱਤਾ ਗਿਆ ਸੀ।
ਵਿਭਾਗ ਕੋਲ ਠੇਕੇਦਾਰ ਦਾ 18 ਕਰੋੜ ਰੁਪਏ ਬਕਾਇਆ ਹੈ ਜਿਸ ਬਾਬਤ ਰਾਕੇਸ਼ ਚੌਧਰੀ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਠੇਕੇਦਾਰ ਦਾ ਠੇਕਾ 16 ਅਗਸਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਠੇਕੇਦਾਰ ਨੇ 15 ਜੂਨ ਅਤੇ 5 ਅਗਸਤ ਬਕਾਇਆ ਨਹੀਂ ਜਮ੍ਹਾ ਕਰਵਾਇਆ ਹੈ ਜੋ ਕਰੀਬ ਅੱਠ ਕਰੋੜ ਬਣਦਾ ਹੈ ਜਿਸ ਬਾਬਤ ਇਹ ਕਾਰਵਾਈ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਠੇਕੇਦਾਰ ਰਾਕੇਸ਼ ਚੌਧਰੀ ਦਾ ਉਨ੍ਹਾਂ ਦਾ ਕਹਿਣਾ ਹੈ ਕਿ ਠੇਕਾ ਪਹਿਲਾਂ ਹੀ ਰੱਦ ਕਰਨ ਦੀ ਕਵਾਇਤ ਮਾਣਯੋਗ ਅਦਾਲਤ ਵਿੱਚ ਚੁਣੌਤੀ ਦੇ ਚੁੱਕੇ ਹਾਂ।
ਇਹ ਵੀ ਪੜੋ: ਸ੍ਰੀ ਦਰਬਾਰ ਸਾਹਿਬ ਵਿਖੇ ਭੁੱਲ ਬਖ਼ਸ਼ਾਉਣ ਪਹੁੰਚੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ