ਰੋਪੜ: ਅੱਜ ਪੂਰੇ ਦੇਸ਼ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਈ ਜਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੇ ਨੁਮਾਇੰਦੇ ਸਨ। ਉਨ੍ਹਾਂ ਨੂੰ ਸ਼ੇਰੇ ਪੰਜਾਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹਨ। 27 ਜੂਨ, 1839 ਪਾਕਿਸਤਾਨ ਦੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਖ਼ਰੀ ਸਾਹ ਲਏ। ਈਟੀਵੀ ਭਾਰਤ ਨੇ ਉਨ੍ਹਾਂ ਦੇ ਰੋਪੜ ਨਾਲ ਜੁੜੇ ਸਬੰਧ ਬਾਰੇ ਰਮਨ ਮਿੱਤਲ ਨਾਲ ਖ਼ਾਸ ਗੱਲਬਾਤ ਕੀਤੀ।
ਰਮਨ ਮਿੱਤਲ ਨੇ ਜਾਣਕਾਰੀ ਸਾਂਝੀ ਕਰਦੀਆਂ ਦੱਸਿਆ ਕਿ ਰੋਪੜ ਦੇ ਸਤਲੁਜ ਦਰਿਆ ਦੇ ਕਿਨਾਰੇ ਮਹਾਰਾਜਾ ਰਣਜੀਤ ਸਿੰਘ ਨੇ ਅੰਗ੍ਰੇਜਾਂ ਦੇ ਮਹਾਨ ਸ਼ਾਸਕ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕੀਤੀ ਸੀ। ਸਤਲੁਜ ਦਰਿਆ ਦੇ ਕੰਡੇ ਤੇ ਸਥਿਤ ਪਿੱਪਤ ਦੇ ਦਰਖ਼ਤ ਹੇਠ ਦੋਵੇਂ ਸਾਸ਼ਕ ਇੱਕਠੇ ਹੋਏ ਸਨ। ਦੋਵਾਂ ਸਾਸ਼ਕਾਂ ਦੇ ਇਸ ਮੁਲਾਕਾਤ ਦੇ ਸਥਾਨ ਨੂੰ ਸ਼ਾਹੀ ਮੁਲਾਕਾਤ ਸਥਾਨ ਦੇ ਨਾਂਅ ਵੱਜੋਂ ਜਾਣਿਆ ਜਾਂਦਾ ਹੈ।