ETV Bharat / state

ਹੋਲਾ ਮਹੱਲਾ ਮਨਾਉਣ ਪਹੁੰਚੀ ਲੜਕੀ ਨਾਲ ਜਬਰ ਜਨਾਹ - Rape of a girl who arrived to celebrate Hola Mohalla

ਸ੍ਰੀ ਅਨੰਦਪੁਰ ਸਾਹਿਬ ਵਿਖੇ ਤੋਂ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਇੱਕ 23 ਸਾਲਾ ਔਰਤ ਨਾਲ ਜਬਰ ਜਨਾਹ (Rape of a girl who arrived to celebrate Hola Mohalla) ਕੀਤਾ ਗਿਆ ਹੈ।

ਹੋਲਾ ਮਹੱਲਾ ਮਨਾਉਣ ਪਹੁੰਚੀ ਲੜਕੀ ਨਾਲ ਜਬਰ ਜਨਾਹ

author img

By

Published : Mar 18, 2022, 3:00 PM IST

Updated : Mar 18, 2022, 6:05 PM IST

ਸ੍ਰੀ ਅਨੰਦਪੁਰ ਸਾਹਿਬ: ਜਿੱਥੇ ਇੱਕ ਪਾਸੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬੜ੍ਹੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਇਸ ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਇੱਕ 23 ਸਾਲਾ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਹੈ।

ਇੱਕ ਖ਼ਬਰ ਮੁਤਾਬਿਕ ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਪੀੜਤਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲ ਮਹੱਲਾ ਮਨਾਉਣ ਪਹੁੰਚੀ ਸੀ ਤਾਂ 5 ਨੌਜਵਾਨ ਉਸ ਨੂੰ ਗੱਲਾਂ ਵਿੱਚ ਲਾ ਕੇ ਆਪਣੇ ਨਾਲ ਲੈ ਗਏ ਤੇ ਚਲਦੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਹੈ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਮੌਕੇ ਖ਼ਾਲਸਾਈ ਰੰਗ ’ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ ਮਾਰਗ

ਜਾਣਕਾਰੀ ਮੁਤਾਬਿਕ ਵੀਰਵਾਰ ਨੂੰ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੇ ਦੌਰਾਨ ਪੁਲਿਸ ਨੇ ਇੱਕ ਨਾਕੇ 'ਤੇ ਗ੍ਰਿਫਤਾਰ ਕੀਤੇ ਗਏ 5 ਆਰੋਪੀ, ਜਿੰਨ੍ਹਾਂ ਕੋਲੋ ਪੁਲਿਸ ਕਰਮਚਾਰੀ ਦਾ ਚੋਰੀ ਹੋਇਆ ਪਰਸ ਬਰਾਮਦ ਹੋਇਆ ਉਥੇ ਹੀ ਪੁਲਿਸ ਨੂੰ ਉਨ੍ਹਾਂ ਦੀ ਗੱਡੀ ਵਿੱਚੋਂ ਇੱਕ ਲੜਕੀ ਵੀ ਮਿਲੀ। ਦੱਸ ਦੇਈਏ ਕਿ ਇਹ ਗੱਡੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਪਾਸਿਓਂ ਆ ਰਹੀ ਸੀ।

ਜਾਂਚ ਅਧਿਕਾਰੀ ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਗੱਡੀ ਵਿੱਚੋਂ ਬਰਾਮਦ ਹੋਈ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਇਸ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਆਰੋਪੀਆਂ ਨੇ ਉਸ ਨਾਲ ਰੋਪੜ ਖੇਤਰ ਵਿੱਚ ਜਬਰ ਜਨਾਹ ਕੀਤਾ। ਜਿਸ ਦੇ ਚੱਲਦੇ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਕੇ ਕੇਸ ਰੋਪੜ ਦੀ ਪੁਲਿਸ ਨੂੰ ਟ੍ਰਾਂਸਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: VIDEO: CRPF ਜਵਾਨਾਂ ਨੇ ਨੱਚ-ਗਾ ਕੇ ਮਨਾਈ ਹੋਲੀ

Last Updated : Mar 18, 2022, 6:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.