ਰੋਪੜ: ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਹੁਣ ਸ਼ਰਾਬ ਦੇ ਸ਼ੌਕੀਨਾਂ ਦੀ ਜੇਬ ਦੇ ਉੱਪਰ ਵਾਧੂ ਬੋਝ ਪਾ ਦਿੱਤਾ ਹੈ। ਸੂਬੇ ਦੇ ਵਿੱਚ ਇੱਕ ਜੂਨ ਤੋਂ ਸ਼ਰਾਬ ਮਹਿੰਗੀ ਹੋ ਗਈ ਹੈ। ਰੂਪਨਗਰ ਦੇ ਵਿੱਚ ਮੌਜੂਦ ਆਬਕਾਰੀ ਮਹਿਕਮੇ ਦੇ ਕਮਿਸ਼ਨਰ ਸੁਖਦੀਪ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਹੁਣ ਰੂਪਨਗਰ ਦੇ ਵਿੱਚ ਅੰਗਰੇਜ਼ੀ ਸ਼ਰਾਬ ਦੀ ਬੋਤਲ 10 ਰੁਪਏ ਮਹਿੰਗੀ ਹੋ ਗਈ ਹੈ।
ਦੇਸੀ ਸ਼ਰਾਬ ਦੀ ਬੋਤਲ 5 ਰੁਪਏ ਮਹਿੰਗੀ ਹੋ ਗਈ ਹੈ, ਇਸੇ ਤਰ੍ਹਾਂ ਦੇਸੀ ਸ਼ਰਾਬ ਦਾ ਅਧੀਆ 3 ਰੁਪਏ ਅਤੇ ਅੰਗਰੇਜ਼ੀ ਸ਼ਰਾਬ ਦਾ ਅਧੀਆ 6 ਰੁਪਏ ਮਹਿੰਗਾ ਹੋ ਗਿਆ ਹੈ। ਦੇਸੀ ਸ਼ਰਾਬ ਦਾ ਪਊਆ 2 ਰੁਪਏ ਮਹਿੰਗਾ ਹੋ ਗਿਆ ਹੈ ਤੇ ਅੰਗਰੇਜ਼ੀ ਸ਼ਰਾਬ ਦਾ ਪਊਆ 4 ਰੁਪਏ ਮਹਿੰਗਾ ਹੋ ਗਿਆ ਹੈ।
ਗਰਮੀਆਂ ਦੇ ਵਿੱਚ ਵਿਕਣ ਵਾਲੀ ਬੀਅਰ 5 ਰੁਪਏ ਮਹਿੰਗੀ ਹੋ ਗਈ ਹੈ, ਇਸ ਦੇ ਨਾਲ-ਨਾਲ ਹੁਣ ਵਿਦੇਸ਼ੀ ਸ਼ਰਾਬ ਮਹਿੰਗੀ ਹੋ ਗਈ ਹੈ। ਵਿਦੇਸ਼ੀ ਸ਼ਰਾਬ 50 ਰੁਪਏ ਮਹਿੰਗੀ ਹੋ ਗਈ ਹੈ। ਵਿਦੇਸ਼ੀ ਬੀਅਰ 7 ਰੁਪਏ ਮਹਿੰਗੀ ਹੋ ਗਈ ਹੈ ਅਤੇ ਵਾਈਨ 10 ਰੁਪਏ ਮਹਿੰਗੀ ਹੋ ਗਈ ਹੈ। ਰੂਪਨਗਰ ਜ਼ਿਲ੍ਹੇ ਦੇ ਵਿੱਚ ਹੁਣ ਸ਼ਰਾਬ ਦੇ ਠੇਕਿਆਂ ਤੋਂ ਸਰਕਾਰ ਨੂੰ ਕੋਰੋਨਾ ਸੈੱਸ ਨਾਲ ਲਗਭਗ 5 ਕਰੋੜ ਮਾਲੀਆ ਇਕੱਠਾ ਹੋਣ ਦੀ ਉਮੀਦ ਹੈ।
ਇਹ ਵੀ ਪੜੋ: ਜੰਮੂ-ਕਸ਼ਮੀਰ: ਪੁਲਵਾਮਾ 'ਚ ਸੁਰੱਖਿਆ ਬਲਾਂ ਨੇ 3 ਦਹਿਸ਼ਤਗਰਦ ਕੀਤੇ ਢੇਰ
ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਸ਼ਰਾਬ ਉੱਪਰ ਕੋਰੋਨਾ ਸੈੱਸ ਲਗਾਇਆ ਗਿਆ ਹੈ ਪਰ ਇੱਥੇ ਇੱਕ ਗੱਲ ਹੋਰ ਵਿਚਾਰਣਯੋਗ ਹੈ ਕਿ ਅਗਰ ਹੁਣ ਮਹਾਂਮਾਰੀ ਫੈਲੀ ਹੈ ਅਤੇ ਸ਼ਰਾਬ ਦੇ ਉੱਪਰ ਕੋਰੋਨਾ ਸੈੱਸ ਲੱਗ ਗਿਆ ਹੈ ਅਗਰ ਭਵਿੱਖ ਦੇ ਵਿੱਚ ਕੋਈ ਹੋਰ ਬਿਮਾਰੀ ਫੈਲਦੀ ਹੈ ਤਾਂ ਸੂਬਾ ਸਰਕਾਰ ਉਹਦਾ ਟੈਕਸ ਵੀ ਜਨਤਾ ਦੀ ਜੇਬ 'ਤੇ ਪਾਵੇਗੀ।