ਰੋਪੜ: ਸੂਬੇ ਵਿੱਚ ਦਿੱਲੀ ਦੀ ਦਰਜ ਉੱਤੇ ਸਿਹਤ ਮਾਡਲ ਲਾਗੂ ਕਰਨ ਦੀ ਕਵਾਇਦ ਵਿੱਚ ਜੁਟੀ ਪੰਜਾਬ ਸਰਕਾਰ ਨੇ ਅੱਜ 500 ਮੁਹੱਲਾ ਕਲੀਨਿਕ ਹੋਰ ਲੋਕ ਅਰਪਣ ਕੀਤੇ ਹਨ। ਇਸ ਲੜੀ ਦੇ ਤਹਿਤ ਰੋਪੜ ਜ਼ਿਲ੍ਹੇ ਵਿੱਚ ਵੀ ਚਾਰ ਨਵੇਂ ਮੁੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਦਿਨੇਸ਼ ਚੱਢਾ ਨੇ ਜਿੱਥੇ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਸਿਹਤ ਕ੍ਰਾਂਤੀ ਦੱਸਿਆ ਉੱਥੇ ਹੀ ਉਨ੍ਹਾਂ ਵਿਰੋਧੀਆਂ ਨੂੰ ਵੀ ਲਮੇਂ ਹੱਥ ਲਿਆ।
ਸਿਹਤ ਸਹੂਲਤਾਂ 'ਚ ਨਵੀਂ ਕ੍ਰਾਂਤੀ: ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਕਿਹਾ ਸੀ ਉਹ ਲਗਾਤਾਰ ਕਰਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਹਤ ਸਹੂਲਤਾਂ ਨੂੰ ਸ਼ਾਨਦਾਰ ਬਣਾਉਣ ਲਈ ਵੱਡੇ ਪੱਧਰ ਉੱਤੇ ਮੁਹਿੰਮ ਉਲੀਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਛੋਟੇ ਵੱਡੇ ਪਿੰਡ ਵਿੱਚ ਮੁਹੱਲਾ ਕਲੀਨਿਕ ਪਹੁੰਚਾਏ ਜਾਣਗੇ।
ਪਿੱਛੜੇ ਇਲਾਕੇ ਨੂੰ ਸਹੂਲਤ: ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਮੁਹੱਲਾ ਕਲੀਨਿਕ ਰੂਪਨਗਰ ਅਧੀਨ ਆਉਂਦੇ ਘਾੜ ਇਲਾਕੇ ਵਿੱਚ ਖੋਲ੍ਹਿਆ ਗਿਆ ਹੈ ਅਤੇ ਜਿਸ ਨਾਲ ਪੂਰੇ ਇਲਾਕੇ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਘਾੜ ਇਲਾਕੇ ਨੂੰ ਪਿਛੜਿਆ ਇਲਾਕਾ ਸਮਝਿਆ ਜਾਂਦਾ ਹੈ ਅਤੇ ਜਿੱਥੇ ਬਹੁਤੀਆਂ ਸਹੂਲਤਾਂ ਲੋਕਾਂ ਨੂੰ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਪਹਿਲਾਂ ਜੇਕਰ ਕੋਈ ਗੰਭੀਰ ਤੌਰ ਉੱਤੇ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਰੋਪੜ ਹੀ ਜਾਣਾ ਪੈਂਦਾ ਹੈ ਫਿਰ ਭਾਵੇਂ ਉਹ ਗੰਭੀਰ ਬਿਮਾਰੀ ਹੋਵੇ ਜਾਂ ਆਮ। ਉਨ੍ਹਾਂ ਕਿਹਾ ਹੁਣ ਇਲਾਕੇ ਦੇ ਲੋਕਾਂ ਵਧੀਆਂ ਇਲਾਜ ਇਲਾਕੇ ਵਿੱਚ ਹੀ ਮਿਲੇਗਾ।
ਇਹ ਵੀ ਪੜ੍ਹੋ: Farmers left stray animals in front of the DC office: ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਛੱਡੇ ਅਵਾਰਾ ਪਸ਼ੂ, ਦਿੱਤੀ ਵੱਡੀ ਚਿਤਾਵਨੀ
ਵਿਰੋਧੀਆਂ ਉੱਤੇ ਵਾਰ: ਦਿਨੇਸ਼ ਚੱਢਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਤੋਂ ਆਮ ਆਦਮੀ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਸਵੀਕਾਰੇ ਨਹੀਂ ਜਾ ਰਹੇ ਜਿਸ ਲਈ ਕੋਝੀਆਂ ਚਾਲਾਂ ਚੱਲ ਕੇ ਨਵੇਂ ਨਵੇਂ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਦੇਖ ਕੇ ਬਿਮਾਰ ਨਾ ਪੈਣ ਸਗੋਂ ਲੋਕਾਂ ਨੂੰ ਪਹਿਲੀ ਵਾਰ ਮਿਲ ਰਹੀਆਂ ਵਧੀਆ ਸਹੂਲਤਾਂ ਦਾ ਲਾਹਾ ਲੈਣ ਦੇਣ। ਨਾਲ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਆਮ ਆਦਮੀ ਪਾਰਟੀ ਉੱਤੇ ਸਵਾਲ ਚੁੱਕ ਰਹੇ ਹਨ ਉਨ੍ਹਾਂ ਖੁੱਦ ਸਿਰਫ ਸੱਤਾ ਦਾ ਆਨੰਦ ਮਾਣਿਆ ਹੈ ਅਤੇ ਪਾਰਟੀ ਲਈ ਕਦੇ ਵੀ ਕੁੱਝ ਨਹੀਂ ਕੀਤਾ।