ਰੂਪਨਗਰ : ਪੰਜਾਬ ਸਰਕਾਰ ਵੱਲੋਂ ਰੋਪੜ ਵਿੱਚ ਮਜੂਦ ਪੋਲੀਟੈਕਨੀਕਲ ਕਾਲਜ ਨੂੰ ਬਜਟ ਵਿਚ ਕੌ ਐਡ ਕੀਤਾ ਗਿਆ ਹੈ। ਰੋਪੜ ਦੇ ਪਾਲਿਟੇਕਨਿਕ ਕਾਲਜ ਜੋ ਕਿ ਲੜਕੀਆਂ ਦਾ ਕਾਲਜ ਹੈ ਅਤੇ ਇਹ ਸਾਲ 2009 ਤੋਂ ਬੰਦ ਪਿਆ ਸੀ। ਜਿਸਨੂੰ ਸਰਕਾਰ ਆਉਂਦੇ ਸਾਰ ਹੀ ਮੌਜੂਦਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਪਿੱਛਲੇ ਸਾਲ ਚਲਦਾ ਕੀਤਾ ਹੈ। ਅੱਜ ਪੰਜਾਬ ਸਰਕਾਰ ਵਲੋਂ ਇਸ ਦਾ ਦਰਜਾ ਵਧਾਕੇ ਇੰਸ ਨੂੰ ਕੋ-ਐਡ ਕਰਨ ਦਾ ਪ੍ਰਸਤਾਵ ਬਜਟ ਵਿੱਚ ਅੱਜ ਦੇ ਬਜਟ 'ਚ ਰੱਖਿਆ ਗਿਆ ਹੈ,ਤਾਂ ਜੋਂ ਇਸ ਕਾਲਿਜ 'ਚ ਲੜਕੇ ਅਤੇ ਲੜਕੀਆਂ ਡਿਪਲੋਮਾ ਕਰ ਸਕਣ।
ਤਕਨੀਕੀ ਸਿੱਖਿਆ: ਜ਼ਿਕਰਯੋਗ ਹੈ ਕਿ ਪਹਿਲਾਂ ਇਸ ਵਿੱਚ ਕੇਵਲ ਲੜਕੀਆਂ ਦੀ ਪੜ੍ਹਾਈ ਕੀਤੀ ਜਾਂਦੀ ਸੀ ਇਹ ਤਕਨੀਕੀ ਸਿੱਖਿਆ ਦਾ ਡਿਪਲੋਮਾ ਕਾਲਜ ਸੀ ਜਿਸ ਵਿੱਚ 2 ਸਬਜੈਕਟ ਪੜ੍ਹਾਏ ਜਾਂਦੇ ਸਨ ਜਿਨ੍ਹਾਂ ਵਿੱਚ ਇੱਕ ਕੰਪਿਊਟਰ ਸਾਇੰਸ ਅਤੇ ਦੂਸਰਾ ਇਲੈਕਟ੍ਰੋਨਿਕਸ ਹਨ ਕੋ ਐਡ ਹੋਣ ਤੋਂ ਪਹਿਲਾਂ ਇਸ ਵਿਚ ਕਰੀਬ 60 ਵਿਦਿਆਰਥਣਾਂ ਪੜ ਰਹੀਆਂ ਸਨ ਅਤੇ ਹੁਣ ਕੌ ਐਡ ਹੋਣ ਤੋਂ ਬਾਅਦ ਕਰੀਬ 300 ਸੌ ਵਿਦਿਆਰਥੀਆਂ ਦੇ ਗਿਣਤੀ ਪਹੁੰਚਣ ਤੱਕ ਦੀ ਉਮੀਦ ਕੀਤੀ ਜਾ ਰਹੀ ਹੈ। ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਜਿੱਥੇ ਗੈਰ ਸਰਕਾਰੀ ਕਾਲਜਾਂ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਲੱਖਾਂ ਰੁਪਏ ਦੇਣੇ ਪੈਂਦੇ ਹਨ। ਉਥੇ ਹੀ ਸਰਕਾਰੀ ਕਾਲਜ ਵਿੱਚ ਇਹ ਤਕਨੀਕੀ ਸਿੱਖਿਆ ਕੁਝ ਰੁਪਿਆਂ ਦੇ ਵਿੱਚ ਹਾਸਲ ਕੀਤੀ ਜਾ ਸਕਦੀ ਹੈ ਕਰਨਾ ਹੀ ਨਹੀ ਐਸੀ ਐਸਟੀ ਵਰਗ ਦੇ ਲਈ ਇਹ ਸਾਰੀ ਸਿੱਖਿਆ ਮੁਫਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਕੁੱਲ 22 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਲੈਕੇ ਕਾਲਜ ਪ੍ਰਿੰਸੀਪਲ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਨਾਲ ਹੀ ਸੂਬਾ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ਕਿ ਨੌਜਵਾਨਾਂ ਦੇ ਸੁਖਾਲੇ ਭਵਿੱਖ ਲਈ ਅਜਿਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ : Punjab Budget Live Update: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ, ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੇ ਕਿਹਾ- ਸਰਕਾਰ ਨੇ ਲੋਕਾਂ ਨੂੰ ਲਾਇਆ ਚੂਨਾ
11 ਨਵੇਂ ਕਾਲਜ ਖੋਲ੍ਹਣ ਦੀ ਤਜਵੀਜ : ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਦਾ ਇਹ ਦੂਜਾ ਬਜਟ ਹੈ। ਇਸ ਬਜਟ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਅਹਿਮੀਅਤ ਦਿੱਤੀ ਜਾਵੇਗੀ। ਬਜਟ ਵਿੱਚ ਸਿੱਖਿਆ ਲਈ 12 ਤੋਂ 15% ਦਾ ਵਾਧਾ ਕੀਤਾ ਜਾ ਰਿਹਾ ਹੈ ਤੇ ਸਿਹਤ ਲਈ ਫੰਡ ਵੀ 10% ਤੋਂ ਵੱਧ ਵਧਣਾ ਤੈਅ ਹੈ। ਇਸ ਦੇ ਨਾਲ ਹੀ 11 ਨਵੇਂ ਕਾਲਜ ਖੋਲ੍ਹਣ ਦੀ ਤਜਵੀਜ ਵੀ ਦਿੱਤੀ ਗਈ ਹੈ। 2022-23 ਵਿੱਚ 36 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮੌਜੂਦਾ ਰਾਜ ਦੇ ਕਾਲਜਾਂ ਵਿੱਚ ਲਾਇਬ੍ਰੇਰੀਆਂ ਦੇ ਵਿਕਾਸ ਅਤੇ ਉਸਾਰੀ ਲਈ 68 ਕਰੋੜ ਰੁਪਏ ਦੇ ਬਜਟੀ ਖਰਚੇ ਦੀ ਤਜਵੀਜ਼ ਹੈ।