ETV Bharat / state

ਪੰਜਾਬ ਤੇ ਹਿਮਾਚਲ ਦੇ ਮਾਲ ਮਹਿਕਮੇ ਨੇ ਪਿੰਡ ਚੀਕਣਾ ਤੇ ਬੈਹਲ ਵਿਚਾਲੇ ਬਣ ਰਹੇ ਪੁਲ ਨੇੜੇ ਕੀਤੀ ਨਿਸ਼ਾਨਦੇਹੀ

author img

By

Published : Jun 30, 2020, 1:28 PM IST

ਪੰਜਾਬ ਤੇ ਹਿਮਾਚਲ ਦੇ ਮਾਲ ਮਹਿਕਮੇ ਨੇ ਪਿੰਡ ਚੀਕਣਾ ਤੇ ਬੈਹਲ ਵਿਚਾਲੇ ਬਣ ਰਹੇ ਪੁਲ ਨੇੜੇ ਨਿਸ਼ਾਨਦੇਹੀ ਕੀਤੀ। ਦਰਅਸਲ ਚੰਗਰ ਇਲਾਕੇ ਦੇ ਪਿੰਡ ਚੀਕਣਾ ਵਾਸੀ ਗੁਰਨਾਮ ਸਿੰਘ ਨੇ ਪਿੰਡ ਚੀਕਣਾ ਅਤੇ ਹਿਮਾਚਲ ਦੇ ਪਿੰਡ ਬੈਹਲ ਵਿਚਾਲੇ ਖੱਡ ਉੱਤੇ ਬਣਾਏ ਜਾ ਰਹੇ ਪੁਲ ਨੂੰ ਆਪਣੀ ਜ਼ਮੀਨ ਵਿਚ ਬਣਾਏ ਜਾਣ ਦਾ ਦੋਸ਼ ਲਗਾਇਆ ਸੀ।

ਫ਼ੋਟੋ।
ਫ਼ੋਟੋ।

ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਤੇ ਹਿਮਾਚਲ ਦੇ ਮਾਲ ਮਹਿਕਮੇ ਨੇ ਪਿੰਡ ਚੀਕਣਾ ਤੇ ਬੈਹਲ ਵਿਚਾਲੇ ਬਣ ਰਹੇ ਪੁਲ ਨੇੜੇ ਨਿਸ਼ਾਨਦੇਹੀ ਕੀਤੀ। ਦਰਅਸਲ ਚੰਗਰ ਇਲਾਕੇ ਦੇ ਪਿੰਡ ਚੀਕਣਾ ਵਾਸੀ ਗੁਰਨਾਮ ਸਿੰਘ ਨੇ ਪਿੰਡ ਚੀਕਣਾ ਅਤੇ ਹਿਮਾਚਲ ਦੇ ਪਿੰਡ ਬੈਹਲ ਵਿਚਾਲੇ ਖੱਡ ਉੱਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਜਾ ਰਹੇ ਪੁਲ ਨੂੰ ਆਪਣੀ ਜ਼ਮੀਨ ਵਿਚ ਬਣਾਏ ਜਾਣ ਦਾ ਦੋਸ਼ ਲਗਾਇਆ ਸੀ ਜਿਸ ਅਧਾਰ 'ਤੇ ਅੱਜ ਨਿਸ਼ਾਨਦੇਹੀ ਕੀਤੀ ਗਈ।

ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਮ ਕਿਸ਼ਨ, ਹਿਮਾਚਲ ਸਥਿਤ ਸਵਾਰਘਾਟ ਦੇ ਤਹਿਸੀਲਦਾਰ ਹੁਸਨ ਚੰਦ ਚੌਧਰੀ, ਸ੍ਰੀ ਅਨੰਦਪੁਰ ਸਾਹਿਬ ਦੇ ਕਾਨੂੰਗੋ ਰਾਮ ਸਿੰਘ, ਹਿਮਾਚਲ ਦੇ ਕਾਨੂੰਗੋ ਰਾਜ ਕੁਮਾਰ ਸ਼ਰਮਾ, ਪਟਵਾਰੀ ਗੁਰਪ੍ਰੀਤ ਸਿੰਘ, ਚੀਕਣਾ ਦੇ ਸਰਪੰਚ ਗਿਆਨ ਚੰਦ, ਦਰਖਾਸਤ ਕਰਤਾ ਗੁਰਨਾਮ ਸਿੰਘ ਅਤੇ ਦੋਵੇਂ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।

ਵੇਖੋ ਵੀਡੀਓ

ਨਿਸ਼ਾਨਦੇਹੀ ਦੌਰਾਨ ਪੰਜਾਬ ਅਤੇ ਹਿਮਾਚਲ ਦੇ ਉਕਤ ਸਰਹੱਦੀ ਪਿੰਡਾਂ ਦੇ ਬੰਨਿਆਂ ਤੋਂ ਕਈ ਵਾਰ ਜਰੀਬ ਪਾਈ ਗਈ। ਤਿੰਨ ਚਾਰ ਘੰਟੇ ਦੀ ਮਿਹਨਤ ਤੋਂ ਬਾਅਦ ਦੋਵੇਂ ਰਾਜਾਂ ਦੀ ਬਾਊਂਡਰੀ ਤੈਅ ਹੋਈ ਅਤੇ ਦਰਖਾਸਤ ਕਰਤਾ ਗੁਰਨਾਮ ਸਿੰਘ ਦੀ ਜ਼ਮੀਨ ਜੋ ਬਣ ਰਹੇ ਪੁਲ ਦੇ ਨਾਲ ਲੱਗਦੀ ਸੀ, ਦਾ ਰਕਬਾ ਪੂਰਾ ਕਰਦੇ ਹੋਏ ਉਸ ਦੇ ਵੀ ਨਿਸ਼ਾਨ ਲਗਾ ਦਿੱਤੇ ਗਏ।

ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਮ ਕਿਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਸੂਬਿਆਂ ਦੇ ਮਾਲ ਮਹਿਕਮੇ ਵੱਲੋਂ ਤਿੰਨ ਚਾਰ ਘੰਟੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਦੋਵੇਂ ਸੂਬਿਆਂ ਦੀ ਬਾਊਂਡਰੀ ਤੈਅ ਕਰਦੇ ਹੋਏ ਗੁਰਨਾਮ ਸਿੰਘ ਦੀ ਜ਼ਮੀਨ ਪੁਰੀ ਕਰ ਦਿੱਤੀ ਗਈ ਹੈ। ਪੁਲ ਵਿਚ ਗੁਰਨਾਮ ਸਿੰਘ ਦੀ ਜ਼ਮੀਨ ਨਹੀਂ ਆਈ, ਉਸ ਦੀ ਜ਼ਮੀਨ ਆਲੇ ਦੁਆਲੇ ਪੰਚਾਇਤੀ ਰਕਬੇ ਵੱਲ ਹੀ ਵਧੀ ਹੈ।

ਹਿਮਾਚਲ ਪ੍ਰਦੇਸ਼ ਵੱਲੋਂ ਆਏ ਸਵਾਰਘਾਟ ਦੇ ਤਹਿਸੀਲਦਾਰ ਹੁਸਨ ਚੰਦ ਚੌਧਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਂਝੇ ਤੌਰ ਉੱਤੇ ਨਿਸ਼ਾਨਦੇਹੀ ਕਰਦੇ ਹੋਏ ਦੋਵਾਂ ਸੂਬਿਆਂ ਦੀ ਜ਼ਮੀਨ ਦੀ ਪੈਮਾਇਸ਼ ਕੀਤੀ ਗਈ। ਦੋਵੇਂ ਸੂਬਿਆਂ ਦੀ ਬਾਊਂਡਰੀ ਚੈੱਕ ਕਰਕੇ ਦਰਖਾਸਤ ਕਰਤਾ ਗੁਰਨਾਮ ਸਿੰਘ ਦੀ ਜ਼ਮੀਨ ਪੂਰੀ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.