ਰੋਪੜ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ਰੂਪਨਗਰ ਦੇ ਮੁੱਖ ਡਾਕ ਘਰ ਵਿੱਚ ਆਏ ਹਨ। ਇਨ੍ਹਾਂ ਵਿੱਚ 50 ਗ੍ਰਾਮ ਚਾਂਦੀ ਦਾ ਸਿੱਕਾ ਹੈ ਜਿਸ ਦੀ ਕੀਮਤ 3300 ਰੁਪਏ ਹੈ ਅਤੇ 10 ਗ੍ਰਾਮ ਦਾ ਸੋਨੇ ਦਾ ਸਿੱਕਾ ਹੈ ਜਿਸ ਦੀ ਕੀਮਤ 45000 ਹੈ। 5 ਗ੍ਰਾਮ ਸੋਨੇ ਦਾ ਸਿੱਕਾ 22, 500 ਰੁਪਏ ਦਾ ਹੈ, ਪਰ ਇਹ 24 ਕੈਰੇਟ ਗੋਲਡ ਦੇ ਹਨ।
ਰੂਪਨਗਰ ਵਿੱਚ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦੇ ਪੋਸਟ ਆਫਿਸ ਕਰਮਚਾਰੀ ਸਤਪ੍ਰੀਤ ਸਿੰਘ ਨੇ ਇਨ੍ਹਾਂ ਸਿੱਕਿਆਂ ਬਾਰੇ ਈਟੀਵੀ ਭਾਰਤ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆਂ ਕਿ ਇਹ ਸਿੱਕੇ ਭਾਰਤ ਦੇ ਸਾਰੇ ਡਾਕ ਘਰਾਂ ਵਿੱਚ ਮੌਜੂਦ ਹਨ।
ਸਤਪ੍ਰੀਤ ਸਿੰਘ ਨੇ ਦੱਸਿਆ ਕਿ ਪੋਸਟ ਆਫਿਸ ਮਹਿਕਮੇ, ਭਾਰਤ ਵੱਲੋਂ ਇਹ ਸਿੱਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਜਸਟਿਸ ਸ਼ਰਦ ਅਰਵਿੰਦ ਬੋਬੜੇ ਹੋਣਗੇ ਭਾਰਤ ਦੇ 47ਵੇਂ ਚੀਫ਼ ਜਸਟਿਸ, 18 ਨਵੰਬਰ ਨੂੰ ਚੁੱਕਣਗੇ ਸਹੁੰ
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਇੱਕ ਬਹੁਤ ਵਧੀਆ ਉਪਰਾਲਾ ਅਤੇ ਸ਼ਲਾਘਾਯੋਗ ਕਦਮ ਹੈ।