ਸ੍ਰੀ ਅਨੰਦਪੁਰ ਸਾਹਿਬ: ਜਿੱਥੇ ਮੌਨਸੂਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਉੱਥੇ ਹੀ ਸੜਕਾਂ ਮੀਂਹ ਨਾਲ ਤਲਾਬ ਬਣ ਗਈਆਂ ਹਨ। ਸੜਕਾਂ ਦੀ ਖ਼ਸਤਾ ਹਾਲਾਤ ਹੋਣ ਕਾਰਨ ਸੜਕਾਂ ਉੱਤੇ ਮੀਂਹ ਦਾ ਪਾਣੀ ਜਮਾ ਹੋ ਗਿਆ ਹੈ ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਹੋ ਰਹੀਆਂ ਹਨ। ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਉੱਤੇ ਬਣੇ ਪੁੱਲ ਦੀ ਸੜਕ ਤਲਾਬ ਬਣ ਗਈ ਹੈ। ਇਹ ਪੁੱਲ ਦੀ ਸੜਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਤੇ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਨੂੰ ਜਾਂਦੀ ਹੈ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੜਕ ਹਰ ਮੌਨਸੂਨ ਵਿੱਚ ਤਲਾਬ ਦਾ ਰੂਪ ਧਾਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਿਛਲੇ ਕਿੰਨੇ ਸਾਲਾ ਤੋਂ ਹੋ ਰਿਹਾ ਹੈ ਪਰ ਪ੍ਰਸ਼ਾਸਨ ਇਸ ਉੱਤੇ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਦੇ ਹੋਣ ਕਾਰਨ ਇੱਥੇ ਹਰ ਸਾਲ ਲੱਖਾਂ ਸ਼ਰਧਾਲੂਆਂ ਆਉਂਦੇ ਹਨ। ਸ਼ਰਧਾਲੂਆਂ ਨੂੰ ਇਤਿਹਾਸਕ ਸਥਾਨ ਉੱਤੇ ਜਾਣ ਲਈ ਇਸ ਪੁੱਲ ਉੱਤੋਂ ਦੀ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਹੋਣ ਕਾਰਨ ਵਾਹਨਾਂ ਨੂੰ ਲੈ ਕੇ ਜਾਣ ਵੀ ਕਈ ਦਿੱਕਤ ਹੁੰਦੀ ਹੈ। ਕਈ ਵਾਹਨ ਤਾਂ ਅੱਧ ਵਿਚਕਾਰ ਹੀ ਬੰਦ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਸ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦਾ ਹੈ ਪਰ ਪ੍ਰਸ਼ਾਸਨ ਨੇ ਆਪਣੀਆਂ ਅੱਖਾਂ ਨੂੰ ਬੰਦ ਕੀਤਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਰਸਤੇ ਉੱਤੇ ਕਈ ਸ਼ਰਧਾਲੂ ਵੀ ਲੰਘਦੇ ਹਨ। ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਹਗੀਰਾਂ ਨੇ ਕਿਹਾ ਕਿ ਉਹ ਦੂਰ ਦੁਰਾਡੇ ਤੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਲਈ ਆਏ ਹਨ ਪਰ ਮੀਂਹ ਪੈਣ ਨਾਲ ਇਸ ਪੁੱਲ ਉੱਤੇ ਬਹੁਤ ਪਾਣੀ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੇ ਜਮਾਂ ਹੋਣ ਕਾਰਨ ਇੱਥੇ ਜਮਾ ਵੀ ਲੱਗ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵਲ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ: ਮੋਗਾ ਦੇ ਪਿੰਡ ਬੁੱਟਰ ਵਿੱਚ ਦੂਜੀ ਵਾਰ ਗੋਲੀ ਚੱਲਣ ਕਰਕੇ ਬਣਿਆ ਦਹਿਸ਼ਤ ਦਾ ਮਾਹੌਲ