ਰੂਪਨਗਰ : ਐਸ ਐਸ ਪੀ ਰੋਪੜ ਅਤੇ ਡਾ ਅਖਿਲ ਚੌਧਰੀ ਆਈ ਪੀ ਐਸ ਵੱਲੋਂ ਅੱਜ ਪੁਲਿਸ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਕੋਰੋਨਾ ਮਹਾਂਵਾਰੀ ਦੇ ਦੌਰਾਨ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਕਰਮਚਾਰੀ ਅਤੇ ਅਫਸਰ ਸਾਹਿਬਾਨ ਨੂੰ ਡੀ ਜੀ ਪੀ ਡਿਸਕ ਦੇ ਕੇ ਨਵਾਜਿਆ ਗਿਆ।
ਡਾ ਅਖਿਲ ਚੌਧਰੀ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਅੱਜ ਮਿਤੀ 11.01.2021 ਨੂੰ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜਿਨ੍ਹਾਂ ਪੁਲਿਸ ਅਫਸਰਾ/ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਉਨ੍ਹਾ ਪੁਲਿਸ ਅਫਸਰਾਂ/ਕਰਮਚਾਰੀਆਂ ਨੂੰ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਸ਼ਲਾਘਾਯੋਗ ਕੰਮ ਕਰਨ ਲਈ ਸਨਮਾਨ ਵਜੋ ਡਿਸਕ ਅਤੇ ਸਰਟੀਫਿਕੇਟ ਜਾਰੀ ਕੀਤੇ ਗਏ ਹਨ।
ਐਸ ਐਸ ਪੀ ਰੂਪਨਗਰ ਡਾ ਅਖਿਲ ਚੌਧਰੀ ਆਈ ਪੀ ਐਸ ਵੱਲੋਂ ਅੱਜ ਇਸ ਜਿਲ੍ਹੇ ਦੇ 18 ਪੁਲਿਸ ਅਫਸਰਾਂ/ਕਰਮਚਾਰੀਆਂ ਨੂੰ ਸਰਟੀਫਿਕੇਟ ਅਤੇ ਡਿਸਕ ਲਗਾਕੇ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾ ਵਿੱਚ ਸ਼੍ਰੀ ਅੰਕੁਰ ਗੁਪਤਾ ਆਈ ਪੀ ਐਸ ਕਪਤਾਨ ਪੁਲਿਸ (ਸਥਾਨਕ), ਸ਼੍ਰੀ ਰਮਿੰਦਰ ਸਿੰਘ ਕਾਹਲੋ ਡੀ ਐਸ ਪੀ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਯੂਸੀ ਚਾਵਲਾ ਡੀ ਐਸ ਪੀ ਸੀ ਏ ਡਬਲਿਯੂ, ਸ਼੍ਰੀ ਚੰਦ ਸਿੰਘ ਡੀ ਐਸ ਪੀ (ਸਥਾਨਕ), ਸ਼੍ਰੀ ਵਰਿੰਦਰਜੀਤ ਸਿੰਘ ਡੀ ਐਸ ਪੀ (ਡੀ), ਸ਼੍ਰੀ ਸਤੀਸ਼ ਕੁਮਾਰ ਡੀ ਐਸ ਪੀ ਸਪੈਸ਼ਲ ਬਰਾਂਚ, ਸ਼੍ਰੀ ਤਲਵਿੰਦਰ ਸਿੰਘ ਡੀ ਐਸ ਪੀ (ਆਰ), ਇੰਸਪੈਕਟਰ ਸੰਨੀ ਖੰਨਾ, ਇੰਸਪੈਕਟਰ ਰਾਜੀਵ ਕੁਮਾਰ, ਇੰਸਪੈਕਟਰ ਪਵਨ ਕੁਮਾਰ, ਥਾਣੇਦਾਰ ਤਿਲਕ ਰਾਜ, ਹੋਲਦਾਰ ਅਸ਼ਵਨੀ ਬੱਸੀ, ਹੋਲਦਾਰ ਸੁਖਵਿੰਦਰ ਸਿੰਘ, ਹੋਲਦਾਰ ਯੂਵਰਾਜ ਸ਼ਰਮਾ, ਹੋਲਦਾਰ ਰੋਹਿਤ ਮਿਲੂ, ਹੋਲਦਾਰ/ਪੀ.ਆਰ ਬਲਵਿੰਦਰ ਸਿੰਘ, ਸੀ-2 ਕਮਲਦੀਪ ਸਿੰਘ ਅਤੇ ਸਿਪਾਹੀ ਅਮਨਦੀਪ ਸਿੰਘ ਸ਼ਾਮਲ ਸਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਫੋਰਸ ਦਾ ਮਨੋਬਲ ਵੱਧਦਾ ਹੈ ਅਤੇ ਫੋਰਸ ਦੇ ਹੋਰ ਮੈਂਬਰਾਂ ਨੂੰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਵੱਲੋਂ ਰੂਪਨਗਰ ਜਿਲੇ ਦੇ ਵਸਨੀਕਾ ਨੂੰ ਅਪੀਲ ਕੀਤੀ ਗਈ ਕਿ ਉਹ ਕੋਵਿਡ ਮਹਾਂਮਾਰੀ ਦੋਰਾਨ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੰਦੇ ਰਹਿਣ ਤਾਂ ਜੋ ਜਿਲ੍ਹੇ ਦੇ ਲੋਕਾਂ ਲਈ ਸੁਰੱਖਿਆ ਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਕੈਪਟਨ ਹੀ ਰਹਿਣਗੇ captain, sidhu 'ਤੇ ਸਸਪੈਂਸ ਬਰਕਰਾਰ