ETV Bharat / state

ਬਿਨ੍ਹਾਂ ਮਾਸਕ ਲਾਏ ਵਾਹਨ ਚਲਾਉਣ 'ਤੇ ਕੱਟੇ ਜਾ ਰਹੇ ਨੇ ਚਲਾਨ - ਐਸਐਚਓ ਭਾਰਤ ਭੂਸ਼ਣ

ਸ੍ਰੀ ਅੰਨਦਪੁਰ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਬਿਨ੍ਹਾਂ ਮਾਸਕ, ਬਿਨ੍ਹਾਂ ਸੀਟ ਬੈਲਟ, ਕਾਰ ਵਿੱਚ 3 ਤੋਂ ਵੱਧ ਵਿਅਕਤੀ ਆਦਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਜਾ ਰਹੇ ਹਨ।

Police issue challan to people who are violating traffic rules
ਬਿਨ੍ਹਾਂ ਮਾਸਕ ਲਾਏ ਵਾਹਨ ਚਲਾਉਣ 'ਤੇ ਕੱਟੇ ਜਾ ਰਹੇ ਨੇ ਚਲਾਨ: ਐਸਐਚਓ
author img

By

Published : Jun 25, 2020, 2:45 PM IST

ਸ੍ਰੀ ਅਨੰਦਪੁਰ ਸਾਹਿਬ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਟ੍ਰੈਫ਼ਿਕ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਬਿਨ੍ਹਾਂ ਮਾਸਕ ਲਗਾਏ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਦੇ ਪੁਲਿਸ ਵੱਲੋਂ ਚਲਾਨ ਕੱਟੇ ਜਾ ਰਹੇ ਹਨ।

ਵੇਖੋ ਵੀਡੀਓ

ਇਸੇ ਤਹਿਤ ਸ੍ਰੀ ਅੰਨਦਪੁਰ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਦੱਸ ਦਈਏ ਕਿ ਐਸਐਚਓ ਭਾਰਤ ਭੂਸ਼ਣ ਦੀ ਅਗਵਾਈ ਵਿੱਚ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਇਲਾਕੇ ਅਗਮਪੁਰ ਚੌਂਕ, ਭਨੁਪਲੀ, ਵੇਰਕਾ ਚੌਂਕ, ਕੋਟਲਾ ਆਦਿ 'ਤੇ ਰੋਜ਼ਾਨਾ ਨਾਕੇ ਲਗਾਏ ਜਾ ਰਹੇ ਹਨ। ਇਸ ਦਾ ਮੰਤਵ ਹੈ ਕਿ ਇਸ ਭਿਆਨਕ ਮਹਾਂਮਾਰੀ ਦੌਰਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਦੇ ਚਲਾਨ ਕੱਟੇ ਜਾਣ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਕਰਨ 'ਤੇ ਦਿਗਵਿਜੈ ਸਿੰਘ ਸਮੇਤ 150 ਕਾਂਗਰਸੀਆਂ ਵਿਰੁੱਧ FIR ਦਰਜ

ਇਸ ਸਬੰਧੀ ਗੱਲਬਾਤ ਕਰਦਿਆਂ ਐਸਐਚਓ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਚਾਲਕ ਬਿਨ੍ਹਾਂ ਮਾਸਕ, ਬਿਨ੍ਹਾਂ ਸੀਟ ਬੈਲਟ, ਕਾਰ ਵਿੱਚ 3 ਤੋਂ ਵੱਧ ਵਿਅਕਤੀ ਆਦਿ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਮੰਤਵ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਕੋਰੋਨਾ ਨਿਯਮਾਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.