ਰੂਪਨਗਰ: ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਛੇੜੀ ਹੋਈ ਮੁਹਿੰਮ ਦੇ ਤਹਿਤ ਅੱਜ 6 ਅਕਤੂਬਰ ਨੂੰ ਨੂਰਪੁਰਬੇਦੀ ਪੁੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੰਟਰਸਟੇਟ ਨਸ਼ਾ ਤਸਕਰੀ ਕਰਨ ਵਾਲੇ ਇਕ ਗਰੋਹ ਦੇ 3 ਆਰੋਪੀ ਪੁਲਿਸ ਦੇ ਅੜਿੱਕੇ ਚੜ੍ਹ ਗਏ। drug smuggling gang. arrested
ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੂਰਪੁਰਬੇਦੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਇਹ ਆਰੋਪੀ ਸਰਬਜੀਤ ਸਿੰਘ ਪੁੱਤਰ ਬਾਲੂ ਰਾਮ ਪਿੰਡ ਰਾਮਪੁਰ ਕਲਾਂ, ਬਲਵੀਰ ਚੰਦ ਉਰਫ਼ ਬੀਰਾ ਪੁੱਤਰ ਸੰਤ ਰਾਮ ਪਿੰਡ ਟਿੱਬਾ ਨੰਗਲ, ਬਲਵਿੰਦਰ ਕੁਮਾਰ ਪੁੱਤਰ ਗੁਰਮੇਲ ਚੰਦ ਪਿੰਡ ਬਾਲੇਵਾਲ ਜੰਮੂ ਕਸ਼ਮੀਰ ਸਟੇਟ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਜ਼ਿਲ੍ਹਾ ਰੂਪਨਗਰ ਸਹਿਤ ਵੱਖ ਵੱਖ ਸਥਾਨਾਂ ਦੇ ਵਿਚ ਸਮੱਗਲਿੰਗ ਕਰ ਰਹੇ ਸੀ। drug smuggling gang arrested.
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਨੂਰਪੁਰਬੇਦੀ ਗੜ੍ਹਸ਼ੰਕਰ ਮੁੱਖ ਮਾਰਗ ਤੇ ਪੈਂਦੇ ਪਿੰਡ ਹੀਰਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਪੁਲਿਸ ਵਿਭਾਗ ਦੇ ਕਰਮਚਾਰੀ ਰਣਜੀਤ ਸਿੰਘ ਸੁਖਵਿੰਦਰ ਸਿੰਘ ਇਤਿਆਦਿ ਤੈਨਾਤ ਸਨ। ਇੱਥੇ ਜਾਂਚ ਪੜਤਾਲ ਦੌਰਾਨ ਪੁਲਿਸ ਵੱਲੋਂ ਇਕ ਗੱਡੀ ਟਰੈਕਸ ਵ੍ਹਾਈਟ ਰੰਗ ਨੰਬਰ PB 12 L 7857 ਨੂੰ ਜਾਂਚ ਲਈ ਰੋਕਿਆ ਗਿਆ। ਜਿਸ ਵਿੱਚੋਂ ਤਲਾਸ਼ੀ ਦੌਰਾਨ ਪੁਲਿਸ ਨੂੰ ਇਕ ਕੁਇੰਟਲ 5 ਸੌ ਗ੍ਰਾਮ ਚੂਰਾ ਪੋਸਤ ਭੁੱਕੀ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਆਰੋਪੀਆਂ ਦੇ ਖਿਲਾਫ NDPC ਐਕਟ ਦੀ ਧਾਰਾ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਵੱਲੋਂ ਕਿਹੜ੍ਹੇ-ਕਿਹੜ੍ਹੇ ਇਲਾਕਿਆਂ ਵਿੱਚ ਭੁੱਕੀ ਵੇਚਣ ਦਾ ਗੈਰਕਾਨੂੰਨੀ ਧੰਦਾ ਕੀਤਾ ਜਾ ਸਕਦਾ ਹੈ, ਸਮੇਤ ਕਈ ਹੋਰ ਖੁਲਾਸੇ ਹੋ ਸਕਦੇ ਹਨ। ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਬੇਸ਼ੱਕ ਵੱਖ-ਵੱਖ ਸੂਬੇ ਦੀਆਂ ਸਰਕਾਰਾਂ ਸਮੇਂ-ਸਮੇਂ ਤੇ ਨਸ਼ਾ ਰੋਕਣ ਦੇ ਦਾਅਵੇ ਕਰਦੀਆਂ ਹਨ ਪਰ ਇੰਨੀ ਵੱਡੀ ਮਾਤਰਾ ਵਿਚ ਚੂਰਾ ਪੋਸਤ ਦੀ ਖੇਪ ਆਖਿਰਕਾਰ ਜੰਮੂ ਕਸ਼ਮੀਰ ਬਾਰਡਰ ਤੋਂ ਕਿਵੇਂ ਟੱਪ ਆਈ।
ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਕਿਉਂਕੀ ਸੁਰੱਖਿਆ ਦੇ ਮੱਦੇਨਜ਼ਰ ਦੇਖਿਆ ਜਾਵੇ ਤਾਂ ਜੰਮੂ ਕਸ਼ਮੀਰ ਬਾਰਡਰ ਬੇਹੱਦ ਅਹਿਮ ਬਾਰਡਰ ਮੰਨਿਆ ਜਾਂਦਾ ਹੈ ਕਿਉਂਕਿ ਜੰਮੂ ਕਸ਼ਮੀਰ ਤੋਂ ਬਾਅਦ ਪਾਕਿਸਤਾਨ ਲੱਗ ਜਾਂਦਾ ਹੈ। ਜੰਮੂ ਕਸ਼ਮੀਰ ਬਾਰਡਰ ਵਿੱਚ ਐਂਟਰੀ ਵੇਲੇ ਸਾਧਾਰਨ ਲੋਕਾਂ ਨੇ ਵੀ ਜਾਣਾ ਹੋਵੇ ਤਾਂ ਗਹਿਰਾਈ ਨਾਲ ਜਾਂਚ ਕੀਤੀ ਜਾਂਦੀ ਹੈ। ਫਿਰ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਕਿ ਇੰਨੀ ਵੱਡੀ ਭੁੱਕੀ ਦੀ ਖੇਪ ਜੰਮੂ ਕਸ਼ਮੀਰ ਬਾਰਡਰ ਤੋਂ ਹੁੰਦਿਆਂ ਹੋਇਆ ਜ਼ਿਲ੍ਹਾ ਰੂਪਨਗਰ ਵਿੱਚ ਕਿਵੇਂ ਐਂਟਰ ਕੀਤੀ।
ਇਹ ਵੀ ਪੜ੍ਹੋ: ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ