ਰੋਪੜ: ਸਥਾਨਕ ਖੇਤਰ 'ਚ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ ਕਮ ਸੀ.ਈ.ਓ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੀ ਅਗਵਾਈ ਹੇਠ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 10ਵੀਂ, 12ਵੀਂ, ਗ੍ਰੈਜੂਏਸ਼ਨ, ਆਈ.ਟੀ.ਆਈ ਅਤੇ ਡਿਪਲੋਮਾ ਪਾਸ 165 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ।
ਕੈਂਪ ਦੌਰਾਨ ਟਾਟਾ ਸਟਰਾਈਵ ਕੰਪਨੀ ਨੇ ਬੀ.ਪੀ.ਓ. ਕਸਟਮਰ ਕੇਅਰ ਐਗਜੀਕਿਊਟਿਵ ਦੀਆਂ 40 ਅਸਾਮੀਆਂ, ਰਿਟੇਲ ਸੇਲ ਐਸੋਸੀਏਟ ਦੀਆਂ 30 ਅਸਾਮੀਆਂ, ਬੈਕਿੰਗ ਅਤੇ ਫਾਈਨੈਸ਼ੀਅਲ ਸਰਵਿਸ ਦੀਆਂ 30 ਅਸਾਮੀਆਂ, ਲੋਰੀਅਲ ਬਿਊਟੀ ਐਡਵਾਈਜ਼ਰ ਦੀਆਂ 40 ਅਸਾਮੀਆਂ, ਰੈਫ੍ਰੀਜਰੇਸ਼ਨ ਅਤੇ ਏ.ਸੀ. ਟੈਕਨੀਸ਼ੀਅਨ ਦੀਆਂ 30 ਅਸਾਮੀਆਂ ਅਤੇ ਅਸਿਸਟੈਂਟ ਇਲੈਕਟ੍ਰੀਸ਼ਨ ਦੀਆਂ 30 ਅਸਾਮੀਆਂ ਲਈ ਇੰਟਰਵਿਊ ਕੀਤੀ ਗਈ।
ਕੰਪਨੀ ਵੱਲੋਂ ਲਗਭਗ 95 ਪ੍ਰਾਰਥੀ ਸ਼ਾਰਟਲਿਸਟ ਕੀਤੇ ਗਏ। ਨੌਜਵਾਨਾਂ ਦਾ ਵਿਦੇਸ਼ ਵਿੱਚ ਵੱਧ ਰਿਹਾ ਰੁਝਾਅ ਵੇਖਦੇ ਹੋਏ Pyramid E-Services ਵੱਲੋਂ ਪ੍ਰਸ਼ਾਂਤ ਸੇਠੀ ਨੇ ਵਿਦੇਸ਼ ਜਾਣ ਦੇ ਚਾਹਵਾਨ ਨੋਜਵਾਨਾਂ ਦੀ ਕਾਊਂਸਲਿੰਗ ਕੀਤੀ ਅਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਸੁਨਹਿਰੇ ਭਵਿੱਖ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਕਿੱਲ ਟ੍ਰੇਨਿੰਗ ਅਤੇ ਸਵੈ-ਰੋਜ਼ਗਾਰ ਲਈ ਵੀ ਪ੍ਰੇਰਿਤ ਕੀਤਾ ਗਿਆ। ਪ੍ਰੋਮਿਲਜੀਤ ਸਿੰਘ (ਲੀਡ ਯੂਕੋ ਬੈਂਕ) ਨੇ ਸਵੈ-ਰੋਜ਼ਗਾਰ ਦੀ ਮੁਦਰਾ ਸਕੀਮ ਸਬੰਧੀ ਵਿਸਥਾਰ ਨਾਲ ਪ੍ਰਾਰਥੀਆਂ ਨੂੰ ਸਮਝਾਇਆ ਗਿਆ। ਉਨ੍ਹਾਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਰੋਜਗਾਰ ਅਸਫਰ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ 19 ਸਤੰਬਰ ਤੋਂ 30 ਸਤੰਬਰ-2019 ਤੱਕ ਰੋਜਗਾਰ ਮੇਲੇ ਲਗਾਏ ਜਾਣੇ ਹਨ। ਜਿਸ ਵਿੱਚ ਸਵੈ-ਰੋਜ਼ਗਾਰ/ਹੁਨਰ ਵਿਕਾਸ ਅਤੇ ਵੱਖ-ਵੱਖ ਕੋਰਸਾਂ ਲਈ 6 ਹਜ਼ਾਰ ਤੋਂ ਵੱਧ ਅਸਾਮੀਆਂ/ਕਰਜ਼ੇ ਮੁੱਹਈਆ ਕਰਵਾਏ ਜਾਣਗੇ। ਉਨ੍ਹਾਂ ਨੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਜੇ ਨੌਜਵਾਨਾਂ ਨੂੰ ਹੋਰ ਜਾਣਕਾਰੀ ਚਾਹਿਦੀ ਹੈ ਤਾਂ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮਿੰਨੀ ਸਕੱਤਰੇ\ ਦੇ ਦਫਤਰ ਵਿੱਚ ਸੰਪਰਕ ਕਰ ਸਕਦਾ ਹੈ।