ਰੂਪਨਗਰ: ਈ-ਆਫਿਸ ਸੰਬੰਧੀ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿਹਤ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ- ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਟ੍ਰੇਨਿੰਗ ਦੌਰਾਨ ਬਤੋਰ ਮਾਸਟਰ ਟ੍ਰੇਨਰ ਜਤਿੰਦਰ ਕੁਮਾਰ ਵੱਲੋਂ ਹਾਜਰ ਪ੍ਰਤੀਭਾਗੀਆਂ ਨੂੰ ਈ- ਆਫਿਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾ ਇੱਕ ਫਾਇਲ ਨੂੰ ਸੰਬੰਧਤ ਕਰਮਚਾਰੀ ਵੱਲੌਂ ਆਨਲਾਇਨ ਹੀ ਸਾਫਟਵੇਅਰ ਦੀ ਮਦਦ ਨਾਲ ਡੀਲ ਕੀਤਾ ਜਾਵੇਗਾ ਅਤੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਕਿਸ ਤਰ੍ਹਾਂ ਭੇਜਿਆ ਜਾਣਾ ਹੈ।
ਇਸ ਮੋਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਚ. ਐਨ.ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਈ- ਆਫਿਸ ਦਾ ਮੁੱਖ ਮੰਤਵ ਮਿਤੀ 01 ਜਨਵਰੀ 2020 ਤੋਂ ਸਾਰੇ ਸਰਕਾਰੀ ਅਦਾਰਿਆਂ ਨੂੰ ਪੇਪਰ-ਲੈਸ ਕਰਨ ਦਾ ਹੈ। ਇਸ ਰਾਹੀ ਸਿਸਟਮ ਵਿੱਚ ਹੋਰ ਪਾਰਦਰਸ਼ਤਾ ਆਵੇਗੀ ਅਤੇ ਕੰਮ ਨੂੰ ਹੋਰ ਰਫਤਾਰ ਮਿਲੇਗੀ, ਇਸ ਦੇ ਨਾਲ ਹੀ ਸੰਬੰਧਤ ਸਟਾਫ ਦੀ ਜਿੰਮੇਵਾਰੀ ਸੁਨਿਸ਼ਚਿਤ ਕੀਤੀ ਜਾਵੇਗੀ।