ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਪੰਜਾਬ ਵਿੱਚ ਕਰਫ਼ਿਊ ਖ਼ਤਮ ਹੋ ਗਿਆ ਹੈ ਅਤੇ 31 ਮਈ ਤੱਕ ਤਾਲਾਬੰਦੀ ਜਾਰੀ ਹੈ। ਜਨਤਾ ਨੂੰ ਸੁਵਿਧਾ ਦੇਣ ਦੇ ਮਕਸਦ ਨਾਲ ਜਿੱਥੇ ਬਾਜ਼ਾਰ ਖੁੱਲ੍ਹ ਗਏ ਹਨ ਉੱਥੇ ਹੀ ਪੰਜਾਬ ਵਿੱਚ ਬੱਸ ਸੇਵਾ ਵੀ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਆਮ ਜਨਤਾ ਨੂੰ ਲੱਗ ਰਿਹਾ ਹੈ ਕਿ ਰੇਲ ਸੇਵਾ ਵੀ ਸ਼ੁਰੂ ਹੋ ਗਈ ਹੈ।
ਇਸ ਸਬੰਧੀ ਈਟੀਵੀ ਭਾਰਤ ਟੀਮ ਨੇ ਰੂਪਨਗਰ ਦੇ ਰੇਲਵੇ ਸਟੇਸ਼ਨ ਦੇ ਇੰਚਾਰਜ ਤੇਜਿੰਦਰ ਨਾਲ ਖ਼ਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ 31 ਮਈ ਤੱਕ ਫਿਲਹਾਲ ਕੋਈ ਵੀ ਟਰੇਨ ਚਲਾਉਣ ਦੀ ਇਜਾਜ਼ਤ ਸਰਕਾਰ ਵੱਲੋਂ ਨਹੀਂ ਮਿਲੀ ਹੈ।
ਤੇਜਿੰਦਰ ਨੇ ਦੱਸਿਆ ਕਿ ਸਾਡਾ ਟਰੇਨ ਦਾ ਲੋਕਲ ਨੈੱਟਵਰਕ ਜਿਸ ਵਿੱਚ ਪੈਸੰਜਰ ਟਰੇਨ, ਮੇਲ ਐਕਸਪ੍ਰੈੱਸ ਟਰੇਨ, ਜਨ ਸ਼ਤਾਬਦੀ, ਲਖਨਊ ਐਕਸਪ੍ਰੈੱਸ, ਹਿਮਾਚਲ ਐਕਸਪ੍ਰੈੱਸ ਜੋ ਵੀ ਰੂਪਨਗਰ ਤੋਂ ਚੱਲਦੀਆਂ ਸਨ ਫਿਲਹਾਲ ਸਾਰੀਆਂ ਟਰੇਨਾਂ 31 ਮਈ ਤੱਕ ਫਿਲਹਾਲ ਸਸਪੈਂਡ ਹਨ ਜਦੋਂ ਵੀ ਇਨ੍ਹਾਂ ਨੂੰ ਚਲਾਉਣ ਸਬੰਧੀ ਜੋ ਵੀ ਅੰਬਾਲਾ ਡਿਵੀਜ਼ਨ ਤੋਂ ਆਦੇਸ਼ ਹੋਣਗੇ ਉਸ ਹਿਸਾਬ ਨਾਲ ਦੱਸਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਰੇਲਵੇ ਦੇ ਜਿੰਨੇ ਵੀ ਆਮ ਟਿਕਟ ਬੁਕਿੰਗ ਕਾਉਂਟਰ ਹਨ ਉਹ ਫਿਲਹਾਲ ਬੰਦ ਹਨ ਕੇਵਲ ਆਈਆਰਟੀਸੀ ਦੀ ਵੈੱਬਸਾਈਟ ਉੱਤੇ ਜਾ ਕੇ ਹੀ ਸਪੈਸ਼ਲ ਟਰੇਨ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ ਉਹ ਵੀ ਕੇਵਲ ਉਹੀ ਟਰੇਨਾਂ ਵਾਸਤੇ ਜੋ ਸਰਕਾਰ ਵੱਲੋਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਜੋ ਆਮ ਲੋਕਲ ਟਰੇਨਾਂ ਦੀ ਬੁਕਿੰਗ ਹੁੰਦੀ ਸੀ ਉਹ ਫਿਲਹਾਲ ਅਗਲੇ ਹੁਕਮਾਂ ਤੱਕ ਬੰਦ ਹੈ।