ਰੂਪਨਗਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ 'ਹਰ ਸੱਥ ਵਿੱਚ ਅਕਾਲੀ ਦਲ' ਨੂੰ ਕਾਮਯਾਬ ਕਰਨ ਦੇ ਲਈ ਰੋਪੜ ਵਿੱਚ ਅਕਾਲੀ ਆਗੂਆ ਨੇ ਮੀਟਿੰਗ ਕੀਤੀ।ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਪੋਲ੍ਹ ਲੋਕਾਂ ਦੀ ਕਚਹਿਰੀ ਵਿੱਚ ਖੋਲ੍ਹੀ ਜਾਵੇਗੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ 'ਚ ਲੋਕਾਂ ਨਾਲ ਸਬੰਧਿਤ ਮੁੱਦਿਆਂ ਉੱਤੇ ਚੇਤਨਾ ਪੈਦਾ ਕਰਨ ਅਤੇ ਇਹਨਾਂ ਮੁੱਦਿਆਂ 'ਤੇ ਸਥਾਨਕ ਸਮੱਸਿਆਂ ਨੂੰ ਹੱਲ ਕਰਵਾਉਣ ਵਾਸਤੇ ਸਰਕਾਰ ਉੱਤੇ ਦਬਾਅ ਪਾਉਣ ਲਈ ਸੂਬਾ ਭਰ 'ਚ ਲੋਕ ਲਹਿਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪਾਰਟੀ ਵੱਲੋਂ ਇਸ ਲੋਕ ਲਹਿਰ ਨੂੰ "ਹਰ ਸੱਥ ਵਿਚ ਸ਼੍ਰੋਮਣੀ ਅਕਾਲੀ ਦਲ" ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਨੁਮਾਇੰਦਗੀ ਕਰਦਿਆਂ ਬੀਤੇ ਦਿਨੀਂ ਰੂਪਨਗਰ ਵਿਖੇ ਉਲੀਕੇ ਗਏ ਪ੍ਰੋਗਰਾਮ ਨੂੰ ਕਾਮਯਾਬ ਕਰਨ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾਂ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਅਕਾਲੀ ਆਗੂਆਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਚਰਚਾ ਕੀਤੀ।
ਲੋਕਾਂ ਨੂੰ ਸਮੱਸਿਆਵਾਂ ਚੋਂ ਕੱਢਣ ਲਈ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ: ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਪੋਲ ਲੋਕਾਂ ਦੀ ਕਚਿਹਰੀ ਵਿੱਚ ਖੋਲੀ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਦੀਆਂ ਮੁਸ਼ਕਿਲਾ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਆਂ ਜਾਣਗੀਆਂ। ਡਾਕਟਰ ਚੀਮਾ ਨੇ ਕਿਹਾ ਕਿ ਹੜਾ ਦੌਰਾਨ ਜਿਸ ਤਰੀਕੇ ਦੀ ਮੱਦਦ ਸਰਕਾਰ ਨੂੰ ਲੋਕਾਂ ਦੀ ਕਰਨੀ ਚਾਹੀਦੀ ਹੈ। ਉਹ ਨਹੀਂ ਕੀਤੀ ਗਈ ਤੇ ਅਜੇ ਤੱਕ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਪ੍ਰਭਾਵਿਤ ਹੋਏ ਲੋਕਾਂ ਨੂੰ ਸਮੱਸਿਆਵਾਂ ਚੋਂ ਕੱਢਣ ਲਈ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ। ਡਾਕਟਰ ਚੀਮਾ ਨੇ ਮਣੀਪੁਰ ਅਤੇ ਹਰਿਆਣਾ ਦੇ ਨੂਹ ਵਿੱਚ ਹੋਈਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨੂੰ ਬਣਦਾ ਇਨਸਾਫ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀਆਂ ਦੇ ਨਾਲ ਜਿਸ ਤਰ੍ਹਾਂ ਵਤੀਰਾ ਹੋਇਆ ਹੈ। ਉਥੇ ਘੱਟ ਗਿਣਤੀ ਕਮਿਸ਼ਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਘੱਟ ਗਿਣਤੀ ਕਮਿਸ਼ਨ ਸਰਕਾਰ ਦਾ ਬੁਲਾਰਾ ਬਣ ਕੇ ਕੰਮ ਕਰ ਰਿਹਾ : ਉਨਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਸਮੇਂ ਤਾਂ ਘੱਟ ਗਿਣਤੀ ਕਮਿਸ਼ਨ ਤਤਪਰ ਰਹਿੰਦਾ ਹੈ, ਪਰ ਦੇਸ਼ 'ਚ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਸਮੇਂ ਇਹ ਘੱਟ ਗਿਣਤੀ ਕਮਿਸ਼ਨ ਕਿੱਥੇ ਹੈ। ਉਹਨਾਂ ਕਿਹਾ ਕਿ ਜਦੋਂ ਦੂਜੇ ਸੂਬਿਆਂ ਵਿੱਚ ਘੱਟ ਗਿਣਤੀਆਂ ਨਾਲ ਗਲਤ ਕੰਮ ਹੋ ਰਹੇ ਹਨ, ਤਾਂ ਘੱਟ ਗਿਣਤੀ ਕਮਿਸ਼ਨ ਸਰਕਾਰ ਦਾ ਬੁਲਾਰਾ ਬਣ ਕੇ ਕੰਮ ਕਰ ਰਿਹਾ ਹੈ ਜੋ ਕਿ ਮੰਦਭਾਗਾ ਹੈ। ਡਾਕਟਰ ਚੀਮਾ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਇਕ ਗੈਰ ਸਿੱਕ ਨੂੰ ਪ੍ਰਬੰਧਕ ਲਗਾਉਣ ਦੀ ਵੀ ਨਿੰਦਾ ਕੀਤੀ ਤੇ ਮਰਿਆਦਾ ਕਾਯਿਮ ਰੱਖਣ ਲਈ ਕਿਸੇ ਸਿੱਖ ਨੂੰ ਪ੍ਰਬੰਧਕ ਲਗਾਉਣ ਦੀ ਮੰਗ ਕੀਤੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਵਿਧਾਇਕਾਂ ਬਾਰੇ ਬੋਲਦਿਆਂ ਕਿਹਾ ਕਿ 92 ਵਿਧਾਇਕਾਂ ਵਿੱਚੋਂ ਕਿਸੇ ਵਿੱਚ ਵੀ ਹਿੰਮਤ ਨਹੀਂ ਕਿ ਦਿੱਲੀ ਤੋਂ ਪੁੱਛੇ ਬਿਨਾਂ ਲੋਕਾਂ ਦੇ ਹਿੱਤ ਦੀ ਕੋਈ ਗੱਲ ਕਰ ਸਕਣ।
- Xiaomi Pad 6 Max Launch: 14 ਅਗਸਤ ਨੂੰ ਲਾਂਚ ਹੋਵੇਗਾ ਟੈਬਲੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ
- SKM ਗੈਰ ਸਿਆਸੀ ਵੱਲੋਂ ਪੰਜਾਬ ਭਰ ਵਿੱਚ ਕਿਸਾਨੀ ਮੰਗਾਂ ਸਣੇ ਮਣੀਪੁਰ ਤੇ ਹਰਿਆਣਾ ਹਿੰਸਾ ਦੇ ਵਿਰੋਧ 'ਚ ਫੂਕੇ ਸਰਕਾਰਾਂ ਦੇ ਪੁਤਲੇ
- MINOR GIRL MOLESTED: ਰਾਹ ਭਟਕੀ ਨਬਾਲਿਗ ਕੁੜੀ ਦੀ ਦਰਦਨਾਕ ਦਾਸਤਾਨ, ਪਹਿਲਾਂ ਮਿਲੀ ਹਮਦਰਦੀ,ਫਿਰ ਮਿਲੀ ਦਰਿੰਦਗੀ !
ਜਦ ਕਿ ਮੁੱਖ ਮੰਤਰੀ ਵੀ ਦਿੱਲੀ ਤੋਂ ਆਗਿਆ ਲੈ ਕੇ ਹੀ ਚੱਲਦੇ ਹਨ। ਜਦ ਕਿ ਕੈਬਨਿਟ ਵਿੱਚ ਵੀ ਦਿੱਲੀ ਵਾਲੇ ਆ ਕੇ ਬੈਠਦੇ ਹਨ, ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੇ ਅਧਿਕਾਰਾਂ ਲਈ ਤਾਂ ਦਿੱਲੀ ਵਿੱਚ ਲੜ ਰਹੇ ਹਨ। ਜਦ ਕਿ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਸਾਰੇ ਅਧਿਕਾਰ ਉਹ ਦਿੱਲੀ ਵਿੱਚ ਲੈ ਕੇ ਬੇਠੇ ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਲੜੀ ਹੈ।