ETV Bharat / state

ਕੁਸ਼ਟ ਆਸ਼ਰਮ ਨੂੰ ਪੁਲਿਸ ਤੇ ਪ੍ਰਸ਼ਾਸਨ ਨੇ ਜ਼ਬਰਦਸਤੀ ਕਰਵਾਇਆ ਖਾਲੀ, ਢਾਹੇ 11 ਕੁਆਟਰ - ਸ੍ਰੀ ਰਾਮ ਕੁਸ਼ਟ ਆਸ਼ਰਮ

ਨੰਗਲ ਚੰਡੀਗੜ੍ਹ ਮੁੱਖ ਮਾਰਗ 'ਤੇ 50 ਸਾਲ ਪੁਰਾਣਾ ਸ੍ਰੀ ਰਾਮ ਕੁਸ਼ਟ ਆਸ਼ਰਮ ਤਿਆਰ ਹੋ ਰਹੇ ਫਲਾਈਓਵਰ ਦੀ ਭੇਂਟ ਚੜ੍ਹ ਗਿਆ ਹੈ। ਇਸ ਆਸ਼ਰਮ ਨੂੰ ਭਾਰੀ ਪੁਲਿਸ ਫੋਰਸ ਨਾਲ ਖਾਲੀ ਕਰਵਾਇਆ ਹੈ ਤੇ ਇਸ ਆਸ਼ਰਮ ਦੇ 11 ਕੁਆਰਟਰਾਂ ਨੂੰ ਤੋੜਿਆ ਗਿਆ ਹੈ। ਇਸ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ।

ਫ਼ੋਟੋ
ਫ਼ੋਟੋ
author img

By

Published : Sep 23, 2020, 1:17 PM IST

ਸ੍ਰੀ ਅਨੰਦਪੁਰ ਸਾਹਿਬ: ਨੰਗਲ ਚੰਡੀਗੜ੍ਹ ਮੁੱਖ ਮਾਰਗ 'ਤੇ 50 ਸਾਲ ਪੁਰਾਣਾ ਸ੍ਰੀ ਰਾਮ ਕੁਸ਼ਟ ਆਸ਼ਰਮ ਤਿਆਰ ਹੋ ਰਹੇ ਫਲਾਈਓਵਰ ਦੀ ਭੇਂਟ ਚੜ੍ਹ ਗਿਆ ਹੈ। ਇਸ ਆਸ਼ਰਮ ਨੂੰ ਭਾਰੀ ਪੁਲਿਸ ਫੋਰਸ ਨਾਲ ਖਾਲੀ ਕਰਵਾਇਆ ਹੈ ਤੇ ਇਸ ਆਸ਼ਰਮ ਦੇ 11 ਕੁਆਰਟਰਾਂ ਨੂੰ ਤੋੜਿਆ ਗਿਆ ਹੈ। ਇਸ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਉਨ੍ਹਾਂ ਦਾ ਕੀਤੇ ਪੱਕਾ ਇੰਤਜ਼ਾਮ ਕੀਤਾ ਜਾਵੇ। ਕੁਸ਼ਟ ਆਸ਼ਰਮ ਦੀ ਭੰਨਤੋੜ ਦੇ ਵਿਰੋਧ ਵਿੱਚ ਸ਼ਿਵ ਸੈਨਾ ਲੋਕਾਂ ਦੀ ਹੱਕ ਲਈ ਅੱਗੇ ਆਈ।

ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਉੱਤੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਜ਼ਬਰਦਸਤੀ ਉਨ੍ਹਾਂ ਤੋਂ ਮਕਾਨ ਖਾਲੀ ਕਰਾਵੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਮਕਾਨ ਖਾਲੀ ਕਰਵਾਉਣ ਵੇਲੇ ਉਨ੍ਹਾਂ ਉੱਤੇ ਲਾਠੀਆਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿਸ ਸਕੂਲ ਵਿੱਚ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਉਥੇ ਖਾਣਾ ਬਣਾਉਣ ਦਾ ਕੋਈ ਇੰਤਜ਼ਾਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੁਸ਼ਟ ਆਸ਼ਰਮ 50 ਸਾਲ ਪੁਰਾਣਾ ਸ੍ਰੀ ਰਾਮ ਕੁਸ਼ਟ ਆਸ਼ਰਮ ਕਰੀਬ 250 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਸੀ ਜਿਸ ਨੂੰ ਹੁਣ ਇੱਕ ਫਲਾਈਓਵਰ ਕਰਕੇ ਤੋੜਿਆ ਜਾ ਰਿਹਾ ਹੈ।

ਵੀਡੀਓ

ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਦਾ, ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਸਰਕਾਰ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਹਿ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਬੇ-ਘਰ ਕਰ ਰਹੀ ਹੈ। ਜੋ ਕਿ ਕਾਫ਼ੀ ਨਿੰਦਣਯੋਗ ਹੈ।

ਐਸਡੀਐਮ ਨੇ ਕਿਹਾ ਕਿ ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਕੁਸ਼ਟ ਆਸ਼ਰਮ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬੀਬੀਐਮਬੀ ਵੱਲੋਂ ਇਸ ਆਸ਼ਰਮ ਦੇ ਲੋਕਾਂ ਨੂੰ ਰਹਿਣ ਲਈ ਨੰਗਲ ਦੇ ਪਾਸ ਜ਼ਮੀਨ ਦੇ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਇਨ੍ਹਾਂ ਦੇ ਰਹਿਣ ਲਈ ਮਕਾਨ ਵੀ ਬਣਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਸਿਰਫ਼ 11 ਮਕਾਨ ਤੋੜੇ ਗਏ ਹਨ ਜ਼ਿਨ੍ਹਾਂ ਨੂੰ ਨਾਲ ਲੱਗਦੇ ਸਕੂਲ ਵਿੱਚ ਉਨ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਦੋਂ ਤੱਕ ਉਨ੍ਹਾਂ ਦੇ ਮਕਾਨ ਬਣ ਕੇ ਤਿਆਰ ਨਹੀ ਹੁੰਦੇ ਬਾਕੀ ਰਹਿੰਦੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਮਕਾਨਾਂ ਨੂੰ ਨਹੀਂ ਤੋੜਿਆ ਜਾਵੇਗਾ ਅਤੇ ਨਾ ਹੀ ਮੰਦਰ ਨੂੰ ਤੋੜਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.