ਰੂਪਨਗਰ: ਬੀਤੇ ਦਿਨੀਂ ਨੰਗਲ ਇਲਾਕੇ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਚੱਲ ਰਿਹਾ ਵਿਰੋਧ ਉਸ ਸਮੇਂ ਭਾਰੂ ਪੈ ਗਿਆ ਜਦੋਂ ਇਲਾਕਾ ਸੰਘਰਸ਼ ਕਮੇਟੀ ਦੇ ਕੁਝ ਮੈਂਬਰਾਂ ਅਤੇ ਵਕੀਲ ਵਿਸ਼ਾਲ ਸੈਣੀ ਦੀ ਇਕ ਫੋਨ ਕਾਲ ਕਰੱਸ਼ਰ ਮਾਲਕ ਨਾਲ ਗੱਲਬਾਤ ਲੀਕ ਹੋ ਗਈ। FIR against advocate Vishal Saini in mining case
ਐਡਵੋਕੇਟ ਵਿਸ਼ਾਲ ਸੈਣੀ ਅਤੇ 5 ਹੋਰ 'ਤੇ ਮਾਮਲਾ ਦਰਜ: ਜਿਸ ਤੇ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਐਡਵੋਕੇਟ ਵਿਸ਼ਾਲ ਸੈਣੀ ਅਤੇ 5 ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਇਸ ਐੱਫਆਈਆਰ (FIR) ਨੂੰ ਰਾਜਨੀਤਿਕ ਪ੍ਰੇਰਿਤ ਦੱਸਿਆ ਗਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਗਲ ਬਾਰ ਐਸੋਸੀਏਸ਼ਨ (Nangal Bar Association) ਦੇ ਪ੍ਰਧਾਨ ਨਵਦੀਪ ਸਿੰਘ ਹੀਰਾ ਨੇ ਆਪਣੇ ਵਕੀਲ ਸਾਥੀਆਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਰਾਜਨੀਤਿਕ ਸਾਜਿਸ ਤਹਿਤ ਮਾਮਲਾ ਦਰਜ ਕਰਨ ਦੇ ਦੋਸ਼: ਉਨ੍ਹਾਂ ਦੱਸਿਆ ਕਿ ਸਥਾਨਕ ਐਮ ਐਲ ਏ ਅਤੇ ਮੰਤਰੀ ਹਰਜੋਤ ਬੈਂਸ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੇ ਆਗੂਆਂ ਤੇ ਗਿਣੀ ਮਿੱਥੀ ਸਾਜ਼ਿਸ਼ ਨੂੰ ਲੈ ਕੇ ਇੱਕ ਕਰੱਸ਼ਰ ਮਾਲਕ ਵੱਲੋਂ ਆਡੀਓ ਜਾਰੀ ਕੀਤੀ ਗਈ ਜਿਸ ਵਿੱਚ ਸਥਾਨਕ ਪੁਲਿਸ ਨੇ ਐਡਵੋਕੇਟ ਵਿਸ਼ਾਲ ਸੈਣੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਸ਼ਿਕਾਇਤਕਰਤਾ 'ਤੇ ਵੀ ਹੋਵੇ ਕਾਨੂੰਨੀ ਕਾਰਵਾਈ: ਇਸ ਮਾਮਲੇ 'ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਜਾਵੇਗੀ। ਜੋ ਪੈਸੇ ਦੇ ਲੈਣ ਦੇਣ ਦੀ ਗੱਲ ਆਖੀ ਗਈ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਸ਼ਿਕਾਇਤਕਰਤਾ ਖੁਦ ਪੈਸੇ ਇਕੱਠੇ ਕਰਨ ਦੀ ਗੱਲ ਆਖ ਰਿਹਾ ਹੈ ਜਿਸ ਤੇ ਉਲਟ ਵੀ ਕਾਨੂੰਨੀ ਕਾਰਵਾਈ ਬਣਦੀ ਹੈ।
ਵਕੀਲਾਂ ਨੇ ਕੀਤੀ ਹੜਤਾਲ: ਪ੍ਰਧਾਨ ਐਡਵੋਕੇਟ ਹੀਰਾ ਨੇ ਕਿਹਾ ਕਿ ਅੱਜ ਨੰਗਲ ਆਨੰਦਪੁਰ ਸਾਹਿਬ ਤੇ ਰੋਪੜ ਬਾਰ ਐਸੋਸੀਏਸ਼ਨ ਵੱਲੋਂ (NO WORK) ਨੋ ਵਰਕ ਦੀ ਕਾਲ ਦਿੱਤੀ ਗਈ ਸੀ। ਇਸ ਪਰਚੇ ਵਿੱਚ ਵਕੀਲ ਭਾਈਚਾਰੇ ਉਤੇ ਝੂਠਾ ਪਰਚਾ ਦਰਜ ਕਰਨਾ ਰਾਜਨੀਤੀ ਤੋਂ ਪ੍ਰੇਰਿਤ ਹੈ ਜਿਸ ਉਤੇ ਆਉਣ ਵਾਲੇ ਸਮੇਂ ਵਿਚ ਉਹ ਨੋ ਵਰਕ (NO WORK) ਦੇ ਨਾਲ ਨਾਲ ਵਕੀਲਾਂ ਦੀ ਹੜਤਾਲ ਕਰਕੇ ਸਟੇਟ ਹੜਤਾਲ ਦੀ ਗੱਲ ਵੀ ਕਹੀ।
ਇਹ ਵੀ ਪੜ੍ਹੋ:- ਸਿੱਧੂ ਮੂਸੇਵਾਲਾ ਕਤਲ ਮਾਮਲਾ, ਲੁਧਿਆਣਾ ਪੁਲਿਸ ਨੇ ਕੀਤਾ ਇੱਕ ਹੋਰ ਖੁਲਾਸਾ